ਪੰਨਾ:Alochana Magazine April 1960.pdf/38

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਘਰ ਦੀ ਨਹੀਂ। ਪਰ ਸਾਨੂੰ ਇਸ ਗਲ ਤੇ ਸ਼ੰਕਾ ਉਤਪੰਨ ਹੁੰਦੀ ਹੈ ਕਿ ਜਾਗੀਰਦਾਰ ਤਾਂ ਸਗੋਂ ਸਰਮਾਏਦਾਰ ਬਨਣ ਵਾਸਤੇ ਆਪਣੇ ਤੋਂ ਵਡਿਆਂ ਦੇ ਨਾਲ ਹੀ ਸੰਬੰਧ ਜੋੜਦੇ ਹਨ ਅਤੇ ਇਸ ਤਰ੍ਹਾਂ ਉਹ ਵਡਿਆਂ ਦੇ ਨਾਲ ਸਬੰਧ ਜੋੜ ਕੇ ਸਰਮਾਏਦਾਰ ਬਨਣਾ ਚਾਹੁੰਦੇ ਹਨ । ਸੋ ਇਸ ਪੱਖ ਤੋਂ ਨਾਟਕਕਾਰ ਨੇ ਜਾਗੀਰਦਾਰੀ ਸ਼੍ਰੇਣੀ ਦੀ ਅਜੇ ਪੂਰੀ ਤਰ੍ਹਾਂ ਨਾਲ ਅਨੁਵਾਦਨਾ ਨਹੀਂ ਕੀਤੀ । ‘ਦਜਾ ਵਿਆਹ ਇਕਾਂਗੀ ਵਿਚ ਸੰਤ ਸਿੰਘ ਸੇਖੋਂ ਨੇ ਇਸੜੀ-ਸਮੱਸਿਆ ਨੂੰ ਪੇਸ਼ ਕੀਤਾ ਹੈ ਕਿ ਇਸਤਰੀਆਂ ਆਪਣੀਆਂ ਸਮੱਸਿਆਵਾਂ ਦਾ ਹੱਲ ਨਿਜੀ ਤੌਰ ਤੇ ਨਹੀਂ ਸਗੋਂ ਇਸਤ੍ਰੀ-ਸਭਾਵਾਂ ਦੇ ਨਾਲ ਹੀ ਕਰ ਸਕਦੀਆ ਹਨ | ਨਾਟਕਕਾਰ ਨੇ ਇਸ ਇਕਾਂਗੀ ਵਿਚ ਇਸ ਸਮੱਸਿਆ ਨੂੰ ਇਸੇ ਤਰਾਂ ਹੀ ਸੁਲਝਾਉਣ ਦਾ ਤਾਂ ਜਤਨ ਕੀਤਾ ਹੈ ਪਰ ਜੇ ਯਥਾਰਥਕ ਤੌਰ ਤੇ ਦ੍ਰਿਸ਼ਟੀ ਗੋਚਰ ਕੀਤਾ ਜਾਵੇ ਤਾਂ ਅਜੇ ਇਸੜੀ-ਸੁਭਾਵਾਂ ਵੀ ਇੰਨੀਆਂ ਕਾਮਯਾਬ ਨਹੀਂ ਹੋਈਆਂ ਜਿੰਨੀਆਂ ਕਿ ਸੇਖੋ" ਸਾਹਿਬ ਨੇ ਇਸ ਇਕਾਂਗੀ ਵਿਚ ਦਰਸਾਈਆਂ ਹਨ ਪਰ ਤਾਂ ਵੀ ਸਾਨੂੰ ਇਸਤ੍ਰੀ ਸਮੱਸਿਆ ਨੂੰ ਹੱਲ ਕਰਨ ਬਾਰੇ ਇਸ ਇਕਾਂਗੀ ਵਿਚ ਸੁਲਝਾ ਮਿਲਦਾ ਹੈ । ‘ਕਲਾਕਾਰ ਨਾਟਕ ਨੂੰ ਸੰਤ ਸਿੰਘ ਸੇਖੋਂ ਨੇ ਆਪਣੇ ਵਲੋਂ ਸਮਾਜਵਾਦੀ ਦਿਸ਼ਟੀਕੋਣ ਤੋਂ ਚਿੜਿਆ ਹੈ ਪਰ ਸਾਮਾਜਵਾਦੀ ਪੱਖ ਤੋਂ ਇਹ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਿਆ | ਕਲਾਕਾਰ ਦਾ ਇਕ ਨਗਨ ਚਿਤੁ ਉਲੀਕਣਾ ਅਤੇ ਅਹੱਲਿਆ ਦਾ ਇਸ ਪਰਕਾਰ ਚਿਤੁ ਖਿਚਵਾਉਣਾ ਕਿਸਾਨ-ਮਜ਼ਦੂਰ ਸ਼ੇਣੀ ਲਈ ਕੋਈ ਲਾਭਦਾਇਕ ਗੱਲ ਨਹੀਂ ਭਾਸਦੀ । ਭਦਾਨ ਨਾਟਕ ਵਿਚ ਸੰਤ ਸਿੰਘ ਸੇਖੋਂ ਨੇ ਭੂਮੀ ਦਾਨ ਲਹਿਰ ਨੂੰ ਨਿਖੇਧਾਤਮਕ ਪੱਖ ਤੋਂ ਮੂਰਤੀਮਾਨ ਕਹਿਆ ਹੈ | ਅਤੇ ਇਸ ਵਿਚ ਇਹ ਸਪਸ਼ਟ ਕੀਤਾ ਗਇਆ ਹੈ ਕਿ ਇਹ ਲਹਿਰ ਵਾਸਤਵਿਕ ਤੌਰ ਤੇ ਕਿਸਾਨ ਦੀਆ ਸਮੱਸਿਆਵਾਂ ਨੂੰ ਸੁਲਝਾ ਨਹੀਂ ਸਕਦੀ । ਸਿਧਾਂਤਕ ਅਤੇ ਸਾਮਾਜਵਾਦੀ ਪੱਖ ਤੋਂ ਇਹ ਵਿਚਾਰ ਹੈ ਵੀ ਠੀਕ, ਪਰ ਨਾਟਕਕਾਰ ਇਸ ਵਿਚਾਰ-ਧਾਰਾ ਨੂੰ ਆਪਣੇ ਨਾਟਕ ਵਿਚ ਕਲਾਤਮਕ ਢੰਗ ਨਾਲ ਪੇਸ਼ ਨਹੀਂ ਕਰ ਸਕਿਆ । ਉਸ ਨੇ ਵਿਮਰ ਭਾਈ ਸਤਰਧਾਰ, ਗਗਨੇਂਦਰ ਸਿੰਘ, ਵਜ਼ੀਰ ਆਦਿ ਨੂੰ ਸਟੇਜ ਤੇ ਬੋਲਣ ਦੇ ਪ8 ਤੋਂ ਬਿਲਕੁਲ ਹੀ ਨਿਕਾਰੇ ਦਰਸਾਇਆ ਹੈ ਜੇਹੜੇ ਕਿ ਵਾਸਤਵਿਕ ਤੌਰ ਤੇ ਨਾਟਕਕਾਰ ਨੂੰ ਇੰਨੇ ਕਮਜ਼ੋਰ ਨਹੀਂ ਵਿਖਾਉਣੇ ਚਾਹੀਦੇ ਸੀ । ਸਚੇ ਤੌਰ ਤੇ ਸੰਤ ਸਿੰਘ ਸੇਖ ਦੇ ਨਾਟਕਾਂ ਤੇ ਮਾਰਕਸਵਾਦੀ ਸਿਧਾਂਤ ਸਪਸ਼ਟ ਦਰਸਾਈ ਦਿੰਦਾ ਹੈ ਅਤੇ ਉ0 AHTI ਸਮਾਜਵਾਦੀ ਯਥਾਰਥਵਾਦ ਨੂੰ ਮੁਖ ਰਖ ਕੇ ਆਪਣੀਆਂ ਰਚਨਾਵਾਂ ਦੇ ਰਹਿਆ ਹੈ। ਗੁਰਦਿਆਲ ਸਿੰਘ ਫੁਲ ਵੀ ਆਪਣੇ ਆਪ ਨੂੰ ਸਮਾਜਵਾਦੀ ਯਥਾਰਥਵ ਨੂੰ ਉਲੀਕਣ ਵਾਲਾ ਮੰਨਦਾ ਹੈ ਪਰ ਉਹ ਇਸ ਵਿਸ਼ਯ ਨੂੰ ਅੰਕਿਤ ਕਰਨ ਕਿ BÉ