ਪੰਨਾ:Alochana Magazine April-May 1963.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਸਮ ਦੀਆਂ ਸਨ । ਸਮਾਜਕ ਜੀਵਨ ਦੇ ਕੋਝੇ ਵਤੀਰੇ ਨੂੰ ਕੰਵਲ ਨੇ ਜਿਸ ਸਫਲਤਾ ਨਾਲ ਪੇਸ਼ ਕੀਤਾ ਹੈ ਉਸ ਦੀ ਇਕ ਝਲਕ ‘ਪਾਲੀ ਵਿਚ ਵੀ ਸੀ । ਸਮਾਜਕ ਅਤੇ ਰਾਜਨੀਤਕ ਸਮਸਿਆਵਾਂ ਨੂੰ ਅੰਤ ਵਿਚ ਹੋਰ ਅਗਾਂਹ ਤਕ ਪੇਸ਼ ਕੀਤਾ ਹੈ ਜਿਨਾਂ ਦੀ ਪਹਿਲੀ ਕੜੀ ਪਰਨਮਾਸ਼ੀ ਦੇ ਅੰਤ ਵਿਚ ਹੈ ਅਤੇ ਦੂਜੀ ਵਿਸ਼ੇਸ਼ ਝਾਕੀ ‘ਰਾਤ ਬਾਕੀ ਹੈ ਦਾ ਵਿਸ਼ਾ ਹੈ । ਇਸ ਵਿਚ ਉਸ ਨੇ ਪਕੇ ਪੈਰਾਂ ਤੇ ਖੜੇ ਹੋ ਥਹੇ ਪੇਂਡੂ ਸਮਾਜ ਦੀ ਤਸਵੀਰ ਵੀ ਖਿਚੀ ਹੈ ਜਿਸ ਵਿਚ ਆਧੁਨਿਕਤਮ ਸਾਮਵਾਦੀ ਫਲਤੇ ਦੇ ਸ਼ਾਂਤੀ ਭਰਪੂਰ ਅੰਦੋਲਨ ਦੀ ਝਲਕ ਮਿਲਦੀ ਹੈ । ਪਰ ਧੀ ਜਗਰੂਪ ਇਕ ਆਧੁਨਿਕ ਪ੍ਰਤੀਸ਼ੀਲ ਇਸਤਰੀ ਦੀ ਪ੍ਰਤੀਨਿਧਤਾ ਕਰ ਸਕਦੀ ਹੈ ? ਇਸਦਾ ਉਤਰ ‘ਨਹੀਂ · ਵਿਚ ਹੋਵੇਗਾ । ਕੰਵਲ ਦੀਆਂ ਬਾਕੀ ਨਾਇਕਆਵਾਂ ਵਾਂਗ ਹੀ ਜਗਰੂਪ ਵੀ ਹਾਲਾਤ ਅੱਗੇ ਜੰਮ ਤੋੜਦੀ ਹੈ ਅਤੇ ਉਸ ਦਾ ਅੰਤਮ ਤਰਲਾ ਉਸਦਾ ਇਸਤੀਤਵ ਹੈ । ਆਪਣੇ ਪ੍ਰਤੀ ਕੇਸਰ ਅਗੇ ਉਹ ਅਪਣੇ ਇਸਤ੍ਰੀਤਵ ਦੇ ਵਾਸਤੇ ਹੀ ਪਾ ਸਕਦੀ ਹੈ, ਉਸ ਕੋਲ ਸਵੈ ਵਿਸ਼ਵਾਸ਼ ਦੀ ਘਾਟ ਹੈ ਭਾਵੇਂ ਉਹ ਆਂਰਥ 3 ਪੱਖੋਂ ਸੁਤੰਤਰ ਹੋ ਚੁੱਕੀ ਹੈ । ‘ਹਣੀ ਬਾਕੀ ਨਾਵਲਾਂ ਤੋਂ ਘਟ ਮਿਹਨਤ ਦਾ ਸਿਟਾ ਹੈ । ਧੰਤੋ, ਮੇਦਨ ਅਤੇ ਵੀਰੋ ਦੇ ਜਜ਼ਬਾਤ ਨੂੰ ਵੇਰਵੇ ਸਹਿਤ ਪੇਸ਼ ਨਹੀਂ ਕੀਤਾ ਗਿਆ । ਪਾਤਰਾਂ ਦੇ ਸੁਭਾ ਪੂਰੀ ਤਰਾਂ ਉਘੜਦੇ ਨਹੀਂ ਅਤੇ ਕਹਾਣੀ ਦੀਆਂ ਉਲਮਾਂ ਤਦਾਂ ਦੇ ਸੁਲਝਾਓ ਵੀ ਅਚਾਨਕ ਜਿਹੇ ਹਨ। ਇਥੇ ਵੀ ਕੰਵਲ ਦੀ ਕਲਾ ਧੰਤੋ ਦੇ ਪ੍ਰੋਗੀ ਜੀਵਨ ਦੀਆਂ ਕਠਨਾਈਆਂ ਨੂੰ ਪੇਸ਼ ਕਰਨ ਵਿਚ ਹੀ ਲਿਸ਼ਕਦੀ ਹੈ । ਕੰਵਲ ਸਮਾਜਕ ਜੀਵਨ ਦੀਆਂ ਸਮਸਿਆਵਾਂ ਤੋਂ ਚੇਤਨ ਹੈ ਪਰ ਉਹ ਸਮਾਜਕ ਜੀਵਨ ਦੇ ਸ਼fਧਰ ਅਤੇ ਪ੍ਰੀਵਰਤਨਸ਼ਲ ਪਖਾ ਵਿੱਚ ਅਤਰ ਸਪਸ਼ਟ ਕਰਨ ਵਿਚ ਸਫ਼ਲ ਰਹਿੰਦਾ ਅਤੇ ਨfਥਰਤਾ ਸੀ ਪ੍ਰੀਵਰਤਨ ਦੇ ਦੁਵਚ ਫਸ ਕੇ ਉਹ ਸਮਾਜਕ ਸੰਸਕਾਰਾਂ ਅਤੇ ਕਦਰਾਂ ਕੀਮਤਾਂ ਸਬੰਧੀ ਕਈ ਸਥਿਰ ਵਿਚਾਰ ਸਿੱਧ -ਕਰਨ ਵਿਚ ਉਕ ਈ ਖਾ ਜਾਂਦਾ ਹੈ । ਇਸੇ ਕਾਰਨ ਹੀ ਉਸਦੇ ਨਾਵਲਾਂ ਦੀਆਂ ਵਖ ਵੱਖ ਘਟਨਾਵਾਂ ਵਿਚ ਪੇਸ਼ ਕੀਤੇ ਵਿਚਾ: ਦੀ ਤੰਦ ਟੁਟਦੀ ਜਾਂਦੀ ਹੈ । ਪੂਰਨਮਾਸ਼ੀ ਦਾ ਪਹਿਲਾ ਭਾਗ ਵਧੇਰੇ ਪ੍ਰਭਾਵਸ਼ਾਲੀ ਹੈ ਪਰ ਦੂਜੇ ਭਾਗ ਵਿਚ ਵਿਚਾਰਾਂ ਅਤੇ ਘਟਨਾਵਾਂ ਦਾ ਸੁਖਾਵਾਂ ਮਿਸ਼ਰਨ ਕਾਇਮ ਨਹੀਂ ਰਹਿੰਦਾ। ਇਵੇਂ ਹੀ ‘ਰੂਪਧਾਰਾ’ ਵਿਚ ਮਾਲਣ ਦੇ ਜੀਵਨ ਅਤੇ ਜਗਰੂਪ ਦੇ ਵਿਆਹ ਤੋਂ ਪਹਿਲੇ ਜੀਵਨ ਤਕ ਕਹਾਣੀ ਠਕ ਸੋਧ ਵਲ ਤੇ ਯੋਗ ਰਫ਼ਤਾਰ ਨਾਲ ਵਧਦੀ ਹੈ ਪਰ ਬਾਦ ਵਿਚ ਸਭ ਕੁਝ ਹੁੰਦਿਆਂ ਹੋਇਆਂ ਵੀ ਬਨਾਵਟੀਪਨ ਸਪਸ਼ਟ ਹੈ । ਜੇ ਕੰਵਲ ਨੇ ਜੀਵਨ ਨੂੰ ਆਦਰਸ਼ਕ ਰੰਗਣ ਦਿੱਤੀ ਹੈ ਅਤੇ ਨਰੂਲਾ ਦੇ “ਨੀਲੀਬਾਰ’ ਤੇ ‘ਚੀਨ ਤੇ ਦੁਨਿਆਂ ਵਿਚ ਸਮਾਜਿਕ ਜੀਵਨ ਨੂੰ ਬੋਧਕ ਪੱਧਰ ਤੇ ਪੇਸ਼ ਕੀਤਾ ਗਿਆ ਹੈ ਅਤੇ ਦੁੱਗਲ ਨੇ ‘ਆਂਦਰਾਂ’ ਅਤੇ ‘ਤੇ ਮਾਸ ਨੂੰ ਰੋਮਾਂਟਿਕ ਛੋਹਾਂ ਦੇ ਕੇ ਉਲੀਕਿਆ ਹੈ ਤਾਂ ਸੇਖੋਂ ਨੇ “ਲਹੂ ਮਿੱਟੀ’ ਵਿਚ ਸਮਾਜ ਨੂੰ ਯਥਾਰਕ ਰੂਪ ?