ਪੰਨਾ:Alochana Magazine April 1962.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਸਪਸ਼ਟ ਪ੍ਰਤਖ ਜਾਂ ਸੰਕੇਤਕ ਪ੍ਰਗਟਾਉ ਹੈ । ਗੁਰੂ ਅਮਰਦਾਸ ਜੀ ਨੇ ਆਪਣੀ ਇਸ ਰਚਨਾ ਵਿੱਚ ਤਕਨੀਕੀ ਰੂਪ-ਵਿਧਾਨ ਦਾ · ਜਿਹੜਾ ਤਜਰਬਾ ਮੁਖ ਰਖਿਆ ਹੈ ਉਸ ਦਾ ਸਰਸਰੀ ਵਿਸ਼ਲੇਸ਼ਣ ਕਰਦੇ ਹੋਏ ਜਿਹੜੀ ਵਿਲਖਣਤਾ ਸਭ ਤੋਂ ਪਹਿਲਾਂ ਟਿਗੋਚਰ ਹੁੰਦੀ ਹੈ ਉਹ ਇਹ ਹੈ ਕਿ ਆਪ ਨੇ ਸਾਧਾਰਣ ਰੂਪ ਵਿਚ ੫, ੫, ਪੰਗਤੀਆਂ ਨੂੰ ਇਕ ਇਕ ਜੱਟ ਵਿੱਚ ਸ੍ਰੀਫਿਤ ਕੀਤਾ ਹੈ । ਇਹੋ ਜਿਹੇ ਇੱਕ ਜੁਟ ਨੂੰ ਬੰਦ ਭੀ ਕਹਿਆ ਜਾਂਦਾ ਹੈ । ਇਸ ਰਚਨਾ ਦੇ ਤਕਨੀਕੀ ਰੂਪ ਵਿਧਾਨ ਦਾ ਇਹ ਭਾਵ ਪ੍ਰਾਚੀਨ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਵਿਧਾਨ ਦੇ ਸਮਾਨਾਂਤਰ ਹੈ । ਫਾਰਸੀ ਗਜ਼ਲ-ਕਾਵ ਨੇ ਕੇਵਲ ਪ੍ਰੇਮ-ਕਾਵਿ ਨਾਲ ਸੰਬੰਧਿਤ ਕਲਾਤਮਕ ਸਾਮ ਨੂੰ ਹੀ ਨਹੀਂ ਸਗੋਂ ਸਮਸਤ ਫ਼ਾਰਸੀ ਕਾਵਿ-ਕਲਾ ਨੂੰ ਚਿੰਤਨ, ਅਨੁਭਵ, ਪ੍ਰਗਟਾਉ ਤੇ ਚਿਣ ਦੀ ਇੱਕ ਵਿਸ਼ੇਸ਼ ਸ਼ੈਲੀਗਤ ਸੰਸਕ੍ਰਿਤੀ ਪ੍ਰਦਾਨ ਕੀਤੀ ਹੈ । ਹੁਸਨ ਤੇ ਇਸ਼ਕ ਨਾਲ ਸੰਬੰਧਿਤ ਵਿਸ਼ਘਾਂ ਦੇ ਚਿਣ ਵਿੱਚ ਤਾਂ ਫ਼ਾਰਸੀ ਗ਼ਜ਼ਲ-ਕਾਵਿ ਦੀਆਂ ਸ਼ੈਲੀਗਤ ਪ੍ਰਾਪਤੀਆਂ ਨੇ ਕਾਵਿ-ਜਗਤ ਨੂੰ ਇੱਕ ਵਿਸ਼ੇਸ਼ ਅਨੁਭੂਤਿਗਤ ਸਭਾਵ ਪ੍ਰਦਾਨ ਕੀਤਾ ਹੈ, ਜਿਸ ਦੇ ਫਲਸਰੂਪ ਸ਼ਬਦਾਂ ਅਤੇ ਬਿੰਬ-ਚਿਤਰਾਂ ਦੇ ਚਿੰਤਮਕ ਪਹਿਲੂਆਂ ਵਿਚ ਭt ਇੱਕ ਸੂਖਮ ਲਾਵਣਯਤਾ ਪੈਦਾ ਹੋ ਗਈ ਹੈ । ਗੁਰੂ ਅਮਰਦਾਸ ਜੀ ਨੇ ਆਪਣੀ ਇਸ ਰਚਨਾ ਵਿੱਚ ਅਧਿਆਤਮਕ ਮੰਡਲ ਨਾਲ ਸੰਬੰਧਿਤ ਅਨੁਭਾਵਾਤਮਕ ਪ੍ਰਾਪਤੀ, ਉਸ ਦੇ ਸਹਾਇਕ ਸਾਧਨ ਤੇ ਉਨ੍ਹਾਂ ਨਾਲ ਸੰਬੰਧਿਤ ਅਵੱਸ਼ਕਤਾਵਾਂ ਨੂੰ ਸਾਧਾਰਣ ਮਾਨਵ-ਜੀਵਨ ਵਿੱਚ ਅਪਨਾਏ ਗਏ ਪ੍ਰੇਮਉਦਗਾਰ ਨਾਲ ਸੰਬੰਧਿਤ ਉਪਮਾਵਾਂ ਦੀ ਸਹਾਇਤਾ ਨਾਲ ਮਾਰ ਤੇ ਉੱਦਾਤ ਰੂਪ ਵਿੱਚ ਪੇਸ਼ ਕੀਤਾ ਹੈ । ਕਿਸੇ ਰਚਨਾ ਦਾ ਮਹਤੁ ਉਸ ਵਿੱਚ ਅੰਕਿਤ ਵਸਤੂਸਾਰਤਤੂ ਉਤੇ ਹੀ ਇਕਹਰੇ ਤੌਰ ਤੇ ਨਿਰਭਰ ਨਹੀਂ ਹੁੰਦਾ। ਵਸਤੂ-ਸਾਰਤ ਅਤੇ ਤਕਨੀਕੀ ਰੂਪ-ਵਿਧਾਨ ਵਿੱਚ ਜਿਹੜਾ ਸੰਬਾਦਕ ਸੰਬੰਧ ਸਥਾਪਿਤ ਕੀਤਾ ਜਾਂਦਾ ਹੈ, ਉਹ ਭੀ ਰਚਨਾ ਦੇ ਕਲਾਤਮਕ ਗੌਰਵ ਦਾ ਇੱਕ ਪਹਲੂ ਹੈ । ਇਸ ਰਚਨਾ ਵਿੱਚ ਪੰਕਤੀਆਂ ਦੀ ਉਸਾਰੀ ਤੇ ਤਰਤੀਬ ਤਾਂ ਸਾਧਾਰਣ ਹੈ ਪਰੰਤੂ ਸ਼ਬਦ ਅਤੇ ਅਰਥ ਨੂੰ ਰੂਪ-ਵਿਧਾਨ ਅਤੇ ਵਸਤੂ-ਸਾਰ ਨੂੰ ਗ੍ਰਤ ਕਰਨ ਵਿੱਚ ਗੁਰੂ-ਕਵੀ ਨੇ ਜੀਵਨ ਦੇ ਅਤਿ ਸਾਧਾਰਣ ਅਤੇ ਸਾਭਾਵਿਕ ਪਹਿਲੂਆਂ ਨੂੰ ਉਪਮਾਨ-ਤਕ ਬਣਾ ਕੇ ਇਸ ਅਧਿਆਤਮਕ ਸਰੋਦ ਵਿੱਚ ਕਿਸੇ ਸੁੰਦਰ ਰੂਪਵਤੀ ਦੇ ਦੈਹਿਕ ਆਕਰਸ਼ਣ ਨੂੰ ਨਹੀਂ ਸਗੋਂ ਨਿਰਪੇਸ਼ ਸੰਦ ਨੂੰ ਕਾਵਿਅਨੁਚਿੰਤਨ ਦਾ ਆਧਾਰ ਬਣਾ ਕੇ ਆਪਣੀ ਰਚਨਾ ਦੇ ਅਨੁਭੂਤਿਗਤ ਭਾਵ ਨੂੰ ਨਿਰਪੇਸ਼ ਉੱਦਾਤ ਸੂਖਮਤਾ ਪ੍ਰਦਾਨ ਕੀਤੀ ਹੈ । ਕਲਾਤਮਕ ਜੀਵਨ ਅਤੇ ਕਲਾ ਸਿਸ਼ਟੀ ਨਾਲ ਜਿਹੜੀਆਂ ਸਮਸਿਆਵਾਂ 99