ਪੰਨਾ:Alochana Magazine April 1960.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਰਿੰਦਰ ਸਿੰਘ ਨਰੂਲਾ ਦੇ ਉਪਨਿਆਸ ‘ਪਿਉ-ਪੁਤਰ ਵਿਚ ਵੀ ਸਮਾਜਵਾਦੀ ਯਥਾਰਥਵਾਦ ਦਾ ਅਭਾਵ ਹੀ ਹੈ । ਇਸ ਵਿਚ ਵੀ ਕੋਈ ਸਾਮਾਜਿਕ ਸਮੱਸਿਆ ਅਜਿਹੀ ਨਹੀਂ ਆਉਂਦੀ, ਜਿਸ ਦਾ ਹੀਰੇ ਨੂੰ ਸਾਹਮਣਾ ਕਰਨਾ | ਪਇਆ ਹੋਵੇ । ਉਪਨਿਆਸ ਵਿਚ ਜਿੰਨੀਆਂ ਵੀ ਸਾਮਾਜਿਕ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ, ਹੀਰਾ ਉਨ੍ਹਾਂ ਸਾਰੀਆਂ ਤੋਂ ਹੀ ਟਲਦਾ ਰਹਿਆ ਹੈ । ਇਥੋਂ ਤਕ ਕਿ ਹੀਰੇ ਨੂੰ ਆਪਣੇ ਪਿਉ ਦਾ ਵੀ ਨਹੀਂ ਪਤਾ ਲੱਗਦਾ । ਉਪਨਿਆਸਕਾਰ ਜਦੋਂ ਨਾਇਕ ਦੇ ਵਿਰੋਧੀ ਪਾਤਰਾਂ ਦੀ ਪਾਤਰ ਉਸਾਰੀ ਕਰਦਾ ਹੈ ਤਾਂ ਉਹ ਹੀਰੇ ਦੇ ਮਾਮੇ ਨੂੰ, ਨਾਨੀ ਅਤੇ ਨਾਨੇ ਨੂੰ ਅਤੇ ਬਸੰਤ ਨੂੰ ਅਤਿ ਕੋਹਜੀ ਤਰ੍ਹਾਂ ਨਾਲ ਉਲੀਕਦਾ ਹੈ । ਪਰ ਨਾਇਕ ਦੇ ਵਿਚਾਰਾਂ ਦੇ ਮੁਤਾਬਿਕ ਜਿਹੜਾ ਵੀ ਪਾਤਰ ਨ ਹੋਵੇ, ਜ਼ਰੂਰੀ ਨਹੀਂ ਕਿ ਉਨ੍ਹਾਂ ਦਾ ਸਭ ਕੁਝ ਹੀ ਘਿਣਤ ਭਰਿਆ ਹੁੰਦਾ ਹੈ । ਅਜਿਹੇ ਪਾਤਰ ਚਿੜਨੇ ਉਪਨਿਆਸਕਾਰ ਦਾ ਇਕ ਪੁਰਾਣੀ ਆ ਰਹੀ ਰੁਚੀ ਦਾ ਸ਼ਿਕਾਰ ਹੋਣਾ ਹੈ, ਪਾਤਰ-ਉਸਾਰੀ ਦਾ ਇਹ ਦਿਨ ਆਧੁਨਿਕਤਮ ਪਾਤਰ-ਉਸਾਰੀ ਕਰਨ ਦਾ ਖਾਸਾ ਨਹੀਂ ਹੈ । ਇਸ ਤਰਾਂ ਕਰਨ ਵਿਚ ਉਸ ਦਾ ਪਾਤਰਾਂ ਨਾਲ ਵੀ ਕੋਈ ਇਨਸਾਫ ਨਹੀਂ ਹੈ, ਅਤੇ ਅਜਿਹਾ ਕੁਝ ਕਰਨਾ ਯਥਾਰਥਵਾਦੀ ਦ੍ਰਿਸ਼ਟੀਕੋਣ ਤੋਂ ਵੀ ਉਚਿੱਤ ਨਹੀਂ ਹੈ। ਅੰਮ੍ਰਿਤਾ-ਪ੍ਰੀਤਮ ਕਾਵਿੜੀ ਵੀ ਹੈ ਅਤੇ ਉਪਨਿਆਸਕਾਰ ਵੀ । ਜਿਸ ਪ੍ਰਕਾਰ ਉਸ ਦੀ ਕਵਿਤਾ ਵਿਚ ਅਜੇ ਸਮਾਜਵਾਦੀ ਯਥਾਰਥਵਾਦ ਦਾ ਚਿਣ ਪੂਰੀ ਤਰਾਂ ਨਾਲ ਉਘੜ ਨਹੀਂ ਸਕਿਆ, ਉਸੇ ਪ੍ਰਕਾਰ ਉਹ ਆਪਣੇ ਉਪਨਿਆਸਾਂ “ਅਬੂ’, ‘ਆਣਾ’, ‘ਡਾਕਟਰ ਦੇਵ` ਆਦਿ ਵਿਚ ਵੀ ਸਮਾਜਵਾਦੀ ਯਥਾਰਥਵਾਦ ਦੇ ਦ੍ਰਿਸ਼ਟੀਕੋਣ ਨੂੰ ਅੰਕਿਤ ਨਹੀਂ ਕਰ ਸਕੀ । ਉਹ ਨਾਨਕ ਸਿੰਘ ਵਾਂਗੂ ਸਾਮਾਜਿਕ ਸਮੱਸਿਆਵਾਂ ਦਾ ਸੁਲਝਾ ਵਿਅਕਤੀਤੂ ਪੱਖ ਤੋਂ ਹੀ ਕਰਦੀ ਹੈ । ਉਸ ਦੇ ਪਾਤਰ ਰੁਮਾਂਸਕਤਾ ਵਿਚ ਉਲਝੇ ਹੁੰਦੇ ਹਨ ਅਤੇ ਅੰਮ੍ਰਿਤਾ ਉਨਾਂ ਨੂੰ ਕਾਵਿ-ਸ਼ੈਲੀ ਰਾਹੀਂ ਮੂਰਤੀਮਾਨ ਕਰਦੀ ਰਹਿੰਦੀ ਹੈ । ਪਰ ਇਸ ਤਰ੍ਹਾਂ ਕਰਨ ਵਿਚ ਉਹ ਯਥਾਰਥਕਤਾ ਤੋਂ ਵੀ ਪਰੇ ਹੱਟ ਜਾਂਦੀ ਹੈ । ਅੰਮ੍ਰਿਤਾ-ਪ੍ਰੀਤਮ ਦੇ ਵਿਚਾਰਾਂ ਵਿਚ ਅਜੇ ਸਮਾਜ, ਵਾਦੀ ਅੰਸ਼ ਰਚਤ ਨਹੀਂ ਹੋ ਸਕਿਆ, ਇਸ ਕਰ ਕੇ ਉਹ ਅਜੇ ਸਮਾਜਵਾਦੀ ਯਥਾਰਥਵਾਦ ਨੂੰ ਰੂਪਮਾਨ ਨਹੀਂ ਕਰ ਸਕਦੀ । | ਸਮਾਜਵਾਦੀ ਯਥਾਰਥਵਾਦ ਨੂੰ ਪੰਜਾਬੀ ਉਪਨਿਆਸ ਵਿਚ ਚਿਣ ਵਾਲਾ ਪਹਿਲਾ ਉਪਨਿਆਸਕਾਰ ਜੇ ਹੈ ਤਾਂ ਜਸਵੰਤ ਸਿੰਘ ਕੰਵਲ ਹੀ ਹੈ । ਇਹ ਉਪਨਿਆਸਕਾਰ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਬੜੇ ਗੌਰਵ ਨਾਲ ਗੰਭੀਰ ਹੋ ਕੇ ਵਿਵੇਚਣ ਕਰਦਾ ਹੈ । ਦਿਸ਼ਟੀਕੋਣ ਦੇ ਪੱਖ ਤੋਂ ਇਹ ਉਪਨਿਆਸਕਾਰ ਪ੍ਰਗਤੀਵਾਦੀ ਹੈ ਅਤੇ ਸਮਾਜਵਾਦ ਦਾ ਹਾਮੀ ਹੈ । ਉਹ ਸਾਮਾਜਿਕ ਸਮੱਸਿਆਵਾਂ