ਪੰਨਾ:Alochana Magazine April-May 1963.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਸਪੀ ਹੋਵੇ ਜਾਂ ਉਹ ਇਸ ਤੋਂ ਅਵੇਸਲਾ ਹੋਵੇ ਜਾਂ ਲਾਂਭੇ ਰਹਿਣ ਦਾ ਹੀ ਜਤਨ ਕਿਉਂ ਨਾ ਕਰੇ, ਪਰ ਨਾਵਲ ਜਿਹੇ ਸਹਿਤਕ ਰੂਪ ਵਿਚ ਰਚਨਾ ਕਰਦਿਆਂ ਉਹ ਸਮਾਜਕ ਜੀਵਨ ਅਤੇ ਇਸ ਸਬੰਧੀ ਚਾਲੂ ਸਿਧਾਤਾਂ ਦੀ ਪੁਸ਼ਟੀ ਜਾਂ ਖੰਡਨ ਜ਼ਰੂਰ ਹੀ ਕਰਦਾ ਹੈ । ਸਮਾਜਕ ਚਿਤਰਨ ਬਗੈਰ ਨਾਵਲ ਲਿਖਿਆ ਨਹੀਂ ਜਾ ਸਕਦਾ । ਅੰਤਰ ਕੇਵਲ ਇਹ ਹੈ ਕਿ ਕੁਝ ਨਾਵਲਕਾਰ ਇਸ ਸਬੰਧੀ ਵਿਸ਼ੇਸ਼ ਚੇਤਨਾ ਅਤੇ ਵਿਚਾਰ ਧਾਰਾ ਅਧੀਨ ਹੁੰਦੇ ਹਨ ਅਤੇ ਕੁਝ ਇਕ ਇਸ ਸਬੰਧੀ ਵਿਸ਼ੇਸ਼ ਚੇਤਨਾ ਦੀ ਪਕੜ ਵਿਚ ਨਹੀਂ ਆਉਂਦੇ ਪਰ ਦੋਹਾਂ ਸੂਰਤਾਂ ਵਿਚ ਹੀ ਉਹ ਨਾਵਲ ਨੂੰ ਸਮਾਜਕ ਜੀਵਨ ਦੇ ਤਾਣੇ ਪੇਟੇ ਨਾਲ ਹੀ ਬਣਦੇ ਹਨ । ਪੰਜਾਬੀ ਨਾਵਲ ਅਜੇ ਵਿਕਾਸ-ਰਾਹ ਤੇ ਹੈ । ਸਮੁੱਚਾ ਪੰਜਾਬੀ ਜੀਵਨ ਅਜੇ ਤਕ ਇਸ ਦੀ ਵਲਗਣ ਵਿਚ ਨਹੀਂ ਆਇਆ । ਕਿਧਰੇ ਕਿਧਤੇ ਕੁਝ ਇਕ ਬੁਰਸ਼ ਛੋਹਾਂ ਤੋਂ ਥੋੜੇ ਬਹੁਤ ਜਤਨਾਂ ਦੀ ਝਲਕ ਮਿਲਦੀ ਹੈ ਪਰ ਅਜੇ ਤਕ ਕੋਈ ਅਜਿਹੀ ਪਰੰਪਰਾ ਨਹੀਂ ਬੱਝੀ ਜਿਸ ਤੋਂ ਪੰਜਾਬੀ ਨਾਵਲ ਦੇ ਜੀਵਨ ਸਬੰਧੀ ਚੇਤੰਨ ਹੋਣ ਅਤੇ ਸਮਾਜਕ ਸਮੱਸਿਆਵਾਂ ਤੇ ਮਨੁੱਖੀ ਚੇਤਨਾ ਦੇ ਪ੍ਰਤਿਨਿਧ ਹੋਣ ਦੀ ਝਲਕ ਮਿਲ ਸਕੇ । ਸਮੇਂ ਦੀ ਚਾਲ ਨਾਲ ਸ਼ਾਇਦ ਇਹ ਕਮੀ ਛੇਤੀ ਹੀ ਪੂਰੀ ਹੋ ਜਾਵੇ ॥ 3