ਵੀ ਚੇਤਨਤਾ ਆਉਂਦੀ ਦਰਸਾਈ ਗਈ ਹੈ ਅਤੇ ਇਸ ਤਰ੍ਹਾਂ ਇਸ ਨਾਟਕ ਦੀ ਬੁਨਿਆਦ ਗਲਤ ਆਰਥਕ ਰਿਸ਼ਤਿਆਂ ਨੂੰ ਹਿੰਦ-ਨੀਯ ਬਨਾਉਣ ਤੇ ਰਖੀ ਗਈ ਹੈ । ਨਾਟਕਕਾਰ ਇਸ ਵਿਚ ਓਪਰੇ ਵਾਧੂ ਸੁਧਾਰਾਂ ਨੂੰ ਮੂਰਤੀਮਾਨ ਨਹੀਂ ਕਰਦਾ, ਸਗੋਂ ਪੈਦਾਵਾਰੀ ਦੇ ਯੋਗ ਸੰਬੰਧਾਂ ਨੂੰ ਉਪਜਾਉਣ ਤੇ ਜ਼ੋਰ ਲਾਉਂਦਾ ਪ੍ਰਤੱਖ ਵਿਖਾਈ ਦੇਂਦਾ ਹੈ । ਸੋ ‘ਰਤਾ ਸਾਲੂ ਨਾਟਕ ਦਾ ਵਿਸ਼ਯ-ਵਸਤੂ ਸਮਾਜਵਾਦੀ ਯਥਾਰਥਵਾਦ ਵਲ ਨੂੰ ਮੁੜਿਆ ਹੈ । ਬਲਵੰਤ ਗਾਰਗੀ ਪ੍ਰਗਤੀਵਾਦੀ ਨਾਟਕਕਾਰ ਹੈ । ਉਹ ਸਮਾਜ ਵਿਚ ਪਰਿਵਰਤਨ ਲਿਆਉਣ ਦਾ ਹਾਮੀ ਹੈ । ਆਪਣੀਆਂ ਰਚਨਾਵਾਂ ਸਮਾਜਵਾਦੀ ਯਥਾਰਥਵਾਦ ਦੇ ਦ੍ਰਿਸ਼ਟੀ-ਕੋਣ ਤੋਂ ਲਿਖ ਰਹਿਆ ਹੈ । ਇਸੜੀ ਸਮੱਸਿਆ ਨੂੰ ਸੁਲਝਾਉਣ ਲਈ ਵੀ ਉਸ ਨੇ 'ਲੋਹਾ ਕੁੱਟ’, ‘ਕੇਸਰੋ' ਆਦਿ ਨਾਟਕਾਂ ਵਿਚ ਯਤਨ ਕੀਤਾ ਹੈ, ਪਰ ਉਹ ਪੂਰੀ ਤਰ੍ਹਾਂ ਨਾਲ ਕਾਮਯਾਬ ਨਹੀਂ ਹੋ ਸਕਿਆ । 'ਲੋਹਾ ਕੁਟ ਵਿਚ ਸੰਤੀ ਗਾਰਗੀ ਦੀ ਵਿਚਾਰ-ਧਾਰਾ ਦੇ ਪੱਖ ਤੋਂ ਕਾਕੂ ਦੇ ਵਿਰੁਧ ਬਗਾਵਤ ਕਰਦੀ ਹੈ ਅਤੇ ਉਹ ਗੱਜਣ ਦੇ ਨਾਲ ਨੱਸ ਜਾਂਦੀ ਹੈ । ਇਸੇ ਤਰ੍ਹਾਂ ਬੈਣੋ ਸੰਤੀ ਦੀ ਧੀ ਵੀ ਸੂਬੇਦਾਰ ਦੇ ਮੁੰਡੇ ਨਾਲ ਨਿਕਲ ਜਾਂਦੀ ਹੈ । ਪਰ ਸੰਤੀ ਦਾ ਕਾਕੂ ਨੂੰ ਛਡ ਜਾਣਾ ਅਤੇ ਗੱਜਣ ਦੇ ਨਾਲ ਨੱਸ ਜਾਣ ਦਾ ਜੇ ਵਿਚਾਰ-ਪੱਖ ਤੋਂ ਵਿਸ਼ਲੇਸ਼ਣ ਕਰੀਏ ਤਾਂ ਇਸ ਨੂੰ ਸਹੀ ਅਰਥਾਂ ਵਿਚ ਬਗ਼ਾਵਤ ਨਹੀਂ ਕਹਿਆ ਜਾ ਸਕਦਾ, ਇਸ ਵਿਚ ਇਕ ਰੁਮਾਂਟਕ ਜੇਹੀ ਬਗ਼ਾਵਤ ਹੋਈ ਹੈ, ਜਿਹੜੀ ਕਿ ਬੇ-ਮੌਕਾ ਹੈ. ਬਗ਼ਾਵਤ ਤੋਂ ਭਾਵ ਨਿੱਜੀ ਸੁਆਰਥ ਤੋਂ ਨਹੀਂ ਹੁੰਦਾ, ਸਗੋਂ ਬਗ਼ਾਵਤ ਦਾ ਅਰਥ ਉਨ੍ਹਾਂ ਪਰੰਪਰਾਵਾਦੀ ਵਿਚਾਰਾਂ ਜਾਂ ਉਨ੍ਹਾਂ ਸਾਮਾਜਿਕ ਰਹੁ-ਰੀਤਾਂ ਤੋਂ ਛੁਟਕਾਰਾ ਪਾਣਾ ਹੁੰਦਾ ਹੈ, ਜਿਹੜੀਆਂ ਕਿ ਸਮਾਜ ਦੀ ਨਵੀਨ ਸਥਿਤੀ ਨੂੰ ਆਉਣੋਂ ਰੋਕ ਰਹੀਆਂ, ਆਉਣ ਤੇ ਉਹ ਨਵੀਨ ਆ ਰਹੀਆਂ ਸਥਿਤੀਆਂ ਲੋਕਾਂ ਲਈ ਲਾਭ ਦਾਇਕ ਹੋਣ । ਪਰ ਬਲਵੰਤ ਗਾਰਗੀ ਦੀ ਕਰਵਾਈ ਸੰਤੀ ਤੋਂ ਇਹ ਬਗ਼ਾਵਤ ਅਜਿਹਾ ਕਰਨ ਤੋਂ ਅਸਮਰਥ ਰਹੀ ਹੈ । ਨਾਟਕਕਾਰ ਦਾ ਫਰਜ਼ ਤਾਂ ਇਹ ਬਣਦਾ ਸੀ ਕਿ ਉਹ ਮਜ਼ਦੂਰ ਅਤੇ ਕ੍ਰਿਤੀ ਸ਼੍ਰੇਣੀ ਨੂੰ ਆਰਥਿਕ ਪੱਖ ਤੋਂ ਵੀ ਸਹਾਇਤਾ ਦੇਣ ਦਾ ਯਤਨ ਕਰੇ ਜਾਂ ਮਜ਼ਦੂਰ ਅਤੇ ਕ੍ਰਿਤੀ ਨੂੰ ਪੈਦਾਵਾਰੀ ਦੇ ਗਲਤ ਸੰਬੰਧਾਂ ਬਾਰੇ ਚੇਤੰਨ ਕਰਵਾਏ । ਪਰ ਹੁੰਦਾ ਇਸ ਨਾਟਕ ਵਿਚ ਸਭ ਕੁਝ ਉਲਟ ਹੀ ॥ ਸਤੀ ਦਾ ਕਾਕੁ ਨੂੰ ਛਡ ਜਾਣਾ ਤਾਂ ਇਕ ਤਰ੍ਹਾਂ ਨਾਲ ਕਾਕੂ ਦੀ ਆਰਥਿਕਤਾ ਤੇ ਇਕ ਤਗੜੀ ਸੱਟ ਮਾਰਨਾ ਹੈ ਅਤੇ ਉਸ ਦੀ ਭੈੜੀ ਦਸ਼ਾ ਨੂੰ ਹੋਰ ਭੈੜਿਆਂ ਕਰਨ ਹੈ । ਸੰਤੀ 'ਲੋਹਾ ਕਟ' ਤੋਂ ਨਫਰਤ ਕਰਦੀ ਹੈ, ਪਰ ਇਸ ਵਿਚ ਲੋਹਾ ਕੁਟ ਦਾ ਕੋਈ ਕਸੂਰ ਨਹੀਂ ਹੈ । ਇਹ ਕਸੂਰ ਤਾਂ ਸਾਡੇ ਸਮਾਜ ਵਿਚ ਵਿਚਰ ਰਹੇ ਗਲਤ ਆਰਥਿਕ ਢਾਂਚੇ ਦਾ ਹੈ । ਸੋ ਸੰਤੀ ਦੀ ਇਸ ਪ੍ਰਕਾਰ ਦੀ ਬਗ਼ਾਵਤ ਬਿਲਕੁਲ ਹੀ 33
ਪੰਨਾ:Alochana Magazine April 1960.pdf/35
ਦਿੱਖ