ਪੰਨਾ:Alochana Magazine April 1960.pdf/45

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਜ ਲਈ ਕਲਾਕਾਰ ਨੂੰ ਬੁਧੀ ਦੀ ਵਰਤੋਂ ਵਧੇਰੇ · ਕਰਨੀ ਪੈਂਦੀ ਹੈ । ਜਨਮ ਤੋਂ ਬਾਅਦ ਅਭਿਆਸ ਇਸ ਨੂੰ ਨੇਪਰੇ ਚਾੜ੍ਹਦਾ ਹੈ । ਉਸ ਸ਼ੈਲੀ ਨੂੰ ਪੂਰਨਤਾ ਦੀ ਹਦ ` ਤਕ ਲੈ ਜਾਂਦਾ ਹੈ । ਨਵੀਂ ਪੀੜੀ ਦੇ ਵਿਸ਼ੇਸ਼ ਕਰ ਨਵੇਂ ਵਿਚਾਰਾਂ ਦੇ ਲੋਕ ਨਵੀਆਂ ਕਾਢਾਂ ਨੂੰ ਵਧੇਰੇ ਮਹੱਤਤਾ ਦਿੰਦੇ ਹਨ । ਕਿਉਂਕਿ ਉਹਨਾਂ ਦੀ ਜਾਂਚ ਪੁਰਾਣੀ ਸ਼ੈਲੀ ਬੁਢੀ ਹੋ ਚੁਕੀ ਹੁੰਦੀ ਹੈ, ਨਵੀਂ ਸ਼ੈਲੀ ਜਵਾਨ ਹੁੰਦੀ ਹੈ । ਉਹ ਕਿਹੜਾ ਮੂਰਖ ਹੈ ਜਿਹੜਾ ਨਵੀਂ ਜਵਾਨੀ ਨੂੰ ਛਡ ਕੇ ਬਢਾਪੇ ਦੀਆਂ ਝੁਰੜੀਆਂ ਨਾਲ ਪਿਆਰ ਕਰੋ ? ਅੰਗੇਜ਼ੀ ਦੇ. ਟੀ. ਐਸ. ਈਲੀਅਡ ਤੇ ਉਸ ਦੇ ਸਾਥੀ ਇਧਰ ਹਾਲ ਵਿਚ ਲਿਖੀ ਜਾ ਰਹੀ ਹਿੰਦੀ ਦੀ ਪ੍ਰਯੋਗਵਾਦੀ ਕਵਿਤਾ ਦੇ ਮੋਢੀ ਕਲਾਕਾਰ ਇਸ ਦੇ ਪੱਖੀ ਹਨ । ਉਪਰ ਕਹੀ ਗਈ ਗੱਲ ਕੋਈ ਅਟੱਲ ਸਚਾਈ ਨਹੀਂ ਕਿਉਂਕਿ ਪੁਰਾਣੀਆਂ ਸ਼ੈਲੀਆਂ ਆਪਣੇ ਵਿਚ ਉਹ ਗੁਣ ਅਤੇ ਵਿਸ਼ੇਸ਼ਤਾਈਆਂ ਰਖਦੀਆਂ ਹਨ ਜੋ ਨਵੀਆਂ ਜੁਆਨ ਸ਼ੈਲੀਆਂ ਵਿਚ ਵੇਖਣ ਨੂੰ ਨਹੀਂ ਮਿਲਦੀਆਂ ਅਤੇ ਦੂਜੇ ਪਾਸੇ ਨਵੇਂ ਪ੍ਰਯੋਗਾਂ ਵਿਚ ਉਹ ਵੰਨਗੀਆਂ ਹਨ ਜੋ ਪੁਰਾਣੀਆਂ ਸ਼ੈਲੀਆਂ ਵਿਚ ਦੁਰਲੱਭ ਹਨ । ਪਰ ਇਹ ਨਵੀਆਂ ਸ਼ੈਲੀਆਂ ਪੈਦਾ ਕਰਨ ਵਾਲਿਆਂ ਨੂੰ ਚੇਤੇ ਰੱਖ ਲੈਣਾ ਚਾਹੀਦਾ ਹੈ ਕਿ ਨਵੀਂ ਕਾਢ-ਸ਼ੈਲੀ ਕਿਤੇ ਨਵੀਂ ਬਣ ਕੇ ਨਾ ਰਹਿ ਜਾਏ ਕਿਉਂਕਿ ਕਿਸੇ ਵੀ ਪ੍ਰਕਾਰ ਦੀ ਸ਼ੈਲੀ ਦਾ ਕਲਾਤਮਕ ਹੋਣਾ ਅਤਿ ਜ਼ਰੂਰੀ ਹੈ । | ਸਾਨੂੰ ਸ਼ੈਲੀ ਦੀ ਪੂਰਨਤਾ ਅਤੇ ਨਿਰਦੋਸ਼ਤਾ ਦੀ ਪਰਖ ਕਰਨ ਲਗਿਆਂ ਕਿਸੇ ਸ਼ੈਲੀ ਦੇ ਪੁਰਾਣੀ ਅਤੇ ਨਵੀਂ ਹੋਣ ਦੇ ਕਾਰਨ ਹੀ ਉਸ ਦੇ ਘਟੀਆ ਜਾਂ ਵਧੀਆ ਹੋਣ ਦਾ ਨਿਰਣਾ ਨਹੀਂ ਕਰ ਦੇਣਾ ਚਾਹੀਦਾ, ਕਿਉਂਜੋ ਬੇਲ ਲਈ ਹੇਠ ਲਿਖੀਆਂ ਗਲਾਂ ਖਾਸ ਮਹੱਤਤਾ ਪੂਰਨ ਹਨ :- (੧) ਪੂਰਨ ਵਿਅੰਜਨਾ, (੨), ਪ੍ਰਭਾਵਸ਼ਾਲੀ ਰੂਪ, (੩) ਵਿਸ਼ਯ-ਵਸਤੂ ਅਤੇ · ਭਾਵ ਨਾਲ ਸ਼ੈਲੀ ਦਾ ਸੁਮੇਲ, (੪) ਸੰਵੇਦਨਾਮਈ ਰੋਸ ਉਪਜਾਊ ਗੁਣ, (੫) ਸ਼ਬਦਾਂ ਦੀ ਜਾਦੂਗਰੀ ਤੋਂ ਮੁਕਤ । ਇਹ ਸ਼ੈਲੀ ਗੁਣਾਂ ਮਸਲਿਸ਼ਟਤਾ ਹੋਣਾ ਅਤਿ ਜ਼ਰੂਰੀ ਹੈ । ਜਿਸ ਦੇ ਬਿਨਾਂ ਉਪਰ ਦੇ ਗੁਣ ਨਹੀਂ ਸਕਦੇ । ਉਪਰਲੇ ਸ਼ੈਲੀ ਗੁਣਾਂ ਨੂੰ ਸੇਧ ਵਿਚ ਰਖਦੇ ਹੋਏ ਅਸੀਂ ਕੁਝ ਅਜਿਹੀਆਂ ਦਾ ਵਰਣਨ ਕਰਦੇ ਹਾਂ ਜਿਹੜੀਆਂ ਕਿਰਤੀ ਚਿਤਰਣ ਲਈ ਵਧੇਰੇ ਸ਼ੈਲੀਆਂ ਦਾ ਵਰਣਨ ਜ਼ਰੂਰੀ ਹਨ । ਸ਼ਬਦਾਂ ਵਿਚ “ਅਵਲੰਬਨ ੩ ਕਵਿਤਾ ਦਾ ਮੁੱਖ ਵਿਸ਼ਾ : • ਸੁਤੰਤ ਕਿਤੀ-ਚਿਨ:- ਸੁਤੰਤੂ ਪ੍ਰਕ੍ਰਿਤੀ-ਚਿਨ ਨੂੰ ਭੀ ਦੂਸਰੇ ਅਵਲੰਬਨ ਪ੍ਰਕ੍ਰਿਤੀ-ਚਿਨ ਕਹਿਆ ਜਾਂਦਾ ਹੈ । ਇਸ ਵਿਚ ਕ੍ਰਿਤੀ ਮੁੱਖ ਵਿਸ਼ਾ ਜਾਂ ਸੁਤੰਤੂ ਅਵਲੰਬਨ ਹੁੰਦੀ ਹੈ । ਕਾਲੀ ਦਾਸ ਦਾ “ਮੇਘ ਦੂਤ ਦਾ ਇਕ ਸੁੰਦਰ ਉਦਾਹਰਣ ਹੈ । ਜਾਚੋਂ ਕੋਈ ਵੀ ਕਵੀ ਉਸ ਵੇਲੇ ਤਕ ਕੁਦਰਤ ਦਾ ਕਵੀ ਕਹਿਲਾਉਣ 83