ਪੰਨਾ:Alochana Magazine April 1960.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧਾਂਤ ਨੂੰ ਕੁਝ ਬਹੁਤਾ ਹੀ ਪ੍ਰਗਟਾ ਜਾਂਦਾ ਹੈ : ਸਮੁਚੇ ਤੌਰ ਤੇ ਇਹ ਕਹਿਣ ਵਿਚ ਕੋਈ ਮੁਬਾਲਗ਼ ਨਹੀਂ ਕਿ ਜਸਵੰਤ ਸਿੰਘ ਕੰਵਲ ਸਮਾਜਵਾਦੀ ਯਥਾਰਥਵਾਦ ਨੂੰ ਉਲੀਕਣ ਵਿਚ ਹੋਰਨਾਂ ਪੰਜਾਬੀ ਉਪਨਿਆਸਕਾਰਾਂ ਨਾਲ ਕਾਫੀ ਅਤੇ ਲੰਘ ਚੁਕਿਆ ਹੈ । | ਪੰਜਾਬੀ ਨਾਟਕਕਾਰ ਵੀ ਆਪਣੇ ਨਾਟਕਾਂ ਵਿਚ ਸਮੁੱਚੇ ਤੌਰ ਤੇ ਅਜੇ ਸਮਾਜਵਾਦੀ ਯਥਾਰਥਵਾਦ ਦਾ ਪ੍ਰਗਟਾਉ ਪੂਰੀ ਸਫਲਤਾ ਨਾਲ ਨਿਭਾ ਨਹੀਂ ਸਕੇ । ਯਥਾਰਥਵਾਦ ਦਾ ਅੰਸ਼ ਸਾਡੇ ਨਾਟਕ-ਕਾਰਾਂ ਵਿਚ ਜ਼ਰੂਰ ਹੈ, ਪਰ ਸਮਾਜਵਾਦੀ ਰੰਗਣ ਦੀ ਅਜੇ ਘਾਟ ਪੁਤੱਖ ਭਾਸਦੀ ਹੈ । ਪੰਜਾਬੀ ਨਾਟਕ ਦੇ ਇਤਿਹਾਸ ਵਿਚ ਆਏ ਪਹਿਲਿਆਂ ਨਾਟਕਾਂ ਵਿਚ ਸਾਮਾਜਿਕ ਸਮੱਸਿਆਵਾਂ ਨੂੰ ਕੇਵਲ ਉਪਰਲੇ ਪੱਧਰ ਤਕ ਹੀ ਦਿਸ਼ਵੀ-ਗੋਚਰ ਕੀਤਾ ਗਇਆ ਹੈ ਅਤੇ ਉਨਾਂ ਨੂੰ ਸੁਲਝਾਉਣ ਲਈ ਵੀ ਕੋਈ ਬਹੁਤੀ ਬੌਧਿਕਤਾ ਅਤੇ ਨਿਆਇ ਨਾਲ ਸੁਧਾਰ ਪੇਸ਼ ਨਹੀਂ ਕੀਤੇ ਗਏ । ਆਈ. ਸੀ. ਨੰਦੇ ਦੇ ਆਪਣੇ ਨਾਟਕਾਂ ਵਿਚ ਰੂਪਮਾਨ ਕੀਤੇ ਗਏ ਸੁਧਾਰ ਕੁਝ ਏਸੇ ਹੀ ਪਰਕਾਰ ਦੇ ਹਨ । ਬੇਬੇ ਰਾਮ ਭਜਨੀਂ ਇਕਾਂਗੀ ਵਿਚ ਉਸ ਨੇ ਸਾਮਾਜਿਕ ਬੁਰਿਆਈ ਜੂਏ ਨੂੰ ਮੂਰਤੀਮਾਨ ਕੀਤਾ ਹੈ । ਸ਼ਾਮ ਦਾਸ ਜਵਾਰੀਆ ਹੈ ਅਤੇ ਉਹ ਆਪਣੀ ਪੂੰਜੀ ਦਾ ਜੂਏ ਵਿਚ ਨਾਸ ਕਰ ਰਹਿਆ ਹੈ । ‘ਬੇਬੇ ਰਾਮ ਭਜਨੀ) ਧਾਰਮਿਕ ਵਿਚਾਰਾਂ ਨਾਲ ਸੰਬੰਧ ਰਖਦੀ ਹੈ ਅਤੇ ਉਹ ਆਪਣੀ ਬਾਕੀ ਦੀ ਰਹਿੰਦੀ ਪੂੰਜੀ ਨੂੰ ਸਾਧੂ ਸੰਤਾਂ ਦੀ ਭੇਟ ਕਰਨਾ ਚਾਹੁੰਦੀ ਹੈ । ਅਖੀਰ ਵਿਚ ਜਦ ਉਸ ਨੂੰ ਪਤਾ ਲਗਦਾ ਹੈ ਕਿ ਪਰੋਹਤ ਦਾ ਪੱਤ ਵੀ ਜਵਾਰੀਆ ਹੈ ਤਾਂ ਉਹ ਆਪਣੇ ਦਾਨ ਨੂੰ ਅਸਫਲ ਸਮਝ ਕੇ ਤੀਰਥਾਂ ਤੇ ਚਲੀ ਜਾਂਦੀ ਹੈ | ਪਰ ਨੰਦੇ ਅਨੁਸਾਰ ਬੇਬੇ ਰਾਮ ਭਜਨੀ ਦਾ ਇੰਝ ਘਰ ਛਡ ਕੇ ਤੀਰਥਾਂ ਤੇ ਜਾਣ ਦਾ ਫੈਸਲਾ ਬਿਲਕੁਲ ਹੀ ਬਬੁਨਿਆਦ ਹੈ । ਇਹ ਤਾਂ ਵਧ ਰਹੀ ਬੇਰੁਜ਼ਗਾਰੀ ਨੂੰ ਸਗੋਂ ਹੋਰ ਵੀ ਵਧਾਉਣਾ ਹੈ । ਸੋ ਇਸ ਨਾਟਕ ਵਿਚ ਆਈ. ਸੀ. ਨੰਦੇ ਦਾ ਸੁਧਾਰ ਓਪਰਾ ਓਪਰਾ ਹੀ ਸੁਧਾਰ ਹੈ । ਇਸੇ ਤਰਾਂ ‘ਸੁਭੱਦਰਾ ਨਾਟਕ ਵਿਚ ਵਿਧਵਾ ਦੇ ਜੀਵਨ ਨੂੰ ਬੜਾ ਔਖਿਆਈਆਂ ਭਰਿਆ ਦਰਸਾਇਆ ਹੈ, ਪਰ ਇਨ੍ਹਾਂ ਦੀਆਂ ਸਮਸਿਆਵਾਂ ਨੂੰ ਕਿਸੇ ਸਮੁੱਚੇ ਹਲ ਵਿਚ ਨਹੀਂ ਮੂਰਤੀਮਾਨ ਕੀਤਾ । ਜਿੱਨ ਨਾਟਕ ਵਿਚ ਵੀ ਆਈ. ਸੀ. ਨੰਦੇ ਨੇ ਭੂਤ ਚੜੇਲਾਂ ਨੂੰ ਆਪਣੇ ਨਾਟਕ ਦਾ ਵਿਸ਼ਯ-ਵਸਤੂ ਬਣਾਇਆ ਹੈ, ਪਰ ਜਿਸ ਵਿਚ ਵੀ ਅਜਿਹੇ ਸਭ ਸੁਧਾਰਾਂ ਨੂੰ ਅਸੀਂ ਕਿਸੇ ਵੀ ਤਰ੍ਹਾਂ ਨਾਲ ਸਮਾਜਵਾਦੀ ਨਹੀਂ ਕਹਿ ਸਕਦੇ । ‘ਬੇਈਮਾਨ’ ਨਾਟਕ ਵਿਚ ਨਾਟਕਕਾਰ ਨੇ ਆਪਣੇ ਵਿਸ਼ਯ ਨੂੰ ਵਿਸ਼ਾਲ ਕੀਤਾ ਹੈ ਅਤੇ ਉਹ ਪੂੰਜੀਵਾਦੀ ਸ਼੍ਰੇਣੀ ਦੀਆਂ ਬੇਈਮਾਨੀਆਂ ਨੂੰ ਨਿੰਦ-ਨੀਯ ਕਹਿਣ ਦੇ ਯੋਗ ਹੋਇਆ ਹੈ, ਪਰ ਪੂੰਜੀਵਾਦੀਆਂ ਦੀਆਂ ਅਜਿਹੀਆਂ ਨਿੰਦ-ਨੀਯ ਕੁਰੀਤੀਆਂ ਦਾ ਤਾਂ ਹਰ ਇਕ ਨੂੰ ਪਤਾ ਹੀ ਹੈ, 39