! ਛਡ ਕੇ ਲੋਕ-ਪਾਰਟੀ ਨਾਲ ਮਿਲ ਕੇ ਲੋਕ-ਸੇਵਾ ਕਰਦਾ, ਪਰ ਬਲਰਾਜ ਇਹ ਦੋਵੇਂ ਕੰਮ ਹੀ ਨਹੀਂ ਕਰਦਾ | ਅਮਲ ਦੇ ਪ੍ਰਯੋਗ ਵਿਚੋਂ ਉਹ ਨੱਸ ਕੇ ਇਹ ਕਾਲਪਨਿਕ ਖਿਆਲ ਬਣਾ ਲੈਂਦਾ ਹੈ ਕਿ ਉਹ ਮਾਸਕ-ਪੱਤਰ ਚਾਲੂ ਕਰ ਕੇ ਲੋਕਾਂ ਦੀ ਅਗਿਆਨਤਾ ਦੂਰ ਕਰੇਗਾ, ਪਰ ਮਾਸਕ-ਪੱਤਰ ਤਾਂ ਅੱਜਵੇਂ ਸਮਾਜ ਵਿਚ ਅਗੇ ਹੀ ਬਹੁਤ ਪ੍ਰਕਾਸ਼ਤ ਹੁੰਦੇ ਹਨ, ਉਹ ਆਪਣੇ ਵਿਚਾਰ ਇਨ੍ਹਾਂ ਮਾਸਕ-ਪੱਤਰਾਂ ਵਿਚ ਅੰਕਿਤ ਕਰ ਸਕਦਾ ਸੀ । ਗੱਲ ਕੀ ਉਪਨਿਆਸਕਾਰ ਨੇ ਇਸ ਨੂੰ ਵਾਧੂ ਹੀ ਭੱਦੂ ਜੇਹਾ ਬਣਾ ਦਿੱਤਾ ਹੈ । | ਇਸਤ੍ਰੀ ਸਮੱਸਿਆ ਨੂੰ ਹੱਲ ਕਰਨ ਲਈ ਉਪਨਿਆਸਕਾਰ ਨੇ ਕੋਈ ਗੰਭੀਰਤਾ, ਬੌਧਿਕਤਾ ਅਤੇ ਨਿਆਇ ਤੋਂ ਕੰਮ ਲਇਆ ਨਹੀਂ ਭਾਸਦਾ, ਉਹ ਇਸ ਸਮੱਸਿਆ ਦਾ ਹੱਲ ਬਸ ਪਤੀ ਪਤਨੀਆਂ ਦੇ ਵਿਟਾਂਦਰਿਆਂ ਤਕ ਹੀ ਸੀਮਤ ਕਰ ਦੇਂਦਾ ਹੈ, ਪਰ ਇਸਤ੍ਰੀ ਦੀ ਸਾਮਾਜਿਕ ਦਸ਼ਾ ਇੰਝ ਵਟਾਂਦਰਿਆਂ ਕਰਨ ਦੇ ਨਾਲ ਕਦਾਚਿਤ ਤੌਰ ਤੇ ਨਹੀਂ ਸੁਲਝ ਸਕਦੀ। ਇਸ ਤਰ੍ਹਾਂ ਤਾਂ ਸਗੋਂ ਇFੜੀ ਦੀ ਦਸ਼ਾ ਹੋਰ ਵੀ ਭੈੜੀ ਹੋ ਜਾਵੇਗੀ, ਇਸਤ੍ਰੀ-ਸਮੱਸਿਆ ਦਾ ਵਾਸਤਵਿਕ ਸੁਲਝਾ ਇਸਤ੍ਰੀਆਂ ਦੀ ਆਪੋ ਵਿਚ ਵਿਟਾਂਦਰਤਾ ਕਰਨੀ ਨਹੀਂ ਹੈ, ਸਗੋਂ ਉਨ੍ਹਾਂ ਦੇ ਆਰਥਕ-ਸੰਬੰਧਾਂ ਨੂੰ ਠੀਕ ਕਰਨ ਵਿਚ ਹੀ ਹੋ ਸਕਦਾ ਹੈ । ਸੋ ਨਾਨਕ ਸਿੰਘ ਦੇ ਸੰਗਮ ਉਪਨਿਆਸ ਵਿਚ ਇਸਤ੍ਰੀ ਸਮੱਸਿਆ ਦਾ ਅਜੇਹੇ ਹੱਲ ਸੋਚਣੇ ਕੋਈ ਪਾਏਦਾਰ ਨਹੀਂ ਹਨ । | ਸਮਾਜਵਾਦੀ ਪੱਖ ਤੋਂ ਵੀ ਇਹ ਉਪਨਿਆਸ ਬਹੁਤ ਹੀ ਕਮਜ਼ੋਰ ਹੈ । ਚਾਹੀਦਾ ਤਾਂ ਇਹ ਸੀ ਕਿ ਉਪਨਿਆਸਕਾਰ ਉਪਨਿਆਸ ਵਿਚ ਕੁੰਦਨ ਲਾਲ ਵਰਗਿਆਂ ਦੀਆਂ ਵਾਗਾਂ ਨੂੰ ਕੱਸ ਕੇ ਰਖਦਾ ਅਤੇ ਉਹ ਪੂੰਜੀਵਾਦੀ ਸ਼੍ਰੇਣੀ ਨੂੰ ਚੇਤੰਨ ਕਰਵਾ ਦੇਂਦਾ ਕਿ ਉਹ ਆਪਣੀਆਂ ਕਾਮ-ਵਾਸ਼ਨਾ ਦੀ ਪੂਰਤੀ ਲਈ ਹੋਰਨਾਂ ਦੀਆਂ ਇਸੜੀਆਂ ਤੇ ਕਬਜ਼ਾ ਨਹੀਂ ਕਰ ਸਕਦੇ, ਪਰ ਨਾਨਕ ਸਿੰਘ ਨੇ ਕੀਤਾ ਸਭ ਕੁਝ ਇਸ ਦੇ ਉਲਟ ਹੀ ਹੈ । ਕੁੰਦਨ ਲਾਲ ਮਨ-ਮਰਜ਼ੀ ਨਾਲ ਲਲਿਤਾ ਨੂੰ ਘਰੋਂ ਕੱਢ ਕੇ ਬਲਰਾਜ ਦੀ ਪਤਨੀ ਤਾਰਕਾ ਨੂੰ ਆਪਣੇ ਘਰ ਵਸਾ ਲੈਂਦਾ ਹੈ ਅਤੇ ਉਹ ਇਸ ਤਰਾਂ ਕਰਨ ਵਿਚ ਕਾਮਯਾਬ ਹੋ ਜਾਂਦਾ ਹੈ । ਬਲਰਾਜ ਜਿਹੜਾ ਕਿ ਆਪਣੇ ਆਪ ਨੂੰ ਅਗਰ-ਗਾਮੀ ਸਮਝਦਾ ਹੈ, ਕੁੰਦਨ ਲਾਲ ਵਰਗਿਆਂ ਦਾ ਉੱਕਾ ਹੀ ਵਿਰੋਧ ਨਹੀਂ ਕਰਦਾ, ਸੋ ਪੁੰਜੀਪਤ ਦਾ ਇੰਜ ਆਪਣੀ ਮਰਜ਼ੀ ਅਨੁਕੂਲ ਕੰਮ ਕਰਨਾ ਅਤੇ ਉਪਨਿਆਸਕਾਰ ਦਾ ਉਸ ਦੇ ਵਿਰੋਧ ਵਿਚ ਕੋਈ ਵੀ ਕਿਸੇ ਤਰ੍ਹਾਂ ਦਾ ਹੀਲਾ ਨ ਵਿਖਾਉਣਾ ਸਪਸ਼ਟ ਕਰਦਾ ਹੈ ਕਿ ਨਾਨਕ ਸਿੰਘ ਅਜੇ ਤਕ ਪੂਰੇ ਤੌਰ ਤੇ ਸਮਾਜਵਾਦੀ ਯਥਾਰਥਵਾਦ ਨੂੰ ਬਿੰਬਤ ਕਰਨ ਵਿਚ ਬੁਰੀ ਤਰ੍ਹਾਂ ਫੇਲੁ ਹੈ । ਨਾਨਕ ਸਿੰਘ ਨੇ ਆਪਣੇ ਹੋਰ ਨਾਵਲਾਂ ਕੱਟੀ ਹੋਈ ਪਤੰਗ, “ਆਸਤਕ
ਪੰਨਾ:Alochana Magazine April 1960.pdf/29
ਦਿੱਖ