ਪੰਨਾ:Alochana Magazine April 1960.pdf/15

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਧਰਤੀ ਅਤੇ ਅਕਾਸ਼ ਮੱਧੇ ਪੋਲ ਦੇ, ਕਲਾਬਾਜ਼ੀਆਂ ਲਾਇ ਖੇਡੇ ਚਾਂਦਨੀ । ਵਾਂਗ ਮਦਾਰੀ ਹੇਠ ਰਖੇ ਪੈਰ ਹੈ, ਫੁਲਾਂ ਉੱਪਰ ਏਹ ਸਹਿਜੇ ਮਲਕੜੇ, ਉਪਰ ਤਾਰਿਆਂ ਨਾਲ ਖੇਲਾਂ ਖੇਲਦੀ, ਤੋਂ ਦਾ ਖਾਕੀ ਰੰਗ ਕੱਜੇ ਚਾਂਦਨੀ, ਮਾਨੇ ਚਿੱਟੀ ਸਾਫ ਚਾਦਰ ਵਿਛਾਵੰਦੀ । ਬੋਲੀ ਦੀ ਮਿਠਾਸ ਤੇ ਸ਼ਾਂਤ-ਰਸ ਦਾ ਸੁਖਾਵਾਂ ਪ੍ਰਭਾਵ ਕਵੀ ਵੀ ਇਸ ਰਚਨਾ ਵਿਚ ਸੌਂਦਰਯ ਉਤਪਾਦਨ ਕਰਦਾ ਹੈ । ਅਤੇ ਉਕਤ ਵਿਚਾਰ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਜਦੇ ਹਾਂ ਕਿ ਭਾਵੇਂ ਰਾਣਾ ਸਿੰਘ ਮਹਾਂਕਾਵਿ ਦੀ ਕੋਟੀ ਵਿਚ ਨਹੀਂ ਆਉਂਦਾ, ਫਿਰ ਵੀ ਸਾਹਿਤਕ ਤੇ ਕਲਾਤਮਿਕ ਦ੍ਰਿਸ਼ਟੀ ਤੋਂ ਇਹ ਇਕ ਮਹਾਨ ਰਚਨਾ ਹੈ । | ਇਸ ਤੋਂ ਪਿੱਛੋਂ 'ਲਕਸ਼ਮੀ ਦੇਵੀਂ ਕ੍ਰਿਤ ਕਿਰਪਾ ਸਾਗਰ, ਏਸ਼ੀਆ ਦਾ ਚਾਨਣ ਕ੍ਰਿਤ ਪ੍ਰੋ: ਮੋਹਨ ਸਿੰਘ ਤੇ ਰੂਪ ਰਾਣੀ ਸ਼ਕੁੰਤਲਾ ਕ੍ਰਿਤ ਵਿਧਾਤਾ ਸਿੰਘ ਦਾ ਨਾਮ , ਆਉਂਦਾ ਹੈ, ਪਰ ਕਿਉਂਕਿ ਉਪਰੋਕਤ ਤਿੰਨੇ ਮਹਾਂਕਾਵਿ ਮੌਲਿਕਰਚਨਾਵਾਂ ਨਾ ਹੋਣ ਕਰਕੇ ਅਨੁਵਾਦਿਤ ਜਾਂ ਆਧਾਰਿਤ ਹਨ, ਇਸ ਲਈ ਪੰਜਾਬੀ ਦੇ ਮੌਲਿਕ ਮਹਾਂਕਾਵਾਂ ਵਿਚ ਇਹਨਾਂ ਦੀ ਗੁਣਨਾ ਨਹੀਂ ਹੋ ਸਕਦੀ । ਲਕਸ਼ਮੀ ਦੇਵੀ ਵਾਲਟਰ ਸਕਾਟ ਦੀ ਰਚਨਾ ਲੇਡੀ ਆਫ਼ ਦੀ ਲੇਕ ਦੇ ਅਧਾਰ ਤੇ ਹੈ, ਏਸ਼ੀਆ ਦਾ ਚਾਨਣ, ਲਾਈਟ ਆਫ਼ ਏਸ਼ੀਆ (Light of Asia) ਦਾ ਅਨੁਵਾਦ ਹੈ ਤੇ ਰੂਪ ਰਾਣੀ ਸ਼ਕੁੰਤਲਾ ਕਾਲੀ ਦਾਸ ਦੇ ਕਾਵਿ-ਨਾਟਕ 'ਸ਼ਕੁੰਤਲਾ ਦਾ ਪੰਜਾਬੀ ਰੂਪ ਹੈ । ਮਰਦ ਅਗੰਮੜਾ- ਵਰਤਮਾਨ ਪੰਜਾਬੀ ਸਾਹਿਤ ਵਿਚ ਸਭ ਤੋਂ ਪਹਿਲ ਤੇ ਸਫ਼ਲ ਮਹਾਂਕਾਵਿ ਅਵਤਾਰ ਸਿੰਘ ਆਜ਼ਾਦ ਦਾ “ਮਰਦ ਅਗੰਮੜਾ' ਹੈ । ਆਜ਼ਾਦ · ਇਕ ਪੁਰਾਣਾ, ਤਜਰਬੇਕਾਰ ਤੇ ਉਸਤਾਦ ਕਵੀ ਹੈ, ਜਿਸ ਨੇ ਦਰਜਨ ਦੇ ਕਰੀਬ ਕਵਿਤਾ ਦੀਆਂ ਕਿਤਾਬਾਂ ਲਿਖਣ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਜੀਵਨ-ਚਰਿੜ ਨੂੰ ਮਹਾਂਕਾਵਿ ਦੇ ਰੂਪ ਵਿਚ ਗਾਂਵਿਆ ਹੈ । ਇਸ ਮਹਾਂਕਾਵਿ ਵਿਚ ਗੁਰੂ ਸਾਹਿਬ ਦੇ ਸੰਪੂਰਨ ਜੀਵਨ ਦੀ ਤਸਵੀਰ ਹੈ, ਜਨਮ ਤੇ ਬਾਲਪਨ ਤੋਂ ਲੈ ਕੇ ਜੋਤੀ ਜੋਤਿ ਸਮਾਣ ਤਕ ਦੇ ਬਿਰਤਾਂਤ ਦਿੱਤਾ ਗਇਆ ਹੈ । ਪਰ ਸਭ ਤੋਂ ਵੱਡੀ ਸਿਫਤ ਇਹ ਹੈ ਕਿ ਇਸ ਵਿਚ ਆਈਆਂ ਘਟਨਾਵਾਂ ਨਵੇਂ ਦ੍ਰਿਸ਼ਟੀ-ਕੋਣ ਤੇ ਨਵੀਂ ਰੌਸ਼ਨੀ ਤੋਂ ਪ੍ਰਗਟਾਈਆਂ ਗਈਆਂ ਹਨ । ਮੁਢ ਵਿਚ