ਸਮੱਗਰੀ 'ਤੇ ਜਾਓ

ਪੰਨਾ:Alochana Magazine April 1960.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਛੇਕੜ ਇਹ ਸਿੱਟਾ ਕਢਿਆ ਕਿ ਤ੍ਰਿਸ਼ਨਾ ਹੀ ਸਾਰੇ ਦੁਖਾਂ ਦਾ ਕਾਰਣ ਹੈ ਅਤੇ ਜੀਵਨ ਵਿਚੋਂ ਦੁਖ ਦੂਰ ਕਰਨਾ ਹੈ ਤਾਂ ਮਨ ਵਿਚੋਂ ਇਸ ਨੂੰ ਕੱਢੋ ਅਤੇ ਜੋ ਔਗਣ ਇਸ ਦੇ ਸਾਥੀ ਹਨ, ਉਨਾਂ ਤੋਂ ਵੀ ਮਨ ਨੂੰ ਸਾਫ ਕਰੋ । ਬੜੇ ਬੜੇ ਧਨਾਢ ਉਨਾਂ ਦੇ ਚੇਲੇ ਬਣੇ ਅਤੇ ਦੇਸਾਂ ਪਰਦੇਸਾਂ ਵਿਚ ਜਨ ਸਾਧਾਰਣ ਨੇ ਉਨ੍ਹਾਂ ਦੇ ਮਤ ਨੂੰ ਅਪਣਾਇਆ । ਅਸਲ ਗਲ ਇਹ ਹੈ ਕਿ ਸਾਡੇ ਕਈ ਨੌਜਵਾਨ ਕੁਝ ਖਿਆਲ ਬਾਹਰੋਂ ਆਏ ਅਪਣਾ ਕੇ ਬਿਨਾਂ ਆਪਣੇ ਵਿਰਸੇ ਦੀ ਖੋਜ ਕੀਤੇ ਉਨਾਂ ਗਲਾਂ ਨੂੰ ਨਿੰਦ ਰਹੇ ਹਨ, ਜਿਨ੍ਹਾਂ ਦੀਆਂ ਕੀਮਤਾਂ ਸਦੀਵੀ ਹਨ । ਲੇਖਕ ਨੇ ਸਿਖ ਗੁਰੂਆਂ ਦਾ ਥੋੜਾ ਲਿਹਾਜ਼ ਕੀਤਾ ਹੈ ਕਿਉਂਜੁ ਉਹਦੇ ਖਿਆਲ ਮੂਜਬ ‘ਗੁਰੂ ਸਾਹਿਬਾਨ ਲ ਅਧਿਆਤਮਕ ਦ੍ਰਿਸ਼ਟੀ ਕੋਣ ਦੇ ਨਾਲ ਨਾਲ ਸਮਾਜਿਕ ਜੀਵਨ ਦੀ ਪ੍ਰਗਤੀ ਚਾਹੁਣ ਵਾਲਾ ਪੱਖ ਵੀ ਸ਼ਾਮਿਲ ਹੈ । ਅਤੇ ਇਸ ਸੰਜੋਗਾਤਮਕ ਸਿਧਾਂਤ ਨੇ ਮੱਧ ਕਾਲ ਵਿਚ ਇਸੇ ਲਈ ਇਕ ਪ੍ਰਗਤੀ-ਵਾਦੀ ਸਿਧਾਂਤ ਹੋਣ ਵਾਲੀ ਅਵਸਥਾ ਪ੍ਰਾਪਤ ਕਰ ਲਈ ਸੀ । ਸਮੂਹ ਸੰਸਾਰ ਦੇ ਅਧਿਆਤਮਕ ਧਰਮਾਂ ਦਾ ਅਧਿਐਨ ਵੀ ਇਸੇ ਸਿੱਟੇ ਤੇ ਪਹੁੰਚਾਂਦਾ ਹੈ ਕਿ ਕੇਵਲ ਇਕੋ ਇਕ ਸਿਖ ਅਧਿਆਤਮਵਾਦ ਹੀ ਅਜਿਹਾ ਹੈ ਜੋ ਅਜੋਕੇ ਸਾਮਾਜਿਕ ਜੀਵਨ ਵਿਚ ਇਕ ਅਰੋਗ ਪਰੰਪਰਾ ਦੇ ਰੂਪ ਵਿਚ ਕੰਮ ਆ ਸਕਦਾ ਹੈ । | ਪਰ ਅਗੇ ਜਾ ਕੇ ਲੇਖਕ ਨੇ ਇਹ ਲਿਖ ਦਿੱਤਾ ਹੈ ਕਿ “ਸਾਮਾਜਿਕ ਜੀਵਨ ਵਿਚ ਮੂਲ ਅਧਿਆਤਮਤਾ ਦਾ ਨਹੀਂ, ਸਗੋਂ ਮੁਲ ਅਜਿਹੇ ਵਿਚਾਰਾਂ ਦਾ ਹੈ ਜੋ ਮਨੁਖ ਦੀ ਪਦਾਰਥਕ ਪ੍ਰਗਤੀ ਚਾਹੁੰਦੇ ਹਨ ਤੇ ਮਨੁਖ ਨੂੰ ਜੀਵਨ ਜੀਉਣ ਦੇ ਸਾਧਨਾਂ ਦੀ ਅਗਵਾਈ ਕਰਦੇ ਹਨ ” ਲੇਖਕ ਦਾ ਖਿਆਲ ਇਹ ਮਲੂਮ ਹੁੰਦਾ ਹੈ ਕਿ ਅਧਿਆਤਮਕ ਵਿਚਾਰ ਮਨੁਖ ਨੂੰ ਜੀਵਨ ਜੀਉਣ ਵਿਚ ਸਹਾਈ ਨਹੀਂ ਹੁੰਦੇ । ਇਹੋ ਹੀ ਇਕ ਭੁਲ ਹੈ ਜੋ ਸਾਡੇ ਨੌਜਵਾਨਾਂ ਨੂੰ ਠੀਕ ਰਾਹ ਤੋਂ ਕੁਰਾਹੇ ਪਾ ਰਹੀ ਹੈ । | ਸਮਾਜ ਵਿਅਕਤੀਆਂ ਦੇ ਸਮੂਹ ਦਾ ਨਾਮ ਹੈ । ਸਾਮਾਜ ਕੋਈ ਮਨੁਖੀ ਸਰੀਰ ਵਾਂਗ ਇਕ (Organism) ਨਹੀਂ, ਜਿਸ ਵਿਚ ਨਿਕੇ ਤੋਂ ਨਿਕੇ ਅੰਗ ਦੀ ਪੀੜ ਸਾਰਾ ਸਰੀਰ ਅਨੁਭਵ ਕਰਦਾ ਹੈ । ਇਹ ਇਕ ਜੱਥੇਬੰਦੀ (Organisation) ਹੈ, ਉਹ ਵੀ ਇਕ ਖਾਸ ਕਿਸਮ ਦੀ ਜਿਸ ਵਿਚ ਵਿਰੋਧੀ ਵਿਚਾਰਾਂ ਦੇ ਜਨ-ਸਮੂਹ ਆਪਣੇ ਆਪਣੇ ਖਿਆਲਾਂ ਅਨੁਸਾਰ ਸੁਖੀ ਜੀਵਨ ਬਿਤਾਨ ਦੀ ਵੰਡ ਵਿਚ ਲਗੇ ਹੋਏ ਹਨ | ਇਕ ਸਮੂਹ ਇਹ ਸਮਝਦਾ ਹੈ ਕਿ ਅਮਕਾ ਸਮੂਹ ਉਸ ਦੇ ਲਾਭਾਂ ਦਾ ਵਿਰੋਧੀ ਹੈ । ਦੋਹਾਂ ਵਿਚ ਵਾਦ ਅਰੰਭ ਹੋ ਜਾਂਦਾ ਹੈ ਤੇ ਖਿਚੋਤਾਣ ਸ਼ੁਰੂ ਹੋ ਜਾਂਦੀ ਹੈ । ਸੰਸਾਰ ਭਰ ਦੇ ਮਨੁੱਖੀ ਸਮਾਜ ਵਿਚ ਤਾਂ ਇਹ ਖਿਚੋਤਾਣ ਅਜ ਕਲ ਚੋਖੀ ਉਭਰੀ ਹੋਈ ਹੈ ਅਤੇ ਸਾਹਮਣੇ ਦਿਸ ਰਹੀ ਹੈ । ਪਰ