ਪੰਨਾ:Alochana Magazine April 1960.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਛੁਹ ਪਾ ਕੇ ਕੰਚਨ ਬਣਦਾ ਜਾ ਰਹਿਆ ਹੈ । ਅਨੁਪਾਸ ਦਾ ਚਮਤਕਾਰ ਵੇਖਣ ਯੋਗ ਹੈ । ਪਹਿਲੀ ਸਤਰ ਵਿਚ ਮੁ, ਦੂਜੀ ਵਿਚ ਣ, ਤੀਜੀ ਵਿਚ ਬ, ਤੇ ਚੌਥੀ ਵਿਚ ਕ ਦਾ ਅਨੁਪ੍ਰਾਸ ਕਵੀ ਦੀ ਉੱਚੀ ਪ੍ਰਤੀਭਾ ਦਾ ਲਖਾਇਕ ਹੈ । ਗੁਰੂ ਨਾਨਕ ਦੇਵ ਜੀ ਦੀ ਬਾਬਰ-ਵਾਣੀ ਨੂੰ ਵੀ ਇਸ ਤਰ੍ਹਾਂ ਲਿਖਦਾ ਹੈ :- ਲਾਲੋ ਨੂੰ ਸਮਝਾਂਵਦੇ, ਸੈਦ ਪੁਰਾ ਇਕ ਸ਼ਹਿਰ ਮਸਪੁਰੀ ਬਣ ਜਾਵਣਾ, ਵੱਡਾ ਹੋਊ ਕਹਿਰ | ਸਾਹਿਬ ਦੇ ਗੁਣ ਗਾਵੀਏ, ਧਰੀਏ ਓਸ ਦਾ ਧਿਆਨ, ਮੰਗੀਏ ਉਸ ਤੋਂ ਖ਼ਲਕ ਲਈ, ਮਿਹਰਾਮਤ ਦਾ ਦਾਨ । ਜਿਨੇ ਉਪਾਈ ਰੰਗਲੀ, ਬੈਠਾ ਵੇਖੇ ਵੱਖ, ਸੱਚ ਤਪਾਵਸ, ਸੱਚ ਉਹ, ਸੱਚ ਨਿਆਂ, ਸੱਚ ਦੱਖ । | ਗੁਰੂ ਜੀ ਦੇ ਅਦੁਤੀ ਵਿਚਾਰਾਂ ਨੂੰ ਏਨੀ ਕਲਾ-ਪੂਰਤ ਬੋਲੀ ਵਿਚ ਏਸ ਸਫਲਤਾ ਨਾਲ ਉਲੀਕ ਸਕਣਾ ਕਵੀ ਅਜ਼ਾਦ ਦਾ ਹੀ ਕੰਮ ਹੈ । ਅੰਤਮ ਸੰਸਕ ਬਾਰੇ ਜਦੋਂ ਸੇਵਕਾਂ ਨੇ ਪੁਛਿਆ, ਤਾਂ ਗੁਰੂ ਜੀ ਦਾ ਜੋ ਉੱਤਰ ਕਵੀ ਨੇ ਆਪਣੀ ਕਲਮ ਰਾਹੀਂ ਪ੍ਰਗਟ ਕੀਤਾ ਹੈ, ਉਸ ਨਾਲ ਅਜ਼ਾਦ ਮਹਾਂਕਵੀ ਦੀ ਪਦਵੀ ਤੇ ਪੁਜਣ ਦਾ ਦਾਹਵੇਦਾਰ ਬਣ ਜਾਂਦਾ ਹੈ । ਦੇਖੋ :- ਪੁਛਿਆ ਸਿਖਾਂ ਸੇਵਕਾਂ : ਹੇ ਸਰੂਪ ਨਿਰੰਕਾਰ ! ‘ਪਾਵਨ ਦੇਹ ਦਾ ਕਿਸ ਤਰ੍ਹਾਂ ਹੋਇ ਅੰਤਮ ਸੰਸਕਾਰ ? ਫਰਮਾਇਆ : “ਫੁਲ ਸੱਜਰੇ ਤੋੜ ਲਿਆਂਦੇ ਜਾਣ, *ਸੱਜੇ ਖੱਬੇ ਰੱਖ ਦਿਓ ਹਿੰਦੂ ਮੁਸਲਮਾਨ । ਜਿਸ ਪਾਸੇ ਦੇ ਫੁਲ ਨਾ ਸਵੇਰ ਤੀਕ ਕੁਮਲਾਣ, ਉਹ ਜਿਉਂ ਇੱਛਾ, ਦਬ ਦਏ, ਜਾਂ ਦਾਦੇ ਸ਼ਮਸ਼ਾਨ ” ਇਹ ਕਹਿ ਨੈਣ ਨਸ਼ੀਲੜੇ, ਮਲਕੜੇ ਹੌਲੀ ਮੁੰਦ, ਚਾਦਰ ਲੈ ਕੇ ਲੇਟ ਗਏ, ਸ਼੍ਰੀ ਨਾਨਕ ਬਖ਼ਸ਼ਿੰਦ । ਵਿਸ਼ਵ-ਨੂਰ, ਮਹਾਂਕਾਵਿ ਦੀ ਦ੍ਰਿਸ਼ਟੀ ਤੋਂ ਮਰਦ-ਅਗੰਮੜਾ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। | ਮਾਲ ਵੇਂਦਰ -- ਆਜ਼ਾਦ ਤੋਂ ਬਾਅਦ ਪੰਜਾਬੀ ਸਾਹਿਤ ਵਿਚ ਸਿਰ ਹੋਰ ਪੁਤਿਭਾਸ਼ਾਲੀ ਕਵੀ ਦਾ ਪ੍ਰਵੇਸ਼ ਹੁੰਦਾ ਹੈ, ਜੋ ਸਾਨੂੰ ਮਾਲਵੇਂਦਰ ਨਾਂ ਦਾ ਸਹਾਂਕਾਵਿ ਭੇਟ ਕਰਦਾ ਹੈ । ਉਹ ਹੈ ਸੰਤ ਇੰਦਰ ਸਿੰਘ ਚਵਰਤੀ । ਚਕਵਰਤੀ ਜੀ ਨੂੰ ਭਾਵੇਂ ਲੋਕ-ਕਵੀ ਦੇ ਤੌਰ ਤੇ ਬਹੁਤ ਘੱਟ ਜਾਣਦੇ ਹਨ, ਪਰ ਮਾਂਲਵੇਂਦਰ TE