ਪੰਨਾ:Alochana Magazine April-May 1963.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝੁਕਾਵਾਂ ਨੂੰ ਜਾਣਿਆਂ ਜਾਂਦਾ ਹੈ।

ਏਥੋਂ ਤੀਕ ਤਾਂ ਸਭ ਮਨੋਵਿਸ਼ਲੇਸ਼ਕਾਂ ਦੇ ਵਿਚਾਰ ਮਿਲਦੇ ਹਨ । ਪਰ, ਅਚੇਤਨ ਸ਼ਕਤੀ ਕੀ ਹੈ ? ਇਹ ਕਿਥੋਂ ਤਕ ਚੇਤਨ ਦਾ ਨਿਰੂਪਣ ਕਰਦੀ ਹੈ ? ਤੇ ਇਸ ਸ਼ਕਤੀ ਨੂੰ ਕਿਵੇਂ ਨਜਿਠਿਆ ਜਾ ਸਕਦਾ ਹੈ ?ਏਹਨਾਂ ਪ੍ਰਸ਼ਨਾਂ ਦਾ ਉਤਰ ਦੇਣ ਲਗਿਆਂ ਮਨੋਵਿਸ਼ਲੇਸ਼ਕਾਂ ਵਿਚ ਵਖੇਵਾਂ ਪੈ ਜਾਂਦਾ ਹੈ । ਅਸੀਂ ਏਥੇ ਫ਼ਰਾਇਡ ਦੇ ਮੁਲਕ ਵਿਚਾਰਾਂ ਅਤੇ ਯੁੰਗ ਤੇ ਐਡਲਰ ਦੇ ਉਹਨਾਂ ਤੋਂ ਪਏ ਵਖੇਵਿਆਂ ਦਾ ਸੰਖੇਪ ਵਰਨਣ ਕਰਾਂਗੇ ।

ਫਰਾਇਡ ਨੇ ਮਨੁਖੀ ਸ਼ਖਸ਼ੀਅਤ ਦਾ ਜੋ ਸਿਧਾਂਤ ਦਿਤਾ ਹੈ ਉਹ ਇਕੇ ਇਮਾਰਤ ਦੀਆ ਦੋ ਮੰਜ਼ਲਾਂ ਤੇ ਵਸਦੇ ਦੋ ਟੱਬਰਾਂ ਦੇ ਰੂਪਕ ਨਾਲ ਸੌਖੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਉਪਰਲੀ ਸੁਚੇਤ, ਮੰਜ਼ਿਲ ਵਿਚ ਰਹੰਦਾ ਟਬਰ ਬੜੇ ਪਤਵੰਤੇ, ਚਿਟ-ਪੋਸ਼ੀ ਤੇ, ਭਲੇਮਾਣਸ ਅਤੇ ਕਾਨੂੰਨ ਦੇ ਪਾਬੰਦ ਨੇਮੀ ਲੋਕਾਂ ਦਾ ਟੱਬਰ ਹੈ ਜੋ ਗੁਆਂਢੀਆਂ ਨਾਲ ਕਦੇ ਨਹੀਂ ਖਹਬੜਦੇ ਕਿਸੇ ਨਾਲ ਝਗੜਾ ਭੀ ਨਹੀਂ ਕਰਦੇ ਤੇ ਆਪਣੀ ਇਜ਼ਤ ਨੂੰ ਸਦਾ ਬਰਕਰਾਰ ਰੱਖਣ ਦਾ ਜਤਨ ਕਰਦੇ ਹਨ। ਹੇਠਲੀ ਮੰਜ਼ਲ ਅਚੇਤਨ ਦੀ ਮੰਜ਼ਲ ਹੈ। ਇਥੋਂ ਦਾ ਵਸਨੀਕ ਟੱਬਰ ਬਹੁਤ ਹੀ ਵੱਡਾ ਹੈ, ਪਰ ਉਹ ਸ਼ੱਕੀ ਚਾਲ ਚਲਨ ਵਾਲੇ ਬੰਦਿਆਂ ਦਾ ਟੱਬਰ ਹੈ। ਇਸ ਦੇ ਕੁਝ ਜੀ, ਪਹਲਾਂ ਉਪਰਲੀ ਮੰਜ਼ਿਲ ਦੇ ਵਾਸੀ ਸਨ ਪਰ ਉਥੋਂ ਨਫਿਟ ਹੋ ਕੇ ਪਤਿਤ ਦਿਉਤਿਆਂ ਵਾਂਗ ਕਢੇ ਗਏ ਤੇ ਹੇਠਾਂ ਹਨੇਰੇ ਖਾਨਿਆਂ ਵਿਚ ਰਹਣ ਲਈ ਘਲ ਦਿੱਤੇ ਗਏ। ਇਉਂ ਸਮਝੇ ਕਿ ਇਹ ਟੱਬਰ ਉਜੱਡ, ਹਿਰਸੀ, ਲਾਲਚੀ, ਕਾਮੀ, ਖੁਦਗਰਜ਼ ਤੇ ਸ੍ਵੇ-ਕੇਂਦ੍ਰਿਤ ਲੋਕਾਂ ਦਾ ਟੱਬਰ ਹੈ ਜਿਹਨਾਂ ਦੇ ਸਾਰੇ ਜਤਨ ਆਪਣੀਆਂ ਖ਼ਾਹਸ਼ਾਂ, ਖ਼ਾਸ ਕਰ ਕਾਮਕ ਖ਼ਾਹਸ਼ਾਂ, ਦੀ ਪੂਰਤੀ ਦੇ ਜਤਨ ਹਨ। ਤੇ ਏਹਨਾਂ ਜਤਨਾ ਵਿਚ ਪੂਰੀ ਸਫ਼ਲਤਾ ਪ੍ਰਾਪਤ ਕਰਨ ਲਈ ਉਹ ਸਦਾ ਉਪਰਲੀ ਮੰਜ਼ਲ ਵਲ ਹੰਭਲਾ ਮਾਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਕਿ ਉਥੇ ਉਨ੍ਹਾਂ ਨੂੰ ਚੌੜੇਰਾ ਮੌਕਾ ਤੇ ਵਧੇਰੇ ਪ੍ਰਸਾਰ ਪ੍ਰਾਪਤ ਹੋ ਸਕਦਾ ਹੈ। ਉਹਨਾਂ ਦਾ ਇਹ ਜਤਨ ਉਪਰ ਵਸਦਾ ਟੱਬਰ ਆਪਣੀ ਆਜ਼ਾਦੀ ਤੇ ਇਜ਼ਤ ਉਪਰ ਹਮਲਾ ਸਮਝਦਾ ਹੈ, ਇਸ ਲਈ ਉਸਨੇ ਇਕ ਸੰਤਰੀ ਜਾਂ ਪਹਰੇਦਾਰ ਪਉੜੀਆਂ ਵਿਚ ਖੜਾ ਕਰ ਦਿੱਤਾ ਹੈ ਜੋ ਇਹਨਾਂ ਨੂੰ ਉਪਰ ਆਉਣ ਤੋਂ ਰੋਕੀ ਰਖਦਾ ਹੈ। ਕਦੇ ਕਦੇ ਇਹ ਸ਼ੁਧੀ (Sublimation) ਕਰਵਾ ਕੇ ਉਪਰ ਜਾਣ ਦੇ ਅਧਿਕਾਰੀ ਹੋ ਜਾਂਦੇ ਹਨ। ਕਦੇ ਕਦੇ ਇਹ ਲੋਕ ਭੇਖ਼ ਵਟਾਕੇ ਤੇ ਭਲਮਣਸਊ ਦਾ ਰੂਪ ਧਾਰਕੇ ਤੇ ਇਉਂ ਸੰਤਰੀ ਦੀ ਸ਼ਨਾਖਤ ਨੂੰ ਧੋਖਾ ਦੇ ਕੇ ਉਪਰ ਲੰਘ —————————————————————————————————————————————————————————

**ਫ਼ਰਾਇਡ, ਯੁੰਗ ਤੇ ਐਡਲਰ ਦੇ ਵਿਸ਼ਾਲ ਸਿਧਾਂਤਾਂ ਦਾ ਇਹ ਅਤਿ ਸੰਖੇਪ ਵਰਨਣ ਲਾਜ਼ਮੀ ਤੌਰ ਤੇ ਇਕ ਅਧੂਰਾ ਤੇ ਅਪੂਰਣ ਰੇਖਾ-ਚਿੱਤਰ ਹੀ ਸਮਝਿਆ ਜਾਣਾ ਚਾਹੀਦਾ ਹੈ। ਜਿਸ ਵਿਚ ਇਹਨਾਂ ਸਿਧਾਂਤਾਂ ਦਾ ਕੇਵਲ' ਉਤਨਾ ਹੀ ਭਾਗ ਉਲੀਕਿਆ ਗਇਆ ਹੈ ਜੋ ਇਸ ਲੇਖ ਦੀਆਂ ਜ਼ਰੂਰਤਾਂ ਲਈ ਅਤਿ ਲੋੜੀਂਦਾ ਹੈ।