ਪੰਨਾ:Alochana Magazine April 1962.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਬੰਧਿਤ ਹਨ, ਉਨ੍ਹਾਂ ਵਿਚੋਂ ਬੜੀ ਪ੍ਰਮੁੱਖ ਸਮਸਿਆ ਅਰਜਨ ਅਤੇ ਵਿਸਰਜਨ ਦੀ ਹੈ । ਅੰਤਹਕਰਣ ਵਿੱਚ ਪੈਦਾ ਹੋਈ ਉਜਲ ਸਥਿਤ ਦੇ ਵਖੋ ਵਖਰਿਆਂ ਸੂਖਮ ਪਹਿਲੂਆਂ ਦਾ ਜਾਇਜ਼ਾ ਤੇ ਉਨ੍ਹਾਂ ਵਿਚ ਸਜੰਮਸਤਾ ਸਥਾਪਿਤ ਕਰਨਾ ਫਲਾਤਮਕ ਰੂਪ-ਵਿਧਾਨ ਨੂੰ ਪੇਸ਼ ਕਰਨ ਵਾਲੇ ਕਲਾਕਾਰ ਦਾ ਗੰਭੀਰ ਮਸਲਾ ਹੁੰਦਾ ਹੈ । ਇਸ ਰਚਨਾ ਵਿੱਚ ਸੰਸਲੇਸ਼ਣ ਅਤੇ ਸਮਨਵਯ ਦੇ ਪੱਖ ਨੂੰ ਪਉੜੀਆਂ ਦੇ ਪੂਰਵਾਪਰ ਸੰਬੰਧ ਅਨੁਸਾਰ ਨਿਭਾਇਆ ਗਇਆ ਹੈ । ਫਾਰਸੀਸਾਹਿੱਤ ਵਿੱਚ ਜਿਹੜੀ ਸਾਂਸਕ੍ਰਿਤਕ ਮਾਨਤਾ ਹੈ, ਉਸ ਵਿੱਚ ਵਖੋ ਵਖਰਿਆਂ ਸ਼ਿਅਰਾਂ ਨੂੰ ਅਨੁਪ੍ਰਾਸ ਪ੍ਰਯੋਗ ਦਾਰਾ ਫਿਤ ਕੀਤਾ ਜਾਂਦਾ ਹੈ ਤੇ ਇਸ ਤਰ੍ਹਾਂ ਰਚਨਾ ਵਿੱਚ ਤੇ ਉਸ ਦਿਆਂ ਹਿਸਿਆਂ ਵਿੱਚ ਜ਼ਾਹਰੀ ਨਾਦਾਤਮਕ ਸੰਬੰਧ ਸ਼ਥਾਪਿਤ ਕੀਤਾ ਜਾਂਦਾ ਹੈ । ਇਸ ਰਚਨਾ ਵਿੱਚ ਕਵਿਤਾ ਦਿਆਂ ਵਖੋ ਵਖਰਿਆਂ ਅੱਗਾਂ ਤੇ ਉਪ-ਅੰਗਾਂ ਨੂੰ ਅਨੁਪ੍ਰਾਸ-ਪ੍ਰਯੋਗ ਜਾਂ ਕਿਸੇ ਹੋਰ ਸ਼ਬਦ-ਸਾਧਨ ਦਾਰਾ ਗੁੱਤ ਕਰਨ ਦਾ ਉਹ ਯਤਨ ਨਹੀਂ। ਪਰ ਇਸ ਰਚਨਾ ਵਿੱਚ ਅਨੁਭਵਾਤਮਕ ਉਜਲਤਾ ਅਤੇ ਉਸ ਨਾਲ ਸੰਬੰਧਿਤ ਫੁਰਨਿਆਂ ਦੀ ਸੂਖਮ ਅਤੇ ਅਰੂਪ ਕੜੀ ਹੈ, ਜਿਸ ਨੇ ਇਸ ਨੂੰ ਆਂਤਰਿਕ ਏਕਤਾ ਅਤੇ ਸਮੰਜਸਤਾ ਪ੍ਰਦਾਨ ਕੀਤੀ ਹੈ । | ਅਨਹਦ ਨਾਦ ਪ੍ਰਣ-ਵਿਅਕਤਿਤ ਦਾ ਆਪਣੇ ਵਿਗਸਾਉ ਅਤੇ ਅੰਤਿਮ ਪ੍ਰਾਪਤੀ ਦਾ ਸੂਚਕ ਹੈ । ਇਸ ਦੇ ਨਾਲ ਹੀ ਇਹ ਭੀ ਉੱਲੇਖ-ਜੋਗ ਹੈ ਕਿ ਜਦੋਂ ਅਨੁਭਵ ਪ੍ਰਾਪਤੀ ਦੀ ਉਜੂਲ ਮਧੁਰਤਾ ਨੂੰ ਪ੍ਰਾਪਤ ਕਰਦਾ ਹੈ ਤਾਂ ਉਸਦੇ ਵਿਚਰਣ ਤੇ ਵਿਆਪਾਰ ਵਿਚ ਭੀ ਸੁਖਮ ਸੰਗੀਤਾਤਮਕ ਗਤੀ, ਲਹਿਰੀ ਅਤੇ ਸੰਪਾਦਨ ਹੁੰਦਾ ਹੈ । ਇਸ ਰਚਨਾ ਵਿੱਚ ਗੁਰੂ ਜੀ ਨੇ ਸ਼ਬਦ ਨਾਦ ਅਤੇ ਪੰਗਤੀ ਸਪੰਦਨ ਨੂੰ ਉਸੇ ਆਂਤਰਿਕ ਨਾਦ-ਸਪੰਦਨ ਦੇ ਅਨੁਸਾਰ ਰੂਪਮਾਨ ਕੀਤਾ ਹੈ । ਇਸ ਰਚਨਾ ਦੇ ਸ਼ਬਦ-ਯੋਗ-ਵਿਧਾਨ ਅਤੇ ਲਯ - ਵਿਨਿਆਸ ਵਿਚ ਐਸੀ ਸਰਦੀ ਦਾਵਕਤਾ ਹੈ ਜਿਸ ਦੇ ਕਾਰਣ ਪਾਠਕ ਅਤੇ ਵਾਤਾਵਰਣ ਵਿਚ ਉਸ ਲੁੜੀਂਦੇ ਸਤ ਅਤੇ ਸੁਹਜ ਦਾ ਸੰਸਥਾਪਨ ਸੰਭਵ ਹੈ ਜਿਸਦੀ ਪ੍ਰਾਪਤ ਇਸ ਕਵਿਤਾ ਦੇ ਆਨੰਦਮਈ ਸਰੇ ਦੀ ਭਾਵ ਦੀ ਸੂਚਕ ਹੈ । ਗੁਰ ਵਾਕ ਹੈ : ਅਨੰਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ਪਾਰਬਰ੍ਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ਬਿਨਵੰਤਿ ਨਾਨਕੁ ਗੁਰੁ ਚਰਨ ਲਾਗੇ ਵਾਜੇ ਅਨਹਦ ਤੂਰੇ ॥ ਗੁਲਵੰਤ ਸਿੰਘ 92