ਪੰਨਾ:Alochana Magazine April 1960.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਹਾਨ ਉਪਦੇਸ਼ ਦੇਣੇ, ਨਾਥ ਜੋਗੀਆਂ ਨੂੰ ਸਹੀ ਰਸਤਾ ਦਸਣਾ, ਠਗਾਂ ਤੇ ਪਖੰਡੀਆਂ ਨੂੰ ਸੋਧਣਾ ਆਦਿ ਨੂੰ ਬਿਆਨਦਾ ਹੋਇਆ ਕਵੀ ਗੁਰੂ ਜੀ ਦੀਆਂ ਉਦਾਸੀਆਂ ਤੇ ਫਲਸਫੇ ਨੂੰ ਪ੍ਰਗਟਾਉਂਦਾ ਹੈ । | ਸਾਰੇ ਕਾਵਿ ਵਿਚ ਗੁਰੂ ਨਾਨਕ ਦੇਵ ਜੀ ਦੀ ਅਮਰ ਸ਼ਖਸੀਅਤ ਦੀ ਰਸ-ਭਿੰਨੀ ਸੁਗੰਧ ਆਉਂਦੀ ਪ੍ਰਤੀਤ ਹੁੰਦੀ ਹੈ । ਸ਼ਾਂਤੀ ਦਾ ਅਜਿਹਾ ਵਾਤਾਵਰਣ ਉਤਪੰਨ ਕੀਤਾ ਹੈ ਕਿ ਪਾਠਕ ਬਦੋ-ਬਦੀ ਨਾਮ-ਰਸ ਵਿਚ ਰੱਤਾ, ਰੂਹਾਨੀਅਤ ਦਾ ਅਗੰਮੀ ਅਨੰਦ ਮਾਣਨ ਲੱਗ ਪੈਂਦਾ ਹੈ । ਪਾਪਾਂ ਵਿਕਾਰਾਂ ਤੇ ਮਾਇਆ ਦੀ ਅਗਨੀ ਵਿਚ ਝੁਲਸਦੇ ਉਸ ਵੇਲੇ ਦੇ ਲੋਕਾਂ ਨੂੰ ਗੁਰੂ ਨਾਨਕ ਦੀ ਸ਼ਖਸੀਅਤ ਤੇ ਬਾਣੀ ਸੀਤਲਤਾ ਪ੍ਰਦਾਨ ਕਰਦੀ ਹੈ, ਸਦੀਵੀ ਸ਼ਾਂਤੀ ਬਖਸ਼ਦੀ ਹੈ । ਤੇ ਅਜੇਹੇ ਮਹਾਨ ਗਰ ਦੇ ਜੀਵਨ ਨੂੰ ਚਿਣ ਵਿਚ ਓਨੀ ਹੀ ਮਹਾਨ ਕਲਾ ਦੀ ਲੋੜ ਹੈ, ਜੋ ਅਵਤਾਰ ਸਿੰਘ ਵਿਚ ਮੌਜੂਦ ਹੈ । ਬਾਲ-ਚੋਜ ਦਾ ਵਿਸ਼ ਅੱਖਾਂ ਸਾਹਵੇਂ ਬਾਲ-ਨਾਨਕ ਦੀ ਅਨੁਪਮ ਛਬੀ ਨੂੰ ਸਾਕਾਰ ਕਰਦਾ ਹੈ :- ਛੇਤੀ ਬਹਿਣਾ ਸਿਖ ਗਏ, ਰਿੜ੍ਹਨ ਲਗ ਪਏ ਫੇਰ ਮਿਠੀਆਂ ਕਿਲਕਾਂ ਮਾਰਦੇ, ਹੁੰਦੀ ਜਦੋਂ ਉਸ਼ੇਰ । ਮਾਂ ਦੇ ਨੈਣੀ ਨੈਣ ਪਾ ਬੋਲਣ ਨਿੱਕੇ ਵਾਕ । ਠਰਦੀ ਅੰਦਰੋਂ ਅੰਬੜੀ, ਜਦੋਂ ਮਾਰਦੇ , ਹਾਕ । ਫਿਰ ਕੁਝ ਵੱਡੇ ਹੋਰ ਹੁਇ ਲਚਕ ਅਦਾਵਾਂ ਨਾਲ, ਤੁਰਦੇ ਨਾਲੇ ਬੋਲਦੇ, ਜੀਭਾਂ ਅਮੀ ਉਛਾਲ । ਕਵੀ ਦੀ ਕਲਾ ਸਿਖਰਾਂ ਨੂੰ ਜਾ ਛਹੁੰਦੀ ਹੈ, ਜਦੋਂ ਉਹ ਕੋਹੜੀ ਦੀ ਝੁੱਗੀ ਵਿਚ ਗਏ, ਗੁਰੂ ਜੀ ਦਾ ਉਸ ਲਈ ਪਿਆਰ ਝਲਕਦਾ ਦਿਖਾਂਦਾ ਹੈ । ਇੱਥੇ ਕਵੀ ਨੇ ਮਨੋਵਿਗਿਆਨਕ ਢੰਗ ਨਾਲ ਕੋਹੜੀ ਦੇ ਮਾਨਸਿਕ ਤੇ ਸਰੀਰਕ ਪੀਵਰਤਨ ਨੂੰ ਰੂਪਮਾਨ ਕੀਤਾ ਹੈ, ਬੋਲੀ ਵਿਚ ਕਹਿਰਾਂ ਦਾ ਸੰਜਮ ਹੈ :- ਇਹ ਮਾਲਕ ਦੀ ਮਿਹਰ ਸੀ, ਇਹ ਮੌਲਾ ਦਾ ਪਿਆਰ ਮੌਲਿਆ, ਵਿਗਸਿਆ, ਵੁਠਿਆ, ਇਕ ਦਮ ਖਾਏ ਹੁਲਾਰ ਸੁਕਾ ਟੰਡ ਹਰਿ ਆਇਆ, ਪਤ ਝੜ ਬਣੀ ਬਹਾਰ ਕੰਡਿਆਂ ਕਲੀਆਂ ਕੱਢੀਆਂ, ਕਰਮ ਕਰੇ ਕਰਤਾਰ । ਇਨਾਂ ਸਤਰਾਂ ਵਿਚ ਆਏ ਸ਼ਬਦ-ਚਿੜ, ਸ਼ਬਦ-ਚਿੜੁ ਨਾ ਰਹਿ ਕੇ ਸਤਵਿਕ ਤਸਵੀਰ ਬਣ ਗਏ ਹਨ, ਓਸ ਵਿਅਕਤੀ ਦੀ ਜੋ ਨੁਰਾਨੀ ਪ੍ਰੀਤਮ ਦੀ 9t