ਪੰਨਾ:Alochana Magazine April 1960.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਹਿਣਾ ਉਚਿਤ ਹੈ ਕਿ ਉਸ ਦੇ ਇਸ ਉਪਨਿਆਸ · ਵਿਚ ਯਥਾਰਥਵਾਦੀ ਅੰਸ਼ ਦਾ ਘਾਟਾ ਹੀ ਘਾਟਾ ਹੈ । ਚਿੱਟਾ ਲਹੂ ਨਾਨਕ ਸਿੰਘ ਦਾ ਇਕ ਹੋਰ ਪ੍ਰਸਿਧ ਉਪਨਿਆਸ ਹੈ, ਜਿਸ ਵਿਚ ਕਿ ਉਹ ਸਮਾਜ ਦੇ ਸੁਧਾਰ ਕਰਣ ਬਾਰੇ ਗਲਤ ਸੋਚਦਾ ਹੈ | ਸਭ ਤੋਂ ਪਹਿਲਾਂ ‘ਚਿੱਟਾ ਲਹੂ ਵਿਚ ਸਾਮਾਜਿਕ ਸਮੱਸਿਆਵਾਂ ਇੰਨੀਆਂ ਹਨ ਜਿੰਨੀਆਂ ਕਿ ਆਧੁਨਿਕ ਉਪਨਿਆਸ ਵਿਚ ਲੈਣੀਆਂ ਉਂਝ ਹੀ ਯੋਗ ਨਹੀਂ ਅਤੇ ਫੇਰ ਉਹ ਜਿਸ ਪ੍ਰਕਾਰ ਦੀ ਸਮਾਜ ਦੇ ਸੁਧਾਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਸਾਰੀ ਦੀ ਸਾਰੀ ਵਿਅਕਤੀਤਵ ਹੋ ਕੇ ਰਹਿ ਗਈ ਹੈ । ਇਸ ਉਪਨਿਆਸ ਵਿਚ ਉਪਨਿਆਸਕਾਰ ਨੇ ਪਾਤਰਾਂ ਨੂੰ ਇਨਾਂ ਸਾਮਾਜਿਕ ਸਮੱਸਿਆਵਾਂ ਦੀ ਵਲਗਣ ਵਿਚ ਵਲ ਕੇ ਸਮਾਜ ਵਿਚ ਵਿਚਰ ਰਹੇ ਸਾਧਾਰਨ ਮਨੁੱਖ ਦੀ ਜ਼ਿੰਦਗੀ ਦੇ ਯਥਾਰਥ ਨੂੰ ਵਾਸਤਵਿਕ ਪੱਖ ਤੋਂ ਨਹੀਂ ਚੜਿਆ । ਇਹ ਤਾਂ ਉਚਿਤ ਹੈ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਵਿਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਚਿੱਟਾ ਲਹੂ ਵਿਚ ਤਾਂ ਉਪਨਿਆਸਕਾਰ ਨੇ ਸਾਮਾਜਿਕ ਸਮੱਸਿਆਵਾਂ ਨੂੰ ਲੈਣ ਲੱਗਿਆਂ ਕਮਾਲ ਹੀ ਕੀਤਾ ਹੈ । ਪਾਤਰ ਇਕ ਸਮੱਸਿਆ ਵਿਚੋਂ ਤਾਂ ਅਜੇ ਨਿਕਲੇ ਹੀ ਨਹੀਂ ਹੁੰਦੇ ਕਿ ਦੁਜੀ ਵਿੱਚ ਉਲਝ ਜਾਂਦੇ ਹਨ ਅਤੇ ਉਹਨਾਂ ਨੇ ਦੂਜੀ ਸਮੱਸਿਆ ਅਜੇ ਨਜਿੱਠੀ ਹੀ ਨਹੀਂ ਹੁੰਦੀ ਕਿ ਇੱਕ ਅਗਲੇਰੀ ਹੋਰ ਵਿੱਚ ਫੱਸ ਜਾਂਦੇ ਹਨ । ਗਲ ਕੀ ਨਾਵਲਕਾਰ ਇਸ ਤਰਾਂ ਕਰਨ ਵਿੱਚ ਸਾਧਾਰਨ ਮਨੁੱਖੀ ਜਿੰਦਗੀ ਦੀ ਯਥਾਰਥਕਤਾ ਨੂੰ ਅੰਕਤ ਹੀ ਨਹੀਂ ਕਰ ਸਕਿਆ । ਸੁਧਾਰ ਵਾਦੀ ਪੱਖ ਤੋਂ ਵੀ ਇਸ ਉਪਨਿਆਸ ਵਿੱਚ ਭੀ ਗੌਰਵਤਾ ਨਾਲ ਤਕਣਾ ਜ਼ਰੂਰੀ ਹੀ ਭਾਸਦਾ ਹੈ । ਨਾਨਕ ਸਿੰਘ ‘ਚਿਟੇਨ੍ਹਾਂ ਵਿੱਚ ਸਮੁੱਚੇ ਤੌਰ ਤੇ ਕੋਈ ਵੀ ਬੁਨਿਆਦੀ ਸਮਾਜ-ਸੁਧਾਰ ਨਹੀਂ ਕਰ ਸਕਿਆ | ਗੁਰਦਵਾਰਿਆਂ ਦੇ ਸੁਧਾਰ ਬਾਰੇ, ਅਛੂਤ ਸਮੱਸਿਆ ਦੇ ਸੁਧਾਰ ਬਾਰੇ, ਵੇਸਵਾ-ਸੁਧਾਰ, ਮੁਕਦਮੇ-ਬਾਜ਼ੀ ਆਦਿ ਸੁਧਾਰ ਕਰਨ ਵਿੱਚ ਉਹ ਅਸਫਲ ਰਹਿਆ ਹੈ ਅਤੇ ਇਹਨਾਂ ਸੁਧਾਰਾਂ ਬਾਰੇ ਉਸ ਨੇ ਕੋਈ ਗੰਭੀਰ ਕਦਮ ਨਹੀਂ ਉਠਾਇਆ । ਉਸ ਨੂੰ ਸਮਾਜ-ਸੁਧਾਰ ਕਰਨ ਵਾਲਾ ਸਾਰੇ ਸਮਾਜ ਵਿੱਚੋਂ ਇਕੱਲਾ ਬਚਨ ਸਿੰਘ ਹੀ ਲਭਦਾ ਹੈ ਹੋਰ ਕੋਈ ਹੀ ਨਹੀਂ। ਏਸੇ ਤਰਾਂ ਜਦੋਂ ਉਹ ਅਛੂਤ-ਸੁਧਾਰ ਦੀ ਸਮੱਸਿਆ ਲੈਂਦਾ ਹੈ ਤਾਂ ਇਕੱਲੀ ਮੁੰਦਰੀ ਦੇ ਬਾਰੇ ਹੀ ਵਰਨਣ ਕਰਦਾ ਹੈ ਹੋਰ ਕਿਸੇ ਦਾ ਵੀ ਨਹੀਂ; ਜਿਵੇਂ ਕਿ ਪਿੰਡ ਵਿੱਚ ਹੋਰ ਅਛੂਤ ਵਸਦੇ ਹੀ ਨਹੀਂ ਹੁੰਦੇ ਅਤੇ ਉਨਾਂ ਦੀ ਸਮੱਸਿਆਵਾਂ ਪਿੰਡ ਵਿੱਚ ਹੁੰਦੀਆਂ ਹੀ ਨਹੀਂ ਹੁੰਦੀਆਂ । ਬਚਨ ਸਿੰਘ ਨੂੰ ਸਮਾਜ-ਸੁਧਾਰ ਬਾਰੇ ਲਗਣ ਲਗੀ ਤਾਂ ਹੈ, ਪਰ ਜਿਸ ਪੂਕਾਰ ਸਮਾਜ-ਸੁਧਾਰਕ ਲੋਕਾਂ ਲਈ ਹੁੰਦੇ ਹਨ, ਉਸੇ ਤਰ੍ਹਾਂ ਦਾ ਉਹ ਨਹੀਂ ਬਣ ਸਕਿਆ । ਸੁੰਢਰੀ ਦਾ ਪੇਮ ਹੀ ਉਸ ਦੇ ਸਮਾਜ 24