ਪੰਨਾ:Alochana Magazine April 1960.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਖਾਸ ਪ੍ਰਭਾਵ ਪਇਆ ਹੈ । ਇਸ ਕਰਕੇ ਉਸ ਦੀਆਂ ਕਹਾਣੀਆਂ ਵਿਚ ਲਿੰਗਵਾਸ਼ਨਾ ਦਾ ਜ਼ਿਕਰ ਆਮ ਆਉਂਦਾ ਹੈ । ਕਰਤਾਰ ਸਿੰਘ ਦੁਗਲ ਦੀਆਂ ਕਹਾਣੀਆਂ ਕ੍ਰਿਤੀਵਾਦੀ ਹਨ, ਜਿਹੜੀਆਂ ਕਿ ਸਮਾਜਵਾਦੀ ਯਥਾਰਥਵਾਦੀ ਲੇਖਕ ਦਾ ਅਜਿਹੀਆਂ ਕਹਾਣੀਆਂ ਦੇਣ ਦਾ ਕਰਤਵ ਨਹੀਂ ਹੁੰਦਾ | ਸਮਾਜਵਾਦੀ ਲੇਖਕ ਪਾਠਕਾਂ ਨੂੰ ਸੁਹਜ-ਸੁਆਦ ਦਿੰਦਾ ਵੀ ਹੈ ਤੇ ਨਾਲ ਨਾਲ ਉਹ ਆਪਣੇ ਆਦਰਸ਼ ਨੂੰ ਨਿਭਾਉਣ ਲਈ ਵੀ ਯਤਨ ਕਰਦਾ ਹੈ । ਨਿਰਾ ਉਹ ਕਲਾ ਕਲਾ ਲਈ ਦਾ ਵੀ ਹਾਮੀ ਨਹ} ਹੁੰਦਾ । ਕਰਤਾਰ ਸਿੰਘ ਦੁਗਲ ਪਹਿਲਾਂ ਆਪਣੀ ਕਲਾ ਨੂੰ ਕੇਵਲ ਕਲਾ ਲਈ ਹੀ ਵਰਤਦਾ ਸੀ ਪਰ ਉਹ ਹੁਣ ਕਲਾ ਜ਼ਿੰਦਗੀ ਲਈ ਦਾ ਹਾਮੀ ਹੋ ਗਇਆ ਹੈ । ਸਮਾਜਵਾਦੀ ਯਥਾਰਥਵਾਦ ਨੂੰ ਵਰਨਣ ਕਰਨ ਵਿਚ ਕਰਤਾਰ ਸਿੰਘ ਦੁਗਲ ਕੋਈ ਸਫਲਤਾ ਅਜੇ ਪ੍ਰਾਪਤ ਨਹੀਂ ਕਰ ਸਕਿਆ | ਉਹ ਆਪਣੀਆਂ ਕਹਾਣੀਆਂ ਵਿਅਕਤੀਤਵ ਪੱਖ ਤੋਂ ਹੀ ਚਿਤਰਦਾ ਹੈ । ਇਸ ਵਿਸ਼ਯ ਬਾਰੇ, ਉਸ ਦੀ ਚੰਗੀ ਕਹਾਣੀ “ਟੋਏ ਟਿੱਥੇ’ ਹੀ ਹੈ । ਸੰਤ ਸਿੰਘ ਸੇਖੋਂ ਸਮਾਜਵਾਦੀ ਹੋਣ ਦੇ ਕਾਰਣ ਆਪਣੀਆਂ ਕਹਾਣੀਆਂ ਵਿੱਚ ਸਮਾਜਵਾਦੀ ਯਥਾਰਥਵਾਦ ਨੂੰ ਚੰਗੀ ਤਰਾਂ ਪੇਸ਼ ਕਰਦਾ ਹੈ । ਇਸ ਦੀਆਂ ਕਹਾਣੀਆਂ ਵਿਚ ਯਥਾਰਥ ਹੁੰਦਾ ਹੈ ਅਤੇ ਉਹ ਆਪਣੀਆਂ ਕਹਾਣੀਆਂ ਵਿੱਚ ਸਹਿਜੇ ਹੀ ਆਪਣਾ ਆਦਰਸ਼ ਸਫਲ ਕਰ ਜਾਂਦਾ ਹੈ । ਕਲਾਤਮਕ ਪੱਖ ਤੋਂ ਇਸ ਦੀਆਂ ਕਹਾਣੀਆਂ ਕਾਫ਼ੀ ਹੱਦ ਤਕ ਸਫ਼ਲ ਹਨ । ਸੇਖੋਂ ਸਮਾਜ ਦੇ ਆਰਬਕ ਸੰਬੰਧਾਂ ਤੋਂ ਅਸੰਤੁਸ਼ਟ ਹੈ ਅਤੇ ਉਹ ਇਨਾਂ ਆਰਥਕ ਸੰਬੰਧਾਂ ਵਿਚਕਾਰ ਤਬਦੀਲੀ ਲਿਆਉਣਾ ਚਾਹੁੰਦਾ ਹੈ । ਏਸੇ ਕਰ ਕੇ ਉਸ ਦੀਆਂ ਕਹਾਣੀਆਂ ਵਿਚ ਆਰਥਕ ਸੰਬੰਧਾਂ ਬਾਰੇ ਚਰਚਾ ਆਮ ਹੀ ਹੁੰਦੀ ਹੈ । ਸਮਾਜਵਾਦੀ ਯਥਾਰਥਵਾਦ ਦੇ ਪੱਖ ਤੋਂ ਲਿਖੀਆਂ ਗਈਆਂ ਕਹਾਣੀਆਂ ‘ਜਣਨੀ’, ‘ਫਾਰਮੂਲੇ’, ‘ਨਿਮਕ ਹਰਾਮ ਆਦਿ ਵਰਣਨ ਯੋਗ ਹਨ | ਪਰ ਉਹ ਆਪਣੀਆਂ ਕਹਾਣੀਆਂ ਵਿਚ ਵੀ ਕਈ ਵੇਰ ਪ੍ਰਚਾਰਵਾਦੀ ਬਣ ਕੇ ਰਹਿ ਜਾਂਦਾ ਹੈ । ਸੰਤੋਖ ਸਿੰਘ ਧੀਰ ਵੀ ਸੁਜਾਨ ਸਿੰਘ ਵਾਂਗ ਸਾਮਾਜਿਕ ਕਸ਼ਮਕਸ਼ਾਂ ਵਿੱਚ ਲੰਘਿਆ ਹੋਇਆ ਸਾਹਿੱਤਕਾਰ ਹੈ ਅਤੇ ਇਸੇ ਕਰ ਕੇ ਉਸ ਵਿੱਚ ਬੌਧਿਕਤਾ, ਚੇਤਨਤਾ ਅਤੇ ਨਿਆਇ ਦਾ ਅੰਸ਼ ਸਪਸ਼ਟ ਵਿਖਾਈ ਦਿੰਦਾ ਹੈ । ਉਹ ਆਪਣੀਆਂ ਕਹਾਣੀਆਂ ਵਿੱਚ ਪਾਠਕਾਂ ਨੂੰ ਸਮਾਜਕ ਸੁਝਾ ਦਿੰਦਾ ਹੈ । ਭਾਵੇਂ ਉਸ ਦੀਆਂ ਕਈ ਕਹਾਣੀਆਂ ਵੇਲ ਸੁਧਾਰਵਾਦੀ ਹੀ ਹੋ ਕੇ ਰਹਿ ਗਈਆਂ ਹਨ, ਪਰ ਉਹ ਸਮਾਜਵਾਦੀ ਪੱਖ ਬਹੁਤੀਆਂ ਕਹਾਣੀਆਂ ਲਿਖਣ ਦਾ ਯਤਨ ਕਰਦਾ ਹੈ । ਉਸ ਦੀਆਂ ਕਹਾਣੀਆਂ ਚੰਗੀ ਤਰ੍ਹਾਂ ਯਥਾਰਥਵਾਦ ਉਘੜਿਆ ਹੋਇਆ ਹੁੰਦਾ ਹੈ । ਸੰਤੋਖ ਸਿੰਘ ਧੀਰ ਆਂ ਕਹਾਣੀਆਂ ਵਿੱਚ ਬਹੁਤ ਪਰਚਾਰ ਨਹੀਂ ਕਰਦਾ। ਉਸ ਦੀਆਂ, ਚੰਗੀਆਂ 3€ ਵਿੱਚ ਚੰਗੀ ਤਰ੍ਹਾਂ ਆਪਣੀਆਂ ਕਹਾਣੀ