ਪੰਨਾ:Alochana Magazine April 1960.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਵਿਚ ਮਾਨਵ-ਜੀਵਨ ਦੇ ਸਾਮਾਜਿਕ ਤੇ ਧਾਰਮਿਕ ਆਦਰਸ਼ਾਂ ਦਾ ਚਿਣ ਹੈ ਤੋਂ ਭਾਰਤੀ ਸੰਸਕ੍ਰਿਤੀ ਦਾ ਮਹਾਨ-ਕੋਸ਼ ਹੈ । ਇਨ੍ਹਾਂ ਦੁਹਾਂ ਮਹਾਂਕਾਵਾਂ ਤੋਂ ਬਾਅਦ ਮਕਵੀ ਕਾਲੀਦਾਸ ਦਾ ਅਮਰ ਮਹਾਂ-ਕਾਵਿ ‘ਰਘੁਵੰਸ਼ ਹੈ ਤੇ ਫਿਰ ਭਾਰਵੀਂ ਦਾ ਕਿਰਾਤਾਰੁ ਜਨੀਆ’ ਅਤੇ ਮਾਘ ਦਾ ਸ਼ਿਸ਼ੂਪਾਲ ਵਧ` ਦਾ ਨਾਉਂ ਹੈ, ਇਸ ਤੋਂ ਪਿੱਛੋਂ ਸੰਸਕ੍ਰਿਤ ਦੀ ਇਹ ਪਰੰਪਰਾ ਹਿੰਦੀ ਮਹਾਂ-ਕਾਵਿ ਰਾਹੀਂ ਫਲਦੀ ਫੁਲਦੀ ਰਹੀ, ਜਿਸ ਵਿਚ ਜੈ ਸ਼ੰਕਰ ਪ੍ਰਸ਼ਾਦ ਦੀ “ਕਾਮਾਇਨੀਂ ਅਤੇ ਮੋਥਲੀ ਸ਼ਰਣ ਗੁਪਤ ਦੇ ਸਾਕੇਤ ਦਾ ਵਿਸ਼ੇਸ਼ ਥਾਂ ਹੈ । ਸੰਸਕ੍ਰਿਤ ਦੇ ਰਾਮਾਇਣ ਤੇ ਮਹਾਂਭਾਰਤ ਨਾਲ ਬਹੁਤ ਸਾਰੀਆਂ ਗੱਲਾਂ ਵਿਚ ਮੇਲ ਖਾਂਦੇ ਅੰਗੇਜ਼ੀ ਮਹਾਂਕਾਵਿ 'ਇਲਿਅਡ’ ਅਤੇ ‘ਓਡੇਸੀ ਹਨ । ਹੋਰ ਨੇ ‘ਇਲਿਅਡ ਵਿਚ ਗਰੀਸ ਦੇ ਇਤਿਹਾਸਿਕ ਯੁਧ ਟਰੋਜਨ ਵਾਰ ਦੀ ਕਥਾ ਲਈ ਹੈ, ਜਿਸ ਦੀਆਂ ਘਟਨਾਵਾਂ ਮਹਾਂਭਾਰਤ ਤੇ ਰਾਮਾਇਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਨਾਲ ਮਿਲਦੀਆਂ ਜੁਲਦੀਆਂ ਹਨ । ਇਸੇ ਤਰ੍ਹਾਂ ‘ਓਡੇਸੀ ਵਿਚ ‘ਇਥਕਾ ਦੇ ਰਾਜਾ ਯੂਸੇਸ ਦੀ ਕਹਾਣੀ ਹੈ, ਜਿਸ ਦੀ ਪਤੀਬਰਤਾ ਪਤਨੀ ਪੇਨੀਲੋਪ’ ਸੀਤਾ ਵਰਗੀ ਆਦਰਸ਼ ਪਤਨੀ ਹੈ । ਵਰਜਿਲ ਨੇ ਵੀ ਟਰੋਜਨ ਮਹਾਂਜੁਧ ਦੀ ਭੂਮੀ ਤੇ ਆਪਣੇ ਮਹਾਂਕਾਵਿ ‘ਇਨਿਅਡ ਨੂੰ ਉਸਾਰਿਆ ਅਤੇ ਇਸ ਤੋਂ ਪਿੱਛੋਂ ਇਟਲੀ ਦਾ ਸੁਪ੍ਰਸਿੱਧ ਪੂਤਿਭਾਸ਼ਾਲੀ ਕਵੀ ਦਾਂਤੇ ਨੇ ਡਿਵਾਈਨ ਕਾਮੇਡੀ ਨਾਂ ਦਾ ਮਹਾਂਕਾਵਿ ਰਚਿਆ । ਪੰਜਾਬੀ ਮਹਾਂਕਾਵਿ | ਹੀਰ ਦਮੋਦਰ- ਪੰਜਾਬੀ ਮਹਾਂਕਾਵਿ ਦਾ ਜਨਮ ਹੀਰ ਦਮੋਦਰ ਤੋਂ ਮੰਨਿਆ ਜਾਂਦਾ ਹੈ । ਹੀਰ-ਰਾਂਝੇ ਦੀ* ਲੋਕ-ਪ੍ਰਚਲਿਤ ਕਹਾਣੀ ਨੂੰ ਸਭ ਤੋਂ ਪਹਿਲਾਂ ਦਮੋਦਰ ਨੇ ਪ੍ਰਬੰਧ-ਕਾਵਿ ਵਿਚ ਬੰਨਿਆ । ਇਸ ਵਿਚ ਕੋਈ ਸੰਦੇਹ ਨਹੀਂ ਕਿ ਹੀਰ-ਰਾਂਝੇ ਦੀ ਕਹਾਣੀ ਮਹਾਂ-ਕਾਵਿ ਲਈ ਬੜੀ ਯੋਗ ਸਾਮਗੀ ਹੈ, ਤੇ ਪੰਜਾਬੀਆਂ ਦੇ ਦਿਲਾਂ ਵਿਚ ਇਸ ਕਥਾ ਨੇ ਚਿਰਾਂ ਤੋਂ ਘਰ ਕੀਤਾ ਹੋਇਆ ਹੈ : ਪਰ ਇਸ ਨਾਲ ਦਮੋਦਰ ਦੀ ਹੀਰ ਨੂੰ ਮਹਾਂਕਾਵਿ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ । ਮਹਾਂਕਾਵਿ ਲਈ ਜਿਸ ਕਾਵਿ-ਕੌਸ਼ਲ ਤੇ ਕਹਾਣੀ ਘੜਨ ਦੀ ਸੁਚੱਜਤਾ ਦੀ ਲੋੜ ਹੁੰਦੀ ਹੈ, ਉਹ ਦਮੋਦਰ ਵਿਚ ਸਾਨੂੰ ਨਹੀਂ ਮਿਲਦੀ । ਬੋਲੀ ਦੇ ਦੋਸ਼,

  • ਹੀਰ-ਰਾਂਝੇ ਦੀ ਸਿੱਧੀ ਭਾਈ ਗੁਰਦਾਸ ਜੀ ਦੀ ਇਸ ਪਉੜੀ ਤੋਂ ਵੀ ਸਿੱਧ ਹੁੰਦੀ ਹੈ :

“ਰਾਂਝਾ, ਹੀਰ ਵਖਾਣੀਐ, ਉਹ ਪਿਰਮ ਪਰਾਤੀ ।