ਸਮੱਗਰੀ 'ਤੇ ਜਾਓ

ਪੰਨਾ:Alochana Magazine April 1960.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਆਪਸ ਵਿਚ ਗੁੰਦਿਆ ਪ੍ਰਕ੍ਰਿਤੀ-ਚਿਨ | ਉੜੀ ਦਾ ਪ੍ਰਗਟਾ ਚਾਹੇ ਕਿਸੇ ਵੀ ਸ਼ੈਲੀ ਵਿਚ ਹੋਵੇ, ਪਰ ਉਸ ਦਾ ਗੁੰਦਿਆ ਹੋਣਾ ਜ਼ਰੂਰੀ ਲੱਛਣ ਹੈ । ਚਾਹੇ ਉਹ ਸਜੀਵ ਕ੍ਰਿਤੀ ਚਿਤੁਨ ਹੈ ਜਾਂ ਸੜ ਕਿਉਂਕਿ ਪ੍ਰਕ੍ਰਿਤੀ ਦੇ ਵਖ ਵਖ ਰੂਪਾਂ ਦੇ ਵਖ ਵਖ ਤਰੀਕਿਆਂ ਨਾਲ ਨਾਂ ਗਿਣਾ ਦੇਣਾ ਪ੍ਰਕ੍ਰਿਤੀ ਚਿਨ ਨਹੀਂ, ਕੋਸ਼ਕਾਰੀ ਬੇਸ਼ਕ ਕਹਿ ਲਵੋ ਪਰ ਉਹ ਵੀ ਅਧੂਰੀ । ਸੰਸਲਿਸ਼ਟ ਗੁਣ ਰਹਿਤ ਕ੍ਰਿਤੀ ਚਿਨ ਤਾਂ ਸੰਸਕ੍ਰਿਤ ਦੇ “ਅਮਰ ਕੋਸ਼ ਦੇ ਨਦੀ-ਪੁਸ਼ਪ ਵਰਗ ਆਦਿ ਦਾ ਵੀ ਮੁਕਾਬਲਾ ਨਹੀਂ ਕਰ ਸਕਦਾ ਹੈ । ਜਿਸ ਵਿਚ ਵੇਰਵੇ ਨਾਲ ਇਕ ਇਕ ਫੁੱਲ ਦੀਆਂ ਵੱਖ ਵੱਖ ਜਾਤਾਂ ਦਾ, ਫੁੱਲਾਂ ਦੇ ਰੰਗਾਂ ਦਾ, ਆਪਸੀ ਅੰਤਰ, ਬਾਰੀਕ' ਅਰਥ ਭੇਦ ਦਾ ਛੰਦ ਤੋਲ ਰਾਹੀਂ ਵਰਣਨ ਹੈ । | ਕਾਲੀ ਦਾਸ ਦੀ ਅਮਰ ਰਚਨਾ “ਮੇਘਦੂਤ (ਸਮੁਚੀ ਰਚਨਾ) ਸੰਸਲਿਸ਼ਟ ਸ਼ਲੀ ਦਾ ਸੁੰਦਰ ਅਤੇ ਬੇਜੋੜ ਨਮੂਨ ਹੈ । ਜਿਸ ਦੇ ਮੁਕਾਬਲੇ ਦਾ ਉਦਾਹਰਣ ਸੰਸਾਰ ਭਰ ਦੇ ਸਾਹਿਤ ਵਿਚ ਮਿਲਣਾ ਅਸੰਭਵ ਹੈ । ਪੰਜਾਬੀ ਸਾਹਿਤ ਵਿਚ ਗੁੰਦਿਆ ਕਿ ਚਿੜਨ ਨਾਂ ਲੈਣ ਮਾਤਰ ਹੈ । ਪੰਜਾਬੀ ਦੇ ਮਾਸਿਕ ਪੱਤਰ 'ਪ੍ਰੀਤ ਲੜੀ ਦੇ ਅਪੈਲ ੧੯੫੯ ਅੰਕ ਵਿੱਚ ਛਪੀ ਸ੍ਰੀ ਕਰਨਜੀਤ ਦੀ ਨਜ਼ਮ 'ਤੇਰਾ ਖਿਆਲ ਪੰਨਾ ੪੭ ਇਸ ਸ਼ੈਲੀ ਦਾ ਸੁੰਦਰ ਉਦਾਹਰਣ ਹੈ । ਦੂਰ ਦਿਸ-ਹੱਦੇ ਤੇ ਜਦ ਪਛਮ ਦੀ ਅੱਖ, ਖੂਨ ਦੇ ਹੰਝੂ ਹਿਜਰ ਵਿਚ ਡੋਲਦੀ । ਉਦਾਸੀ ਪੌਣ ਦੇ ਤੜਪਦੇ 'ਸਾਹਾਂ ਦੀ ਸੁਗੰਧ ਫਿਜ਼ਾ ਦੇ ਚੁਪ ਨੈਣਾਂ ਦੀ ਕਹਾਣੀ ਖੋਦੀ । ਦਿਲ-ਝੀਲ ਵਿਚ ਲਹਿਰੌਣ ਲਗ ਜਾਂਦੇ ਤਿਰਾ ਸਾਇਆਂ, ਜਾਂਦਾ ਨਹੀਂ ਸ਼ੀਸ਼ੇ 'ਚ ਜਿਹੜਾ ਵਾਲ ਆ ਜਾਂਦੇ, ਤੇਰਾ ਖਿਆਲ ਆ ਜਾਂਦੈ । ਹਿੰਦੀ ਦੇ ਪ੍ਰਸਿੱਧ ਪ੍ਰਕ੍ਰਿਤੀ ਕਵੀ ਪੰਤ ਦੀ ਪਰਿਵਰਤਣ ਨਾਂ ਦੀ ਕਵਿਤਾ ਭਾਰਤੀ ਸਾਹਿਤ ਵਿਚ ਸੰਸਲਿਸ਼ਟਤਾ ਦਾ ਇਕ ਸੁੰਦਰ ਨਮੂਨਾ ਹੈ । ੪. ਮਾਨਵੀ ਕਰਨ - ਮਾਨਵੀਕਰਨ ਦਾ ਵਿਸ਼ਾਲ ਵਿਆਪਕ ਅਰਥ a uਕਿਤੀ ਤੇ ਸਨਖੀ ਚੇਤਨਾ ਦਾ ਆਰੋਪ । ਇਹ ਆਰੋਪ ਬਿਨਾ ਤੋਂ ਤਾਂ ਵੀ ਹੋ ਸਕਦਾ ਹੈ । ਇਸੜੀ-ਲਿੰਡਾ ਦੇ ਰੂਪ ਵਿਚ ਵੀ ਅਤੇ ਪੁਲਿਗ ਦੇ ਵਿਚ ਵੀ । ਪਰ ਅਸੀਂ ਇਥੇ ਮਾਨਵੀਕਰਨ ਦਾ ਸਮੁੱਚਾ ਘੇਰਾ ਨਾ ਲੈਂਦੇ ਇਕ ਪਹਿਲੂ ਨੂੰ . ਲੈਂਦੇ ਹਾਂ | ਉਹ ਪਹਿਲੂ ਹੈ ਪ੍ਰਕ੍ਰਿਤੀ : ‘ਨਾਰੀ ਚੇਤਨਾ 8€