ਪੰਨਾ:Alochana Magazine April 1960.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਸਤਕ, 'ਬੰਜਰ`, “ਪੁਜਾਰੀ ਆਦਿ ਵਿਚ ਵੀ ਸਾਮਾਜਿਕ ਸਮੱਸਿਆਵਾਂ ਨੂੰ ਗੋਭੀਰ ਹੋ ਕੇ ਨਹੀਂ ਵਾਚਿਆ ਹੈ ਅਤੇ ਉਸ ਨੇ ਆਪਣੇ ਪਾਤਰਾਂ ਤੋਂ ਸਾਮਾਜਿਕ ਬੁਰਿਆਈਆਂ ਦੇ ਵਿਰੁਧ ਵਿਅਕਤੀਤੂ ਕਾਰਜਾਂ ਰਾਹੀਂ ਕਰਵਾਏ ਹਨ । ਦ੍ਰਿਸ਼ਟੀਕੋਣ ਦੇ ਪੱਖ ਤੋਂ ਉਹ ਅਜੇ ਤਕ ਸਮਾਜਵਾਦੀ ਯਥਾਰਥਵਾਦ ਨੂੰ ਪੂਰੀ ਤਰਾਂ ਨਾਲ ਨਿਭਾ ਨਹੀਂ ਸਕਿਆ | ਅਜੇ ਉਸ ਦੇ ਉਪਨਿਆਸ ਬਸ ਸੁਧਾਰ-ਵਾਦੀ ਹੀ ਹੋ ਕੇ ਰਹਿ ਜਾਂਦੇ ਹਨ । ਕਰਤਾਰ ਸਿੰਘ ਦੁੱਗਲ ਨੇ ਆਪਣੇ ਉਪਨਿਆਸ ਆਂਦਰਾਂ ਵਿਚ ਸਾਮਾਜਿਕ ਜ਼ਿੰਦਗੀ ਦੇ ਯਥਾਰਥ ਨੂੰ ਉਲੀਕਣ ਦੀ ਕੋਸ਼ਿਸ਼ ਕੀਤੀ ਹੈ । ਭਾਵੇਂ ਉਸ ਨੂੰ ਹਰ ਇਕ ਵਸਤੂ ਨੂੰ ਗੌਹ ਨਾਲ ਵਾਚਨ ਦੀ ਆਦਤ ਹੈ, ਪਰ ਆਪਣੀ ਕਲਾ ਨੂੰ ਕਲਾ ਲਈ ਵਰਤਣ ਦਾ ਹਾਮੀ ਹੋਣ ਕਰ ਕੇ ਉਹ ਵਸਤੂਆਂ ਵਿਚ ਵਿਚਰ ਰਹੇ ਅੰਦੋਲਨਾਤਮਕ ਪੱਖ ਨੂੰ ਮੂਰਤੀ-ਮਾਨ ਨਹੀਂ ਕਰ ਸਕਿਆ, ਭਾਵੇਂ ਉਸ ਨੇ ਅੱਜ ਕੱਲ ਕਲਾ ਜ਼ਿੰਦਗੀ ਲਈ ਦੇ ਦ੍ਰਿਸ਼ਟੀਕੋਣ ਨੂੰ ਸ਼ੀਕਾਰ ਕਰ ਲਇਆ ਹੈ, ਪਰ ‘ਆਂਦਰਾਂ ਉਪਨਿਆਸ ਵਿਚ ਉਹ ਸਮਾਜਵਾਦੀ ਨਹੀਂ ਬਣ ਸਕਿਆ, ਸਗੋਂ ਕੇਵਲ ਯਥਾਰਥਵਾਦੀ ਹੀ ਹੋ ਕੇ ਰਹਿ ਗਇਆ ਹੈ । ਸੁਰਿੰਦਰ ਸਿੰਘ ਨਰੂਲੇ ਦਾ ਦੀਨ ਅਤੇ ਦੁਨੀਆਂ` ਇਕ ਅਜਿਹਾ ਉਪਨਿਆਸ ਹੈ, ਜਿਸ ਵਿਚ ਕਿ ਕਿਸੇ ਵੀ ਪਰਕਾਰ ਦਾ ਕੋਈ ਉਘੜ ਕੇ ਉਦੇਸ਼ ਸਾਹਮਣੇ ਨਹੀਂ ਆਉਂਦਾ | ਸ਼ਾਮ ਲਾਲ ਇਕ ਗਰੀਬ ਮਜ਼ਦੂਰ ਤੋਂ ਸਰਮਾਏਦਾਰ ਕਿਵੇਂ ਬਣਦਾ ਹੈ, ਇਹ ਹੈ ਉਪਨਿਆਸਕਾਰ ਦਾ ਲਿਖਿਆ ਹੋਇਆ ਇਕ ਲੰਮਾ ਲੇਖ ਜੋ ‘ਦੀਨ ਅਤੇ ਦੁਨੀਆਂ ਉਪਨਿਆਸ ਦਾ ਵਿਸ਼ਯ-ਵਸਤੂ ਬਣਦਾ ਹੈ । ਉਪਨਿਆਸਕਾਰ ਦਾ ਕਰਤੱਵ ਤਾਂ ਇਸ ਵਿਚ ਇਹ ਹੋਣਾ ਚਾਹੀਦਾ ਸੀ ਕਿ ਇਕ ਨਾਇਕੇ ਲੋਕ-ਜੀਵਨ ਵਿਚ ਰਹਿੰਦਾ ਹੋਣ ਕਰਕੇ ਸਾਮਾਜਿਕ ਸਮੱਸਿਆਵਾਂ ਦੇ ਸੁਲਝਾਉਣ ਦਾ ਯਤਨ ਕਰੇ, ਪਰ ਇਸ ਉਪਨਿਆਸ ਵਿਚ ਭਾਂਡਿਆਂ ਦੀ ਠੱਕ ਠੱਕ ਦੇ ਖੜਕਾਟ ਤੋਂ ਅਤੇ ਪੈਸਾ ਜੋੜਨ ਤੋਂ ਉਪੰਤ ਹੋਰ ਕੁਝ ਵੀ ਨਹੀਂ ਲੱਭਦਾ । ਇਸ ਉਪਨਿਆਸ ਵਿਚ ਸੁਰਿੰਦਰ ਸਿੰਘ ਨਰੂਲਾ ਨੇ ਫਿਰਕੇਦਾਰ ਦੀ ਸਮੱਸਿਆ ਬਾਰੇ ਵੀ ਚਰਚਾ ਕੀਤੀ ਹੈ । ਫਿਰਕੇਦਾਰੀ ਦਾ ਕਾਰਣਾਂ ਨੂੰ ਉਸ ਨੇ ਸ਼ਾਮਾਜਿਕ ਅਸਲੀਅਤ ਵਿਚੋਂ ਨਹੀਂ ਲੱਭਿਆ, ਸਗੋਂ ਬੀਬੀ ਕਰਮੀ ਦੁਆਰਾ ਮਨੋਵਿਗਿਆਨਕ ਪੱਖ ਤੋਂ ਵਾਚਨ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਕਿ ਉੱਕਾ ਹੀ ਯਥਾਰਥਵਾਦੀ ਨਹੀਂ। ਸਮਾਜਵਾਦ ਨੂੰ ਮੂਰਤਮਾਨ ਕਰਣ ਲਈ ਇਸ ਉਪਨਿਆਸ ਵਿਚ ਉਪਨਿਆਸਕਾਰ ਨੇ ਆਪਣੇ ਵਲੋਂ ਕੋਸ਼ਿਸ਼ ਤਾਂ ਕੀਤੀ ਹੈ, ਪਰ ਇਸ ਵਿੱਚ ਉਹ ਆਪਣੇ ਆਸ਼ੇ ਨੂੰ ਨਿਭਾਉਣ ਵਿਚ ਬਿਲਕੁਲ ਹੀ ਅਸਫਲ ਰਹਿਆ ਹੈ । ft