ਸਮੱਗਰੀ 'ਤੇ ਜਾਓ

ਪੰਨਾ:Alochana Magazine April 1962.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਨੁਖੀ ਮਨ ਦਾ ਵਿਸ਼ਲੇਸ਼ਣ ਕਰਨ ਤੋਂ ਛੁੱਟ, ਉਹ ਪਸ਼ੂਆਂ ਪੰਛੀਆਂ ਤੇ ਜਾਨਵਰਾਂ ਦੇ ਭਾਵਾਂ ਉਦਗਾਰਾਂ, ਭੁੱਖਾਂ, ਥੁੜਾਂ ਤੇ ਲੋੜਾਂ ਆਦਿ ਦਾ ਭੀ ਸੁਹਣਾ ਨਿਰੂਪਣ ਕਰਦਾ ਹੈ । ਉਸ ਦੀ ਕਹਾਣੀਆਂ ਦੇ ਵਿਸ਼ਯ ਬਹੁ-ਪਖੀ ਹੁੰਦੇ ਹਨ । ਤਕਨੀਕੀ ਪੱਖ ਤੋਂ ਉਸ ਦੀਆਂ ਕਹਾਣੀਆਂ ਸਫ਼ਲ ਹੁੰਦੀਆਂ ਹਨ । ਭਾਸ਼ਾ ਤੇ ਸ਼ੈਲੀ, ਉਸਦੀ ਬੜੀ ਹੀ ਮਿੱਠੀ ਤੇ ਪਿਆਰੀ ਹੁੰਦੀ ਹੈ । | ਉਹ ਮਨੁੱਖੀ ਮਨ ਦੀਆਂ ਆਂਤਰਿਕ ਡੂੰਘਾਣਾਂ ’ਚ ਉਤਰ ਕੇ, ਕਲਾ-ਸਿਰਜਨਾ ਕਰਦਾ ਹੈ । “ਪਾਰੇ ਮੈਰੇ ਸੰਹ ਦੀਆਂ ਕਹਾਣੀਆਂ 'ਚ ਇੱਕ ਖਾਹਿਸ਼ ਨਹੀਂ ਪੂਰੀ ਹੋਈ`, 'ਇੱਕ ਫੈਸ਼ਨੇਬਲ ਕੁੜੀ ਚੈਨ ਦੀ ਤਲਾਸ਼ ਵਿੱਚ’ ‘ਨੇਤਰ ਹੀਣ’ ਜ਼ਿਦਗੀ ਇੱਕ ਖਚਰੀ ਔਰਤ ਸੋਸ਼ਲਿਸਟਿਕ ਪੈਟਰਨ’, ‘ਕਿਤਨਾ ਮੁਸ਼ਕਿਲ ਹੁੰਦਾ ਹੈ ਕਿਰਤਿ ਕਰਮ ਕੇ ਵੀਛੜੇ’ ਤੇ ‘ਸ਼ਹਿਜ਼ਾਦ’ ਉੱਚੀ ਕਲਾ ਦੇ ਪ੍ਰਮਾਣ ਪੇਸ਼ ਕਰਦੀਆਂ ਹਨ ! ‘ਸ਼ਮਾਂ’ ‘ਪਾਰੇ ਮੈਰੇ ਇੰਦੂ ਸੋਚ ਰਹੀ ਸੀ, ‘ਨਜ਼ਰ ਆਪਣੀ ਆਪਣੀ’ ਸਮੁੰਦਰ ਵਰਗਾਂ ਵੱਡਾ ਦਿਲ`, 'ਉਹ ਕੌਣ ਹੈ ?’, ‘ਧੁੱਪ ਛਾਂ' ਤੇ 'ਮੈਨਾ ਭਾਬੀ’ ਮਨੁਖੀ ਜਜ਼ਬਿਆਂ ਤੇ ਮਨੁਖੀ ਮਨ ਦੀਆਂ ਅਵHਥਾਵਾਂ ਉੱਲੇਖ-ਜੇਰਾ ਕਹਾਣੀਆਂ ਹਨ, ਜਿਨ੍ਹਾਂ ਵਿੱਚ ਲੇਖਕ, ਵੱਖ ਵੱਖ ਦ੍ਰਿਸ਼ਟਿਕੋਣਾਂ ਤੋਂ ਸੂਝ-ਚਾਨਣ ਸੁੱਟ ਕੇ, ਆਪਣੇ ਪਾਤਰਾਂ ਦੇ ਦਿਲਾਂ ਦੀਆਂ ਕੰਨੀਆਂ ਚੂਕਾਂ ਨੰਗਆਂ ਕਰਦਾ ਹੈ । ‘ਸ਼ਹਿਜ਼ਾਦ’ ‘ਦੁੱਗਲ’ ਦੇ ਪਸ਼ੂਆਂ ਦੇ ਮਨੋਵਿਗਿਆਨ ਬਾਰੇ ਡੂੰਘੇ ਅਧਿਐਨ ਦਾ ਸਬੂਤ ਹੈ । ਕਹਾਣੀਕਾਰ ਨੇ ਹਿਰਨੀ ਦੇ ਬੱਚੇ ‘ਸ਼ਹਿਜ਼ਾਦ' ਦਾ ਜੋ ਕਲਾ-ਨਿਪੁਣ ਚਿਣ ਕੀਤਾ ਹੈ, ਉਹ ਨਿਸਚੇ ਹੀ ਵਧੀਆ ਕਲਾ ਦਾ ਪ੍ਰਮਾਣ ਹੈ । ਇਸੇ ਤਰ੍ਹਾਂ “ਕਿਤਨਾ ਮੁਸ਼ਕਿਲ ਹੁੰਦਾ ਹੈ’ ‘ਇੱਕ ਫੈਸ਼ਨੇਬਲ ਕੁੜੀ ਚੈਨ ਦੀ ਤਲਾਸ਼ ਵਿੱਚ’ ਤੇ ‘ਇੱਕ ਖ਼ਾਹਿਸ਼ ਨਹੀਂ ਹੋਈ ਪੂਰੀ' ਆਦਿ ਕਹਾਣੀਆਂ ਵਿੱਚ ਮਨੁਖੀ ਮਨ ਨੂੰ ਵੱਖ ਵੱਖ ਪਰਿਸਥਿਤੀਆਂ ਤੇ ਪਿਛੋਕੜਾਂ ਵਿੱਚ ਰੱਖ ਕੇ, ਉਸ ਦੇ ਹਾਵਾਂ-ਭਾਵਾਂ, ਖੇੜਿਆਂ, ਨਿਰਾਸ਼ਾਵਾਂ ਦਾ ਕਲਾਮਈ ਵਿਵੇਚਨ ਕੀਤਾ ਹੈ । ਮਨੁਖ ਕਿਵੇਂ ਹਾਲਾਤ ਤੋਂ ਛਿੱਥਾ ਪੈ ਕੇ; ਨਿੱਤ ਦੇ ਝਮੇਲਿਆਂ ਤੋਂ ਉਕਤਾ ਕੇ, ਮਾਨਸਿਕ ਚੈਨ ਦਾ ਤਲਾਸ਼ੀ ਹੁੰਦਾ ਹੈ ਪਰ ਕਿਵੇਂ ਕੁਦਰਤ ,ਉਸ ਨੂੰ ਉਸ ਦੀ ਮਨ-ਚਾਹੀ ਵਸਤੂ ਦਾ ਕਿਣਕਾ ਤਕ ਪ੍ਰਦਾਨ ਕਰਨ ਲਈ ਤਿਆਰ ਨਹੀਂ ਹੁੰਦੀ, ਸਗੋਂ ਇਸ ਦੇ ਉਲਟ ਉਸਦੀ ਪਹਲੀ ਤਸੱਲੀ ਭੀ ਖੁਹ ਕੇ, ਉਸਨੂੰ ਖੱਜਲ ਖ਼ੁਆਰ ਕਰਦੀ ਹੈ, ਇਹ ਹੈ ਵਿਸ਼ਯ ‘ਦੁੱਗਲ ਦੀ ਕਹਾਣੀ, “ਇੱਕ ਫੈਸ਼ਨੇਬਲ ਕੁੜੀ ਚੈਨ ਦੀ ਤਲਾਸ਼ ਵਿੱਚ’ ਦਾ ! 'ਸੋਸ਼ਲਿਸਟਿਕ ਪੈਟਰਨ ਇੱਕ ਵਿਅੰਗਮਈ ਤੇ ਕਟਾਕਸ਼-ਭਰਪੂਰ 92