ਗੁਲਵੰਤ ਫ਼ਾਰਗ਼ (ਚੰਡੀਗੜ)- ੧੯੬੧ ਦੀ ਪੰਜਾਬੀ ਕਹਾਣੀ ਮਨੁਖ ਜੀਵਨ ਆਪ ਇੱਕ ਲੰਮੀ ਕਹਾਣੀ ਹੈ, ਨਿਰੰਤਰ ਤੇ ਲਗਾਤਾਰ ਸੰਘਰਸ਼ ਦੀ ਕਹਾਣੀ । ਕੁਦਰਤ ਦੀਆਂ ਪੈਦਾ ਕੀਤੀਆਂ ਬਲਾਵਾਂ, ਰੁਕਾਵਟਾ ਤੇ ਪ੍ਰਤਿਕੂਲ ਪਰਿਸਥਿਤੀਆਂ ਵਿਰੁਧ ਲੰਮੇ ਘੱਲ ਦੀ ਕਹਾਣੀ | ਪੂਰਵ-ਇਤਿਹਾਸਿਕ ਤੇ ਅਤਿ ਪ੍ਰਾਚੀਨ ਕਾਲ ਤੋਂ ਲੈ ਕੇ, ਜਿਵੇਂ ਮਨੁਖ ਰੁਕਾਵਟਾਂ ਦਾ ਟਾਕਰਾ ਕਰਦਾ ਹੋਇਆ, ਅਜ ਦੇ ਵਿਗਿਆਨਕ ਯੁਗ ਦੀਆਂ ਪ੍ਰਾਪਤੀ-ਸਿਖਰਾਂ ਨੂੰ ਛੁੜ੍ਹ ਰਹਿਆ ਹੈ, ਉਵੇਂ ਹੀ ਉਸ ਦੀ ਕਹਾਣੀ ਦੀ ਤੋਰ, ਚਾਲ, ਢੰਗ ਤੇ ਸੁਆਦ ਬਦਲਦਾ ਰਹਿਆ ਹੈ। ਆਧੁਨਿਕ ਕਹਾਣੀ, ਚਿੰਨਾਂ, ਪਰੀਆਂ, ਭੂਤਾਂ ਪ੍ਰੇਤਾਂ, ਰਾਜਿਆਂ ਰਾਣਿਆਂ, ਸਰਦਾਰਾਂ, ਬਿਸਵੇਦਾਰਾਂ, ਅਮੀਰਾਂ ਵਜ਼ੀਰਾਂ, ਸ਼ਾਹੂਕਾਰਾਂ ਸੌਦਾਗਰਾਂ ਆਦਿ ਦੀ ਵਿਖਿਆ ਦੱਸਣ ਦੀ ਬਜਾਇ, ਜਨ-ਸਧਾਰਣ ਦੀਆਂ ਲੋੜਾਂ, ਬੁੜਾਂ, ਮੰਗਾਂ ਉਮੰਗਾਂ, ਰੀਝਾ, ਮਿੱਕਾਂ ਸੱਧਰਾਂ, ਵਲਵਲਿਆਂ, ਉਦਗਾਰਾਂ, ਭਾਵਨਾਵਾਂ ਤੇ ਮਾਨਸਿਕ-ਦੂਦਾਂ ਦਾ ਉੱਲੇਖ ਕਰਦੀ ਹੈ । ਇੱਕ ਤਰਾਂ ਨਾਲ, ਇਉਂ ਆਖਿਆ ਜਾ ਸਕਦਾ ਹੈ ਕਿ ਕਹਾਣੀ ਦਾ ਵਿਸ਼ਯ-ਪ੍ਰਵਾਹ ਉੱਪਰ ਤੋਂ ਹੇਠਾਂ ਵਲ ਮੁੜਿਆ ਹੈ । ਵੱਡਿਆਂ, ਉੱਚਿਆਂ, ਆਕਾਸ਼ਾਂ, ਮਹਿਲਾਂ ਵਿਚ ਵੱਸਣ ਵਾਲਿਆਂ ਦੀ ਥਾਂ, ਇਹ ਛੋਟਿਆਂ, ਨੀਵਿਆਂ, ਝੁੱਗੀਆਂ ਚ'ਹਲਾਂ ਵਿੱਚ ਰਹਿਣ ਵਾਲਿਆਂ ਦੇ ਜੀਵਨ ਨੂੰ ਆਪਣੀ ਆਤਮਾ ਦਾ ਆਧਾਰ ਬਣਾਉਂਦੀ ਹੈ । ਪੰਜਾਬੀ ਕਹਾਣੀ ਨੇ ਜੋ ਉੱਨਤੀ, ਆਪਣੀ ਉਮਰ ਦੇ ਪਹਿਲੇ ਪੜਾਵਾਂ ਵਿੱਚ ਹੀ ਕੀਤੀ ਹੈ, ਉਹ ਤਸੱਲੀ ਤੋਂ ਘੱਟ ਨਹੀਂ । ਅਸਲੋਂ ਆਧੁਨਿਕ ਪੰਜਾਬੀ ਕਹਾਣੀ ਦਾ ਜਨਮ ੧੯੪੭ ਦੀ ਦੇਸ਼-ਵੰਡ ਤੋਂ ਪਿੱਛੋਂ ਦਾ ਹੀ ਮੰਨਣਾ ਚਾਹੀਦਾ ਹੈ । ਪੰਦਰਾਂ ਕੁ ਵਰੇ ਦੀ ਇਹ ਭਰ ਜੋਬਨ ਮੁਟਿਆਰ, ਆਪਣੇ ਹੁਸਨ ਦੀਆਂ ਸੁਗੰਧੀਆਂ ਨਾਲ, ਪੰਜਾਬੀ ਸਾਹਿੱਤ ਵਿਹੜੇ ਨੂੰ
ਪੰਨਾ:Alochana Magazine April 1962.pdf/15
ਦਿੱਖ