ਪੰਨਾ:Alochana Magazine April 1960.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਰੀ ਦਾ ਆਰੰਪ ॥ ਪ੍ਰਕ੍ਰਿਤੀ ਦੇ ਇਸਤ੍ਰੀ-ਲਿੰਗ ਰੂਪਾਂ ਤੇ ਨਾਰੀ ਦਾ ਆਰੋਪ ਕਰਕੇ ਪ੍ਰਕ੍ਰਿਤੀ ਚਿਨ ਦੀ ਪ੍ਰਥਾ ਭਾਰਤੀ ਸਾਹਿਤ ਦੀ ਇਕ ਪੁਰਾਣੀ ਪ੍ਰਥਾ ਹੈ । ਪਰ ਅੱਜ ਦੇ - ਯੁੱਗ ਵਿਚ ਇਸ ਸ਼ੈਲੀ ਦੀ ਵਰਤੋਂ ਹਦੋਂ ਵਧ ਹੋਈ ਹੈ ਅਤੇ ਹੋ ਰਹੀ ਹੈ । ਹਿੰਦੀ ਦੀ ਛਾਇਆ ਵਾਦੀ ਕਵਿਤਾ ਵਿਚ ਇਸ ਸ਼ੈਲੀ ਦੀ ਪ੍ਰਧਾਨਤਾ ਹੈ । ਹਰ ਇਕ ਕਵੀ ਨੇ ਇਸ ਸ਼ੈਲੀ ਨੂੰ ਅਪਨਾਇਆਂ ਹੈ, ਪਰ ਸਫਲਤਾ ਹਰ ਇਕ ਨੂੰ ਨਹੀਂ ਮਿਲ ਸਕੀ । ਕਈ ਕਲਾਕਾਰ ਤੇ ਲਕੀਰ ਦੇ ਫਕੀਰ ਬਣ ਕੇ ਧੂੜ ਹੀ ਫੱਕਦੇ ਹਨ । ਕਿਉਂਕਿ ਕਵੀ ਕਰਮ ਦੀ ਸਫਲਤਾ ਮਨਮਾਨੇ ਆਰੰਪ ਕਰਨ ਵਿਚ ਨਹੀਂ, ਕਵੀ ਦਾ ਉਹੀ ਆਰੋਪ ਉਚਿਤ ਮੰਨਿਆ ਜਾ ਸਕਦਾ ਹੈ, ਜੋ ਹਿਰਦੇ ਭਾਵ ਛਡਦਾ ਹੋਵੇ । ਵਰਨਤ ਵਸਤੂ ਅਤੇ ਅਰੋਪ ਵਸਤੂ ਦੀ ਸਮਾਨਤਾ ਜ਼ਰੂਰੀ ਹੈ । ਪਰ ਇਹ ਸਮਾਨਤਾ ਸਫਲ ਤਦ ਹੀ ਹੋ ਸਕਦੀ ਹੈ ਜੇ ਕਲਾਕਾਰ ਇਸ ਅਨੰਤ ਕ੍ਰਿਤੀ ਸੰਸਰ ਦੀ ਸੂਖਮ ਤੋਂ ਸੂਖਮ ਵਿਅੰਜਨਾ ਦਾ ਡੂੰਘਾ ਪਾਰਖੂ ਹੋਵੇ । ਜਿਹੜੇ ਮਨਮਾਨੇ ਆਰੋਪ ਪ੍ਰਕ੍ਰਿਤੀ ਦੇ ਇਸ਼ਾਰੇ ਤੇ ਨਹੀਂ ਹੁੰਦੇ, ਉਹ ਹਿਰਦੇ ਦੀ ਤਹਿ ਤਕ ਨਹੀਂ ਪਹੁੰਚਦੇ ਅਤੇ ਪ੍ਰਭਾਵ ਵੀ ਉਤਪਨ ਨਹੀਂ ਕਰਦੇ । ਅਜਿਹੇ ਬੇਤੁਕੇ ਆਰੋਪ ਪਾਠਕ ਦੇ ਮਨ ਵਿਚ ਸਿਰਫ ਹੈਰਾਨੀ ਪੈਦਾ ਕਰਕੇ ਰਹਿ ਜਾਂਦੇ ਹਨ । • ਹਿੰਦੀ ਦੇ ਪ੍ਰਸਿੱਧ ਪ੍ਰਕ੍ਰਿਤੀ ਕਵੀ ਪੰਤ ਜੀ ਵੀ ਕਈ ਵਾਰ ਬੇਤੁਕੇ ਆਰੋਪ ਕਰਨ ਵਿਚ ਹੀ ਸਾਰਥਕਤਾ ਸਮਝ ਬੈਠਦੇ ਹਨ, ਜਿਵੇਂ ਚਾਂਦਨੀ ਤੇ ਰੋਗੀ ਨਾਰੀ ਦਾ ਆਰੋਪ ਕਰਦੇ ਹਨ :- ਜਗ ਕੇ ਦੁਖ ਚੈਨਯ ਸੁਯਨ ਪਰ ਰੁਗਨਾ · ਜੀਵਨ ਬਾਲਾ ਪੀਲੀ ਪਰ ਨਿਰਬਲ ਕੋਮਲ ਕ੍ਰਿਸ਼ ਦੇਹ ਲਤਾ ਕੁਮਲਾਈ । ਅਰਥਾਤ ਸੰਸਾਰ ਦੀ ਦੁਖਾਂ ਭਰੀ ਸੇਜ ਤੇ. ਇਹ ਜ਼ਿੰਦਗੀ ਦੀ ਰੋਗਣ ਬਾਲਾ ਲੇਟ ਰਹੀ ਹੈ, ਜਿਸ ਦੀ ਪੀਲੀ, ਨਿਰਬਲ, ਕੋਮਲ ਅਤੇ · ਕੰਮਜ਼ੋਰ ਦੇਹ-ਲਤਾ ਕੁਮਲਾ ਗਈ ਹੈ । ਚਾਂਦਨੀ ਇਸ ਤਰ੍ਹਾਂ ਦੀ ਭਾਵਨਾ ਆਪਣੇ ਆਪ ਪੈਦਾ ਨਹੀਂ ਕਰਦੀ । ਚਾਂਦਨੀ ਨੂੰ ਰੋਗਣ ਦਾ ਰੂਪ ਦੇਣਾ ,ਪੰਤ ਜੀ ਦਾ ਇਹ ਖਿਚ-ਧੂਹ ਕੇ ਕੀਤਾ ਗਇਆ ਆਰੋਪ ਹੈ । ਚਾਂਦਨੀ ਦੀ ਕਾਰਜ ਵਿਅੰਜਨਾ ਦੇ ਉਲਟ ਹੋਣ ਦੇ ਕਾਰਨ ਇਸ ਨੂੰ ਕਲਾ ਦੇਸ਼ ਕਹਿਣਾ ਹੀ ਯੋਗ ਹੈ । ਕੁਝ ਮਾਨਸਿਕ ਰੋਗੀਆਂ ਨੂੰ ਜੇ ਇਹ ਆਰੋਪ ਠੀਕ ਜਚੇ ਤਾਂ ਮੈਂ ਕੋਈ ਦਵਾਈ ਨਹੀਂ ਕਰ ਸਕਦਾ। 89