ਦਾ ਧੀਰੋਦਾਤ ਗੁਣਾਂ ਨਾਲ ਸੰਪਨ ਅਕਸ਼ਤਰੀ ਹੁੰਦਾ ਹੈ । ਇਕ ਵੰਸ਼ ਦੇ ਕਈ ਰਾਜੇ ਵੀ ਨਾਇਕ ਹੋ ਸਕਦੇ ਹਨ | ੪. ਇਸ ਦੀ ਕਥਾ ਇਤਿਸਾਸਕ ਜਾਂ ਲੋਕ-ਪ੍ਰਸਿੱਧ ਮਹਾਂਪੁਰਖ ਦੀ ਹੁੰਦੀ ਹੈ । | ੫, ਸ਼ਿੰਗਾਰ, ਬੀਰ ਅਤੇ ਸ਼ਾਂਤ ਰਸਾਂ ਵਿਚੋਂ ਕੋਈ ਇਕ ਰਸ ਪੂਧਾਨ ਹੋਣਾ ਚਾਹੀਦਾ ਹੈ, ਬਾਕੀ ਰਸ ਗੌਣ ਰੂਪ ਵਿਚ ਹੋਣ । ੬. ਮਹਾਂ-ਕਾਵਿ ਦਾ ਨਾਮ ਨਾਇਕ, ਨਾਇਕਾ ਜਾਂ ਕਵੀ ਦੇ ਨਾਂ ਉੱਤੇ ਰਖਿਆ ਜਾਂਦਾ ਹੈ । ੭. ਧਰਮ, ਅਰਥ, ਕਾਮ ਅਤੇ ਮੋਖ (ਮੋਖਸ਼) ਵਿਚੋਂ ਕਿਸੇ ਇਕ ਦਾ ਫਲ ਦਿਖਾਇਆ ਜਾਣਾ ਚਾਹੀਦਾ ਹੈ । ੮. ਨਾਇਕ ਤੇ ਨਾਇਕਾ ਹਰ ਵਕਤ ਪਾਠਕਾਂ ਦੀਆਂ ਅੱਖਾਂ ਸਾਹਮਣੇ ਰਹਿਣੇ ਚਾਹੀਦੇ ਹਨ । ੯. ਅਰੰਭ ਵਿਚ ਮੰਗਲਾਚਰਣ ਹੋਣਾ ਚਾਹੀਦਾ ਹੈ । ੧੦. ਕਿਤੇ ਕਿਤੇ ਦੁਸ਼ਟਾਂ ਦੀ ਨਿੰਦਿਆ ਤੇ ਸੱਜਣਾਂ ਦੀ ਪ੍ਰਸੰਸਾ ਹੋਵੇ । ੧੧. ਪ੍ਰਕ੍ਰਿਤੀ-ਚਿਤਰਣ ਉੱਤੇ ਬਹੁਤ ਜ਼ੋਰ ਦਿੱਤਾ ਜਾਵੇ-ਵਿਸ਼ੇਸ਼ ਕਰ ਰੁਤਾਂ, ਬਨ, ਸਾਗਰ, ਪ੍ਰਭਾਤ, ਦੁਪਹਿਰ, ਪਹਾੜ ਆਦਿ ਦਾ ਵਰਣਨ ਹੋਵੇ, ਇਸ ਤੋਂ ਛੂਟ ਜੁੱਧ, ਯਾਤਰਾ, ਸੰਜੋਗ, ਵਿਜੋਗ ਨੂੰ ਵੀ ਬਿਆਨਿਆ ਜਾਵੇ । ਪੱਛਮੀ ਕਾਵਿ-ਸ਼ਾਸਤਰ ਵਿਚ ਕੁਝ ਮੱਤ-ਭੇਦ ਹਨ । ਡੇਵਨਾਟ ਆਪਣੀ ਪੁਸਤਕ (Epic and Heroic Poetry) ਵਿਚ ਇਸ ਗੱਲ ਤੇ ਜ਼ੋਰ ਦੇਂਦਾ ਹੈ ਕਿ ਮਹਾਂਕਾਵਿ ਦਾ ਵਿਸ਼ਯ ਪ੍ਰਾਚੀਨ ਘਟਨਾਵਾਂ 'ਚੋਂ ਹੀ ਲਇਆ ਜਾਣਾ ਚਾਹੀਦਾ। ਹੈ, ਪਰ ਆਲੋਚਕ ਲੂਕਨ ਚੀਨ ਦੀ ਥਾਂ ਨਵੀਨ ਘਟਨਾਵਾਂ ਨੂੰ ਚੁਣਨ ਦੇ ਹੱਕ ਵਿਚ ਹੈ । ਪਰ ਇਹ ਵਿਵਾਦ ਮਹਾਂਕਾਵਿ ਦੇ ਬਾਕੀ ਲੱਛਣਾਂ ਵਿਚ ਕੋਈ ਵਿਘਨ ਨਹੀਂ ਪਾਂਦਾ, ਜੋ ਇਸ ਪ੍ਰਕਾਰ ਹਨ :- ੧. ਮਹਾਂਕਾਵਿ ਵਿਚ ਕੋਈ ਸੱਚੀ, ਇਤਿਹਾਸਕ ਜਾਂ ਲੋਕ-ਸਿੱਧ, ਵੱਡੇ ਆਕਾਰ ਦੀ ਘਟਨਾ ਵਰਣਨ ਕੀਤੀ ਜਾਣੀ ਚਾਹੀਦੀ ਹੈ । ਨਿਰਮੂਲ ਮਨ-ਘੜਤ ਕਲਪਨਾ ਦਾ ਮਹਾਂਕਾਵਿ ਵਿਚ ਕੋਈ ਥਾਂ ਨਹੀਂ। ੨. ਵਿਅਕਤੀ ਦੀ ਥਾਂ, ਇਸ ਵਿਚ ਜਾਤੀ-ਭਾਵ ਵਧੇਰੇ ਹੋਣ । ਇਸ ਵਿਚ ਕੋਈ ਵੱਡ: ਜਾਤੀ ਘੋਲ ਵੀ ਦਿਖਾਇਆ ਜਾਵੇ ।
ਪੰਨਾ:Alochana Magazine April 1960.pdf/9
ਦਿੱਖ