ਸਮੱਗਰੀ 'ਤੇ ਜਾਓ

ਪੰਨਾ:Alochana Magazine April 1960.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਡ ਡਲੁ ਤਾਰੇ ਡਲਕ ਪਏ, ਹੰਝੂ ਕੇਰਨ ਨੈਣ, ਪੌਣ ਏ ਪੌਂਦੀ ਜਾਪਦੀ, ਪਿਟ ਪਿਟ ਸੀਨਾ ਵੈਣ । ਅਨੰਦਪੁਰ ਦੀ ਲੜਾਈ ਦੀ ਤਸਵੀਰ ਜੋ ਸਿਰਖੰਡੀ ਛੰਦ ਵਿਚ ਹੈ, ਬੀਰਰਸ ਦਾ ਇਕ ਉੱਤਮ ਨਮੂਨਾ ਪੇਸ਼ ਕਰਦੀ ਹੈ - ਅਹੁ ਸੂਤੀ ਤਲਵਾਰ, ਯੋਧਾ ਨੱਚਿਆ, ਹੁੰਦੀ ਸੈ ਸੈ ਪਾਰ ਇਕ ਇਕ ਵਾਰ ਤੋਂ ਗੁੱਜਰ ਬਣ ਤੂਫ਼ਾਨ, ਜੋ ਸਨ ਗਰਜਦੇ, ਵੇਖੇ ਪਿਆ ਜਹਾਨ ਪਿੱਠ ਵਢਾ ਰਹੇ । ਰੰਘੜ ਕੌੜ ਜਵਾਨ, ਵਾਂਗੂ ਹਾਥੀਆਂ, ਚੰਗੀ ਤਕੜੀ ਜਾਨ, ਵੱਡੇ ਸੂਰਮੇ, ਪਏ ਜਾਂ ਬਰਛੇ ਤਾਣ ਬਾਸ਼ਕ ਕੰਬਿਆ, ਤੇਗ਼ ਜਦੋਂ ਨਚਾਣ ਸੂਰਜ ਜਾ ਲੁਕੇ । ਸਾਮਾਜ ਦੀਆਂ ਕਾਣੀਆਂ ਵੰਡਾਂ, ਜਾਤ-ਪਾਤ ਦਾ ਕੋਹੜ ਦੂਰ ਕਰ ਕੇ ਗੁਰੂ ਜੀ ਨੇ ਖਾਲਸੇ ਦੀ ਸ਼ਿੰਜਣਾ ਕੀਤੀ ਤੇ ਸਾਂਝੀਵਾਲਤਾ ਦਾ ਉਹ ਆਦਰਸ਼ ਸਾਹਮਣੇ ਰਖਿਆ, ਜੋ ਜੁਗਾਂ-ਜੁਗਾਂਤਰਾਂ ਤਕ ਕਾਇਮ ਰਹੇਗਾ ਤੇ ਇਹ ਸੰਦੇਸ਼ ਕਵੀ ਨੇ ਕਿੰਨੀ ਸੁਚੱਜੀ ਤੇ ਰਸ-ਭਰੀ ਬੋਲੀ ਵਿਚ ਅੰਕਿਤ ਕੀਤਾ ਹੈ, ਦੇਖੋ :- “ਕੋਈ ਵੀ ਵੰਡ ਵਿਤਕਰਾ ਸਕੇ ਨਾ ਤੁਹਾਨੂੰ ਚੀਰ, ਅਹਿ ਜੱਟ, ਅਹਿ ਤਰਖਾਣ ਏ, ਅਹੁ ਨਾਈ ਅਹੁ ਝੀਰ । ਇਹ ਭਈ ਨਾਮਾ ਬੰਸੀਆ, ਅਹੁ ਕੋਈ ਭਗਤ ਕਬੀਰ, ਅਹਿ ਚੁਮਾਰ, ਲੋਹਾਰ ਅਹੁ, ਅਹਿ ਹਿਮਣ ਉਹ ਵੈਸ਼ , ਇਹ ਸ਼ੂਦਰ ਠਠਿਆਰ ਏ, ਅਹੁ ਕੋਈ ਮਹਾਂ ਨਰੇਸ਼, ਇਹ ਵਿਥਾਂ ਹੁਣ ਰਹਿਣ ਨਾ, ਕੁਲ ਵੰਡਾਂ ਮਿਟ ਜਾਣ, ਹਰ ਇਕ ਨੂੰ ਕਰਣੀ ਉੱਤੇ ਹਰਦਮ ਹੋਵੇ ਮਾਣ । ਗੁਰੂ ਜੀ ਦਾ ਅੰਤਮ ਸੁਨੇਹਾ, ਕਵੀ ਅਜ਼ਾਦ ਦੀ ਕਲਾ ਦਾ ਮਹਾਨ ਨਮੂਨਾ ਹੈ, ਜਿਸ ਵਿਚ ਕਵੀ ਦੀ ਸ਼ਬਦਾਵਲੀ, ਉਸ ਦੀਆਂ ਉਪਮਾਂਵਾਂ ਤੇ ਰੂਪਕ, ੯ ਚਿਤ ਤੇ ਭਾਵ-ਚਿੜ, ਉਸ ਦੀ ਕਲਾ ਨੂੰ ਚਾਰ ਚੰਨ ਲਾਂਦੇ ਹਨ :- ਖਾਲਸਾ ਮੇਰਾ ਰੂਪ ਹੈ ਸਦ ਖਾਲਿਸ, ਸਦ ਖ਼ਾਸ, ਸ਼ਬਦ ਰੂਪ ਬਣ ਕਰ ਲਇਆ ਮੈਂ ਉਸ ਵਿਚ ਨਿਵਾਸ ॥ ਸਿਖਿਆ ਲੇ ਸਿਖ ਗੁਰੂ ਤੋਂ ਹੋ ਗਇਆ ਗੁਰੂ ਸਰੂਪ, ਅਤਿ ਸੂਰਾ, ਸੋਹਣਾ, ਸਬਲ, ਉਜਲ, ਅਮਰ, ਅਨੂਪ ॥ 9€