ਉਪਲਭਧੀ ਨਹੀਂ। ਹੁਣ ਜੋ ਦਲੀਲਾਂ ਉਨ੍ਹਾਂ ਅਧਿਆਤਮਵਾਦ ਦੀ ਉਪਜ ਅਤੇ ਕਾਇਮੀ ਲਈ ਦਿੱਤੀਆਂ ਹਨ, ਉਨ੍ਹਾਂ ਤੇ ਨਜ਼ਰ ਮਾਰਨੀ ਜ਼ਰੂਰੀ ਹੈ । ਆਪ ਲਿਖਦੇ ਹਨ : ਅਧਿਆਤਮਵਾਦ ਜੋ ਅਤਿ ਪ੍ਰਾਚੀਨ ਸਮੇਂ ਦੇ ਅਸਭਯ ਨਿਰਬਲ ਤੇ ਪ੍ਰਕ੍ਰਿਤੀ ਦੇ ਸਾਹਵੇਂ ਇਕ ਨਾਚੀਜ਼ ਜੱਰੇ ਦੇ ਰੂਪ ਵਿਚ ਵਿਚਰਨ ਵਾਲੇ ਮਨੁਖ ਦੀ ਮਜਬੂਰੀ ਤੇ ਬੇਬਸੀ ਦੇ ਫਲ ਸਰੂਪ ਸਾਹਮਣੇ ਆਉਂਦਾ ਹੈ, ਪਹਿਲੋਂ ਪਹਿਲ ਆਪਣੇ ਮਨ ਦੀ ਜਜ਼ਬਾਤੀ ਟੱਕਰ ਅਧੀਨ ਆਪਣੇ ਆਪ ਨੂੰ ਸੰਤੁਸ਼ਟ ਕਰਨ ਲਈ ਮਨੁੱਖ ਪਰਾਸਰੀਰਕ ਸ਼ਕਤੀਆਂ ਕਲਪਦਾ ਹੈ । ਕੀ ਉਪਨਿਸ਼ਦਾਂ ਦੇ ਲਿਖਣ ਵਾਲੇ ਰਿਸ਼ੀ ਅਸਭਯ ਸਨ ? ਸਭਤਾ ਕਿਸ ਨੂੰ ਆਖਦੇ ਹਨ | ਸਭ ਸਾਮਾਜ ਦੇ ਕੀ ਲੱਛਣ ਹਨ ? ਪਹਿਲਾਂ ਇਨ੍ਹਾਂ ਤੇ ਵਿਚਾਰ ਕਰੋ ਤੇ ਫਿਰ ਠੀਕ ਸਿੱਟੇ ਤੇ ਪੁਜੋਗੇ । ਇਹ ਲੋਕ ਆਪਣੇ ਹੱਥੀਂ ਆਪਣੀ ਉਪਜੀਵਕਾ ਪੈਦਾ ਕਰਦੇ ਸਨ | ਅਹਿੰਸਾ ਆਪਣੇ ਜੀਵਨ ਦਾ ਇਨ੍ਹਾਂ ਪਰਮ ਧਰਮ ਸਮਝਿਆ ਹੋਇਆ ਸੀ । ਵਿਅਕਤੀ ਉਹੀ ਸਭੜ ਹੈ, ਜੋ ਦੂਜਿਆਂ ਨਾਲ ਵਿਵਹਾਰ ਕਰਨ ਵਿਚ ਤਾਕਤ ਨਹੀਂ ਵਰਤਦਾ ਪ੍ਰੇਰਣਾ ਤੋਂ ਕੰਮ ਲੈਂਦਾ ਹੈ । ਸਮਾਜ ਜਾਂ ਜਨ ਸਮੂਹ ਵੀ ਉਹੋ ਸਭਯ ਹੈ ਜੋ ਦੂਜੇ ਜਨ ਸਮੂਹਾਂ ਨਾਲ ਪਸ਼ੂ ਬਲ ਨਹੀਂ ਵਰਤਦਾ, ਆਪਣੇ ਹਮ-ਖਿਆਲ ਬਣਾਉਣ ਲਈ ਪ੍ਰੇਰਨਾ ਤੋਂ ਕੰਮ ਲੈਂਦਾ ਹੈ । ਇਹ ਰਿਸ਼ੀ ਪੂਕ੍ਰਿਤੀ ਤੋਂ ਡਰਦੇ ਨਹੀਂ ਸਨ । ਉਨਾਂ ਕਿਤੀ ਦੀ ਹਸਤੀ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਸਮਝਿਆ ਹੋਇਆ ਸੀ । ਪਰ ਅੰਤਮ ਤੱਥ ਉਨ੍ਹਾਂ ਨੂੰ ਪਤਾ ਲਗਿਆ ਕਿ ਪ੍ਰਕ੍ਰਿਤੀ ਨਹੀਂ ‘ਪੁਰਖ” ਹੈ ਅਤੇ ਇਸ ਜੀਵਨ ਵਿਚ ਜਿਹੜਾ ਦੁਖ ਹੈ, ਉਸ ਦੇ ਕੱਟਣ ਦਾ ਸਾਧਨ ਉਨ੍ਹਾਂ ਅਧਿਆਤਮਵਾਦ ਹੀ ਲਭਿਆ | ਅਗੇ ਆਪ ਲਿਖਦੇ ਹਨ : | ਇਸ (ਅਧਿਆਤਮਵਾਦ) ਦੇ ਪਿਛੋਕੜ ਵਿਚ ਜੋ ਸਾਮਾਜਿਕ ਭਈ ਹੁੰਦੀ ਹੈ, ਉਸ ਦਾ ਆਰਥਿਕ ਪ੍ਰਬੰਧ ਜਾਗੀਰਦਾਰੀ ਨਾਲ ਹੁੰਦਾ ਹੈ, ਜਿਸ ਵਿਚ ਰਾਜਾ ਸ਼ੇਣੀ ਦੇ ਹਿਤ ਟਕਰਾਉਣ ਨਾਲ ਮਨੁਖ ਜੀਵਨ ਦੀਆਂ ਸਮੱਸਿਆਵਾਂ ਆਪਣੇ ਆਪ ਪਦਾਰਥਕ ਖੇਤਰ ਵਲੋਂ ਨਿਰਾਸ ਹੋ ਕੇ ਅਪਦਾਰਥਕ ਖੇਤਰ ਵਿਚ ਵਿਲੀਨ ਹੁੰਦੀਆਂ ਹਨ, ਅਰਥਾਤ ਅਜਿਹੇ ਸਮੇਂ ਅਧਿਆਤਮਕਤਾ ਆਰਥਿਕ ਤੇ ਪਦਾਰਥਕ ਮੰਦਵਾੜੇ ਦੀ ਸਤਾਈ ਜਨਤਾ ਨੂੰ ਥੰਮਦੀ ਹੈ । ਜਨਤਾ ਵਿਅਕਤੀਆਂ ਦਾ ਸਮੂਹ ਹੈ । ਬੁੱਧ ਦੇਵ ਜੀ ਨੂੰ ਕਿਹੜੀ ਪਦਾਰਥਕ ਬੜ ਸੀ, ਜਿਸ ਕਾਰਨ ਉਹ ਅਧਿਆਤਮਵਾਦ ਵਲ ਸਿਧਾਰੇ । ਯਾਦ ਰਹੇ ਉਹ ਕਿਸੇ 'ਦੇਵਾਨ ਦੇਵ ਨੂੰ ਨਹੀਂ ਸਨ ਮੰਨਦੇ । ਉਨ੍ਹਾਂ ਕਸ਼ਟ ਦਾ ਜੀਵਨ ਗੁਜ਼ਾਰ ਕੇ
ਪੰਨਾ:Alochana Magazine April 1960.pdf/4
ਦਿੱਖ