ਪੰਨਾ:Alochana Magazine April 1960.pdf/54

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਨੀ ਚੰਦਰ ਦਾ ਯਤਨ ਚੋਖੀ ਪ੍ਰਸੰਸਾ ਦੀ ਮੰਗ ਕਰਦਾ ਹੈ । ਪੰਜਾਬੀ ਸਵਰਾਂ ਵਿਅੰਜਨਾਂ ਦਾ ਮੂਲ ਦਸਣ ਵਿਚ ਲੇਖਕ ਦੀ ਵਿਸ਼ਯ-ਪਕੜ ਪ੍ਰਭਾਵਜਨਕ ਤੇ ਵਿਗਿਆਨਕ ਹੈ । ਇਨ੍ਹਾਂ ਦੇ ਵਿਕਾਸ-ਕੂਮ ਨੂੰ ਵੀ ਬੜੀ ਸੁਯੋਗਤਾ ਨਾਲ ਪ੍ਰਸਤੁਤ ਕੀਤਾ ਹੈ । ਪੰਜਾਬੀ ਅਤੇ ਲਹਿੰਦੇ ਦੇ ਪ੍ਰਸਪਰ ਸੰਬੰਧ ਬਾਰੇ ਲੇਖਕ ਨੇ ਆਪਣੇ ਵਿਚਾਰ ਦਸੇ ਹਨ । ਉਨ੍ਹਾਂ ਇਨ੍ਹਾਂ ਦੋਹਾਂ ਨੂੰ ਅਲਗ ਅਲਗ ਭਾਸ਼ਾਵਾਂ ਮੰਨਿਆ ਹੈ ਅਤੇ ਆਪਣੇ ਦ੍ਰਿਸ਼ਟੀਕੋਣ ਨੂੰ ਅਰਸਨ ਦੇ ਸਿਧਾਂਤ ਦੁਆਰਾ ਪੁਸ਼ਟ ਕੀਤਾ ਹੈ । ਵਿਚਾਰ ਲੇਖਕ ਦੇ ਆਪਣੀ ਖੋਜ ਦੇ ਆਧਾਰ ਤੇ ਹਨ । ਸਰਬ ਮਾਨਨੀਯ ਹਨ ਜਾਂ ਨਹੀਂ, ਇਹ ਗਲ ਵਖਰੀ ਹੈ ਪਰ ਇਕ ਗਲ ਸਪਸ਼ਟ ਹੈ ਕਿ ਲੇਖਕ ਨੇ ਸੁਖਸ਼ਮ ਸੂਝ ਦੁਆਰਾ ਵਿਸ਼ੇ ਦਾ ਗੂੜ ਵਿਸ਼ਲੇਸ਼ਣ ਕੀਤਾ ਹੈ । | ਪੰਜਾਬੀ ਅਗੇਤਰਾਂ, ਪਿਛੇਤਰਾਂ, ਤੱਧਿਤਾਂ ਬਾਰੇ ਕਾਫੀ ਵਿਸਥਾਰ-ਪੂਰਬਕ ਮਸਾਲਾ ਪੇਸ਼ ਕੀਤਾ ਗਇਆ ਹੈ | ਪੰਜਾਬੀ ਨਾਂਵ, ਪੜਨਾਂਵ, ਕਿਰਿਆ, ਕਿਰਿਆ ਵਿਸ਼ੇਸ਼ਨ, ਵਿਸ਼ੇਸ਼ਨ, ਸੰਬੰਧਕ ਅਤੇ ਕਾਰਕਾਂ ਆਦਿ ਤੇ ਚਾਨਣਾ ਪਾ ਕੇ ਲੇਖਕ ਨੇ ਸਬੰਧਿਤ ਵਿਆਕਰਣ ਸੰਬੰਧੀ ਕਾਢੀ ਕੁਝ ਦਸਿਆ ਹੈ । ਇਹ ਸਾਰਾ ਮਸਾਲਾ ਦੂਜੇ ਭਾਗ ਵਿਚ ਦਿਤਾ ਗਇਆ ਹੈ । | ਤੀਜੇ ਭਾਗ ਵਿਚ ਲੇਖਕ ਨੇ ਵਾਕ-ਵਿਚਾਰ ਸੰਬੰਧੀ ਚਾਨਣਾ ਪਾਇਆ ਹੈ । ਵਾਕ ਵਿਚ ਸ਼ਬਦਾਂ ਦਾ ਕ੍ਰਮ, ਭਾਸ਼ਾ ਨੂੰ ਜ਼ੋਰਦਾਰ ਬਨਾਉਣ ਲਈ ਸ਼ਬਦਾਂ ਦਾ ਕੂਮ ਬਦਲਣਾ, ਗੀਤਾਂ ਅਤੇ ਕਵਿਤਾ ਵਿਚ ਕ੍ਰਮ ਦਾ ਬਦਲਣਾ ਆਦਿ ਸਾਰੇ ਵਿਸ਼ਿਆਂ ਨੂੰ ਛੂਹਿਆ ਹੈ । | ਅੰਤ ਸਫਾ ੪੧੪ ਤੋਂ ਲੈ ਕੇ ਪ੨੯ ਸਫੇ ਤਕ ਲੇਖਕ ਨੇ ਪੰਜਾਬੀ, ਹਿੰਦੀ, ਬਿਧੀ, ਗੁਜਰਾਤੀ, ਮਰਾਠੀ, ਕਸ਼ਮੀਰੀ, ਅਪਭਰੰਸ਼, ਪਾਕ੍ਰਿਤ, ਸ਼ੌਰਸੇਨੀ ਪਾਕ੍ਰਿਤ, Auਤ ਵੇਦਿਕ, ਅਰਬੀ, ਫਾਰਸੀ ਅਤੇ ਅੰਗਰੇਜ਼ੀ ਆਦਿ ਭਾਸ਼ਾਵਾਂ ਦੀ ਅਨੁਕੂਮਣੀ ਤਿਆਰ ਕਰਕੇ ਭਾਸ਼ਾ ਵਿਗਿਆਨ ਸੰਬੰਧੀ ਖੋਜ ਨੂੰ ਸਰਲ ਤੇ ਸੌਖਾ ਬਨਾਉਣ ਦਾ ਸ਼ਲਾਘਾ ਯੋਗ ਯਤਨ ਕੀਤਾ ਹੈ । | ਭਾਸ਼ਾ ਵਿਗਿਆਨ ਦੇ ਖੇਤਰ ਵਿਚ ਲੇਖਕ ਨੇ ਕਾਫੀ ਚਿਰ ਹੋਇਆ ਇਕ ਸਤਕ “ਧੰਜTਬੀ ਗੋਦ ਵਫੀ ਕ ਸ. ਕਿਰਲਿਖੀ ਸੀ । ਇਸ ਪੁਸਤਕ ਦੀ ਰਜ ਕੇ ਪਸੰਸਾ ਹੋਈ ਸੀ । ਇਸੇ ਰਾਹ ਤੇ ਚਲਦਿਆਂ ਪ੍ਰੋ: ਦੁਨੀ ਰੰਦਰ ਦਾ ਇਹ ਜਤਨ ਪੂਰਨਤਾ ਦੇ ਸਿਖਰ ਨੂੰ ਛੁਹੰਦਾ ਹੈ । ਪੁਸਤਕ ਦਾ ਮੁਖਬੰਧ ਭਾਈ ਸਾਹਿਬ ਭਾਈ ਜੋਧ ਸਿੰਘ ਜੀ ਵਲੋਂ ਬੜੀ ਮਿਹਨਤ ਨਾਲ ਲਿਖਿਆ ਗਇਆ ਹੈ ਅਤੇ ਇਹ ਇਸ ਗਲ ਦਾ ਪਰਮਾਣ ਹੈ ਕਿ ਵਰਤਮਾਨ ਪੰਜਾਬੀ ਸਾਹਿਤ ਦੇ ਇਕ ਉੱਚ ਕੋਟੀ ਦੇ ਪੰਡਤ ਨੇ ਇਸ ਦੀ ਪ੍ਰਸੰਸਾ ਕੀਤੀ à ਅਤੇ ਲੇਖਕ ਦੀ ਘਾਲਣਾ ਦੀ ਕਦਰ ਕੀਤੀ ਹੈ । ਆਸ ਹੈ ਕਿ ਪੰਜਾਬੀ ਭਾਸ਼ਾ ਅਤੇ ਭਾਰਤੀ ਭਾਸ਼ਾਵਾਂ ਦੇ ਪ੍ਰਤਿਭਾਸ਼ਾਲੀ ਵਿਅਕਤੀ ਇਸ ਦੀ ਯੋਗ ਕਦਰ ਕਰਨਗੇ ।