ਪੰਨਾ:Alochana Magazine April 1962.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਲਾ ਮਾਲ ਕਰਨ ਦੀਆਂ ਕਾਮਯਾਬ ਕੋਸ਼ਿਸ਼ਾਂ ਕਰ ਰਹੀ ਹੈ । ਮਨੁੱਖੀ ਜੀਵਨ ਗਤ-ਸ਼ੀਲ ਹੈ । ਇਹ ਪਲ ਪਲ ਰੰਗ ਵਟਾਂਦਾ ਹੈ । ਹਾਲਾਤ ਬਦਲਦੇ ਹਨ । ਹਾਲਾਤ ਤੇ ਪਰਿਸਥਿਤੀਆਂ ਦੇ ਅਨੁਰੂਪ ਹੀ ਮਨੁੱਖ ਦੀ ਮਾਨਸਿਕਤਾ ਬਦਲਦੀ ਹੈ । ਉਸ ਦੇ ਸਾਮਾਜਿਕ ਵਤੀਰੇ ਵਿੱਚ ਪਰਿਵਰਤਨ ਆਉਂਦਾ ਹੈ । ਵਿਅਕਤਿਗਤ ਪਰਿਵਰਤਨ, ਜਦੋਂ ਸਾਮਾਜਿਕ-ਢਾਂਚੇ ਦੇ ਅਨੁਕੂਲ ਨਹੀਂ ਹੁੰਦਾ, ਤਾਂ ਗੁੰਝਲਾਂ ਪੈਦਾ ਹੁੰਦੀਆਂ ਹਨ; ਅਸਾਂਵੀ ਸਰਮਾਏ-ਵੰਡ, ਅਸੰਤੁਲਿਤ ਸੱਚ ਤੇ ਰੋਗੀ ਰੁਚੀਆਂ ਨੂੰ ਜਨਮਾਂਦੀ ਹੈ । ਸਮਾਜ ਵਿੱਚ ਅਨੇਕ ਸਮੱਸਿਆਵਾਂ ਆਰਥਿਕ ਵਿਸ਼ਮਤਾ ਕਾਰਣ ਪ੍ਰਚਲਿਤ ਹਨ ! ਆਰਥਿਕ ਔਕੜਾਂ, ਮਾਨਸਿਕ-ਝੰਝਟਾਂ ਨੂੰ ਪੈਦਾ ਕਰਦੀਆਂ ਹਨ । ਮਨੁਖੀ-ਜੀਵਨ, ਜਿਵੇਂ ਇੱਕ ਰਿਕਤਾ ਵਿੱਚ ਝਾਕਦਾ ਹੈ । ਐਸੀਆਂ ਮਾਨਸਿਕ-ਉਲਝਨਾਂ, ਮਨੋਵਿਗਿਆਨਕ-ਗੁੰਝਲਾਂ, ਆਰਥਿਕ ਪਰਿਸਥਿਤੀਆਂ ਨੂੰ ਪਿਛੋਕੜ ਦੇ ਵਿੱਚ ਰਖ ਕੇ, ਜਦੋਂ ਕਲਾ ਦੇ ਪਾਣੀਆਂ ਵਿੱਚੋਂ ਨਹਾ ਕੇ, ਨਿੱਖਰ ਕੇ, ਕਲਾਕਾਰ ਹਥਾਂ ਦੀ ਛੋਹ ਪ੍ਰਾਪਤ ਕਰਕੇ, ਕਹਾਣੀ-ਸੁੱਚੇ ਵਿੱਚ ਢਲਦੀਆਂ ਹਨ ਤਾਂ ਉਨ੍ਹਾਂ ਦੀ ਆਭਾ, ਉਨ੍ਹਾਂ ਦੀ ਸ਼ਕਤੀ ਤੇ ਪ੍ਰਭਾਵ ਨਾਲ ਮਨੁੱਖੀਮਾਨਸਿਕਤਾ ਝੰਜੋੜ ਜਾਂਦੀ ਹੈ : ਮਨੁੱਖ ਅੰਦਰ ਵਿਪਰੀਤ ਹਾਲਾਤ ਤੇ ਗ਼ਲਤ ਕਦਰਾਂ ਕੀਮਤਾਂ, ਉਲਾਰ ਪਰਿਸਥਿਤੀਆਂ ਤੇ ਢਾਊ ਰੁਚੀਆਂ ਵਿਰੁਧ ਗਿਲਾ ਪੈਦਾ ਕਰਨਾ ਹੀ ਸਾਹਿੱਤ ਦੇ ਕਿਸੇ ਅੰਗ ਦਾ ਮੁੱਖ ਉੱਦੇਸ਼ ਹੈ । ਇੱਕ ਹਲੂਣਾ ਇੱਕ ਲਹਰ ਦਿਲਾਂ ਦੇ ਸੁੱਤੇ ਪਾਣੀਆਂ 'ਚ ਪੈਦਾ ਕਰਨੀ, ਮਨੁੱਖੀ-ਭਾਵਨਾਵਾਂ ਨੂੰ ਨਵੇਂ ਰੰਗਾਂ ‘ਚ ਉਭਾਰਨਾ, ਕਹਾਣੀ ਦਾ ਕਰਤੱਵ ਹੈ । ਤੇ ਅਜੋਕੀ ਪੰਜਾਬੀ-ਕਹਾਣੀ ਕਾਫ਼ੀ ਸੁਹਿਰਦਤਾ ਨਾਲ ਆਪਣੇ ਇਸ ਕਰਤੱਵ ਦੀ ਪਾਲਣਾ ਕਰ ਰਹੀ ਪ੍ਰਤੀਤ ਹੁੰਦੀ ਹੈ । ਅਜ ਦੀ ਪੰਜਾਬੀ-ਕਹਾਣੀ ਮਨੁੱਖ ਦੀਆਂ ਬੁਨਿਆਦੀ ਲੋੜਾਂ ਨੂੰ ਰੂਪਮਾਨ ਕਰਦੀ ਹੈ । ਸਾਮਾਜਿਕ ਪ੍ਰਸੰਗ ਵਿੱਚ ਰਖ ਕੇ ਮਨੁੱਖੀ ਗੁੰਝਲਾਂ ਦਾ ਵਿਸ਼ਲੇਸ਼ਣ ਕਰਦੀ ਹੈ । ਵਿਅਕਤਿਗਤ ਵਤੀਰੇ ਨੂੰ, ਸਾਮਾਜਿਕ ਹਾਲਾਤ ਦੇ ਪਿਛੋਕੜ 'ਚੋਂ ਉਘਾੜਦੀ ਹੈ । ਪਰਿਵਰਤਨਸ਼ੀਲ ਜੀਵਨ ਦੀਆਂ ਬਦਲਦੀਆਂ ਕੀਮਤਾਂ ਤੇ ਸਥਿਤੀਆਂ ਵਲ ਭੀ ਇਹ ਸੰਕੇਤ ਕਰਦੀ ਹੈ । ਜਿੱਥੇ ਉਹ ਆਰਥਿਕ ਭੁੱਖ ਨੂੰ ਵੰਗਾਰ-ਰੂਪ ਵਿੱਚ ਪੇਸ਼ ਕਰਦੀ ਹੈ, ਉਥੇ ਉਹ ਲਿੰਗ-ਭੁੱਖ ਨੂੰ ਭੀ ਆਪਣਾ ਵਿਸ਼ਯ ਬਣਾ ਕੇ, ਰੂਪਮਾਨ ਕਰਦੀ ਹੈ । ਇਸੇ ਪ੍ਰਸੰਗ `ਚ ੧੯੬੧ ਦੀ ਕਹਾਣੀ ਦੀ ਹਾਰ ਅਸੀਂ ਵਾਚਾਂਗੇ । ਜਿੱਥੇ ਇਸ ਨਹਾਰ ਨੂੰ ਉਘਾੜਨ, ਨਿਖਾਰਨ ਤੇ ਲਿਸ਼ਕਾਣ ਵਿੱਚ ‘ਦੁੱਗਲ, ‘ਵਿਰਕ`, ਸਤਿਆਰਥੀ ਤੇ ਪ੍ਰੋ: ਗੁਰਚਰਨ ਸਿੰਘ ਆਦਿ ਪੁਣ, ਤਜਰਬਾਕਾਰ 98