ਸਮੱਗਰੀ 'ਤੇ ਜਾਓ

ਪੰਨਾ:Alochana Magazine April 1960.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

... .. ‘ਸ਼ਾਂਤੀ ਦੇਵ ਕ੍ਰਿਤੀ ਚਿਣ ਕਾਵਿ ਸ਼ੈਲੀ ਬਿਆਨ ਢੰਗ ਜਾਂ ਕਥਨ ਢੰਗ ਦਾ ਨਾਂ ਸ਼ੈਲੀ, ਹੈ । ਸੰਸਾਰ ਭਰ ਦੇ ਸਾਹਿੱਤ · ਵਿਚ ਅਨੇਕ ਪ੍ਰਕਾਰ ਦੀਆਂ ਅਨੇਕ ਸ਼ੈਲੀਆਂ ਪਾਈਆਂ ਜਾਂਦੀਆਂ ਹਨ। “ਗਾਲਿਬ ਕਾ ਅੰਦਾਜ਼ੇ ਬਿਆਂ ਔਰਤਾਂ ਦੀ ਤਰ੍ਹਾਂ ਹਰ ਮਹਾਨ ਸਾਹਿਤਕਾਰ ਦੀ ਸ਼ੈਲੀ ਮੌਲਿਕ, ' ਸੁਤੰਤ ਤੇ ਅੱਡਰੀ ਹੁੰਦੀ ਹੈ । ਇਕੋ ਵਿਸ਼ਯ ਵਸਤੂ ਦਾ, ਵਿਚਾਰ ਅਤੇ ਭਾਵ ਦਾ ਬਿਆਨ ਦੁਨੀਆਂ ਦੇ ਮਹਾਨ ਸਾਹਿੱਤਕਾਰ ਵੱਖ ਵੱਖ ਸ਼ੈਲੀ ਰਾਹੀਂ ਕਰਦੇ ਆਏ ਹਨ ਤੇ ਅੱਜ ਵੀ ਕਰ ਰਹੇ ਹਨ | ਨਿਚਲੀ ਪੱਧਰ ਦੇ ਸਾਹਿਤਕਾਰ ਸਿਰਫ ਨਕਲ ਉਤਾਰਦੇ ਹਨ, ਜਾਂ ਕਿਤੇ ਕਿਤੇ ਨਕਲ ਵਿਚ ਅਕਲ ਘੁਸੇੜਦੇ ਹਨ, ਜਿਸ ਨੂੰ ਕਦੇ ਕਦੇ ਕਮਾਲ ਕਹਿਆ ਜਾ ਸਕਦਾ ਹੈ । ਸ਼ੈਲੀ ਦਾ ਜਨਮ ਦੋ ਢੰਗ ਨਾਲ ਹੁੰਦਾ ਹੈ । ਇਕ ਕੁਦਰਤੀ-ਸੁਭਾਵਿਕ ਦੂਸਰੇ ਯਤਨ ਨਾਲ, ਨਵੀਂ ਕਾਢ ਜਾਂ ਨਵੇਂ ਨਵੇਂ ਪ੍ਰਯੋਗ ਕਰਣ ਨਾਲ । ਇਹ ਦੋਨੋਂ ਪ੍ਰਕਾਰ ਦੀਆਂ ਸ਼ੈਲੀਆਂ ਨਿਰਦੋਸ਼ · ਵੀ ਹੋ ਸਕਦੀਆਂ ਹਨ ਅਤੇ ਘਟੀਆ ਤੋਂ ਘਟੀਆ ਵੀ । ਉਪਰ ਕਹੀਆਂ ਗਈਆਂ ਦੋਨਾਂ ਸ਼ੈਲੀਆਂ ਵਿਚੋਂ ਸੁਭਾਵਿਕ ਸ਼ੈਲੀ ਆਪਣੇ ਆਪ ਪੁੰਗਰਦੀ ਹੈ ਤੇ ਕੁਦਰਤੀ ਰੂਪ ਪ੍ਰਾਪਤ ਕਰਦੀ ਹੈ । ਇਸ ਦਾ ਜਨਮ ਉਪਜਾਊ . ਧਰਤ ਦੀ ਕੁੱਖ ਤੋਂ ਬਨਸਪਤੀ ਵਾਂਗ ਆਪਣੇ ਆਪ ਹੁੰਦਾ ਹੈ । ਇਸੇ ਲਈ ਇਸ ਦਾ ਜੱਥਾ ਵੀ ਸੁਭਾਵਿਕ ਨਜ਼ਰ ਆਉਂਦਾ ਹੈ । ਇਸ ਸ਼ੈਲੀ ਦਾ ਦਿਲ ਦੀ ਦੁਨੀਆ ਨਾਲ ਨੇੜ ਦਾ ਸੰਬੰਧ ਹੈ ਜੋ ਮਨੋ-ਵਿਗਿਆਨ ਪੱਖੋਂ ਵਧੇਰੇ ਨਿਰਦੋਸ਼ ਹੈ । ਲੋਕ ਗੀਤ ਇਸ ਦੇ ਨਿੱਗਰ ਪ੍ਰਮਾਣ ਹਨ । ਪਰ ਇਸ ਦਾ ਇਹ ਅਰਥ ਨਹੀਂ ਕੁਦਰਤੀ ਜੰਮੀਆਂ ਸ਼ੈਲੀਆਂ ਸੱਭੇ ਪੂਰਨ ਨਿਰਦੋਸ਼ ਹਨ, ਕਿਉਂਕਿ ਕਈ ਵਾਰ ਕਣਕਾਂ ਵਿਚ ਕਾਂਗਿਆਰੀ ਅਤੇ ਉਸ ਦੀਆਂ ਨਾਲ ਲਗਦੀਆਂ ਭੈਣਾਂ ਵੀ ਜਨ" ਲੈਂਦੀਆਂ ਹਨ । ਇਹੋ ਗਲ ਕੁਦਰਤੀ ਸ਼ੈਲੀਆਂ ਦੀ ਹੈ । | ਦੂਸਰੀ ਪੂਕਾਰ ਦੀ ਸ਼ੈਲੀ ਆਪਣੇ ਆਪ ਨਹੀਂ ਪੁੰਗਰਦੀ । ਇਸ ਤੋਂ ਉਲ ਉਸ ਨੂੰ ਪੈਦਾ ਕੀਤਾ ਜਾਂਦਾ ਹੈ । ਕਲਾਕਾਰ ਉਸ ਨੂੰ ਯਤਨ ਨਾਲ ਘੜਦਾ, ਬਣਾਉਂਦਾ ਅਤੇ ਸਿਰਜਦਾ ਹੈ । ਇਹ ਸ਼ੈਲੀ ਉਸ ਦੇ ਯਤਨ ਦਾ ਫਲ ਹੈ । ” for 82