ਸਮੱਗਰੀ 'ਤੇ ਜਾਓ

ਪੰਨਾ:Alochana Magazine April 1962.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

-- ---

- 'ਬੇਰੀ' ਪੁਸਤਕ ਵਿੱਚ ਸੋਲਾਂ ਕਹਾਣੀਆਂ ਸੰਕਲਿਤ ਹਨ । ‘ਬੇਰੀ ਇੱਕ ਚਵਾਦੀ ਕਹਾਣੀ ਹੈ ਜਿਸ ਸਿੱਚ ਸਾਊ ਸੁਸ਼ੀਲ ਤੇ ਸਹਨ-ਸ਼ੀਲ ਪਰ ਸਮਾਜ ਵਲੋਂ ਨੁਕਰਾਈ ਤੇ ਦੁਰਕਾਰੀ ਇੱਕ ਔਰਤ ਨੂੰ 'ਬੇਰੀ’ ਨਾਲ ਉਪਮਾ ਦੇ ਕੇ ਪੇਸ਼ ਕੀਤਾ ਹੈ । 'ਪਾਰੋ', ਇੱਕ ਫਿਲਾਸਫ਼ਰ’, ‘ਹਕੀਮ ਜੀ’, ‘ਮਾਡੁ’ ਤੇ ‘ਇੱਕ ਬਹਾਦਰ ਮਾਂ' ਪਾਤਰ-ਪ੍ਰਧਾਨ ਕਹਾਣੀਆਂ ਹਨ ! 'ਨਵਾਂ-ਜੀਵਨ ਤੇ ਇੱਕ ਬਾਪ ਦੇ ਦੋ ਬੇਟੇ’ ਕਹਾਣੀਆਂ ਵਿੱਚ ਧਾਰਕ-ਅੰਸ਼ ਬਲਵਾਨ ਹੈ । | ਟੈਲੀਫ਼ੋਨ ਦੀ ਘੰਟੀ’ ‘ਸੈਣੀ ਦੀ ਇੱਕ ਵਧੀਆ ਕਹਾਣੀ ਹੈ, ਜਿਸ ਵਿੱਚ ਇੱਕ ਕਲਰਕ ਦੇ ਮਨ ਦਾ ਬੜਾ ਸੁਚਜਾ ਵਿਸ਼ਲੇਸ਼ਣ ਕੀਤਾ ਹੈ । ਉਸ ਦੇ ਹਾਵਾਂਭਾਵਾਂ, ਸ਼ੱਕਾਂ ਸ਼ੰਕਿਆਂ ਤੇ ਡਰਾਵਿਆਂ ਆਦਿ ਦੇ ਮਾਨਸਿਕ ਤਨਾਉ 'ਚੋਂ ਉਹ ਚੰਗਿਆੜੇ ਪੈਦਾ ਕੀਤੇ ਹਨ, ਜੋ ਕਹਾਣੀ ਦੀ ਨੁਹਾਰ ਨੂੰ ਉਘਾੜ ਕੇ, ਰਾਮ ਲਾਲ ਕਲਰਕ ਦੀ ਜ਼ਮੀਰ ਵਿੱਚ ਚਲ ਰਹੇ ਸੰਘਰਸ਼ ਦੇ ਦਰਸ਼ਨ ਕਰਾਉਂਦੇ ਹਨ । ਅਜੀਤ ਜੇ ਆਪਣੀ ਸ਼ੈਲੀ ਨੂੰ ਨਿਖਾਰ ਕੇ, ਇਸ ਡਗਰ ਤੇ ਸਾਬਿਤ-ਕਦਮੀਂ ਨਾਲ ਕਹਾਣੀ-ਰਚਨਾ ਵਲ ਲੱਗਾ ਰਹਿਆ ਤਾਂ ਉਹ ਚੰਗੇ ਕਹਾਣੀਕਾਰਾਂ ਨਾਲ ਮੰਢਾ ਮੰਚ ਸਕੇਗਾ । ਉਪਰ-ਵਰਣਿਤ ਕਹਾਣੀਕਾਰਾਂ ਤੋਂ ਬਿਨਾਂ ੧੯੬੧ ’ਚ ਕੁੱਝ ਅਸਲੋਂ ਨਵੇਂ ਕਹਾਣੀਕਾਰਾਂ ਨੇ ਭੀ ਘੁੰਡ ਚੁੱਕਿਆ ਹੈ । ਤੇ ਉਨ੍ਹਾਂ ਆਪਣਾ ਪਹਿਲਾ ਸੰਗ ਪੰਜਾਬੀ ਕਹਾਣੀ-ਸੰਸਾਰ ਨੂੰ ਭੇਟ ਕੀਤਾ ਹੈ । ਇਹ ਹਨ, ਬੂਟਾ ਸਿੰਘ, ਤਰਸੇਮ ਸਿੰਘ ਤੇ ਪ੍ਰੋ: ਵਿਸ਼ਵਾਨਾਥ ਤਿਵਾੜੀ’ । ਬੂਟਾ ਸਿੰਘ ਦਾ ਸੰਨ੍ਹ ਲੋਅ ਚੁਬਾਰੇ ਦੀ ਨਵ-ਯੁਗ ਵਲੋਂ ਛਪਿਆ ਹੈ। ਇਸ ਵਿੱਚ ਬਟਾ ਸਿੰਘ ਦੀਆਂ ਚੌਦਾਂ ਚੋਣਵੀਆਂ ਕਹਾਣੀਆਂ ਸ਼ਾਮਿਲ ਹਨ, ਜੋ ਬੂਟਾ ਸਿੰਘ ਦੀ ਸਫ਼ਲ ਕਲਾ ਵਲ ਸੰਕੇਤ ਕਰਦੀਆਂ ਹਨ । ਜੀਵਨ ਦੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਨੂੰ ਉਹ ਵੱਡੇ ਅਰਥ ਦੇ ਕੇ ਕਹਾਣੀ-ਰੂਪ 'ਚ ਪੇਸ਼ ਕਰਦਾ à | ਪਾਤਰਾਂ ਦੀ ਉਸਾਰੀ ਭੀ ਉਹ ਬੜੀ ਰੀਝ ਨਾਲ ਕਰਦਾ ਹੈ । ਬੋਲੀ ਤੇ ਸ਼ੈਲੀ ਦੇ ਪਖ ਭੀ ਉਹ ਪ੍ਰਸ਼ੰਸਾ ਦਾ ਪਾਤਰ ਹੈ । | "ਅਤਰਾ ਫ਼ੌਜਦਾਰੀ', 'ਡਾਕਟਰ ਹਾਂਡਾ’ ‘ਮਾਟੀ ਸੱਧਰਾਂ’ ‘ਬੁਲ ਬੁਲ’ ਪਾਤਰ-ਪ੍ਰਧਾਨ ਕਹਾਣੀਆਂ ਹਨ । 'ਡਾਕਟਰ-ਹਾਂਡਾ’ ਬੂਟਾਂ ਘ ਦੀ ਮਨੋ · ਵਿਗਆਨਕ ਸੂਝ ਦੀ ਸਾਖੀ ਭਰਦੀ ਹੈ । ਬਘੂ -ਸ਼ਰਮ ਸਿੰਘ ਤੇ ਚਾਚਾ ਕਰੀਮ ਬਜ਼ਖ਼' ਹਿੰਦੂ-ਮੁਸਲਿਮ ਸਾਂਝ ਦੇ ਲਖ਼ਾਇਕ ਦੇ ਅਤੁਲ ਪਾਤਰ ਹਨ ! ਰੱਜੀ ਦੀ ਬੱਕਰੀ ਭੀ ਇੱਕ ਸਫ਼ਲ ਕਹਾਣੀ ਹੈ, ਜਿਸ ਵਿੱਚ ਵਿਅੰਗ ਦਾ ਅੰਸ਼ ਬੜਾ ਭਰਵਾਂ ਹੈ । ਬਟਾ ਸਿੰਘ ਪੰਜਾਬੀ ਕਹਾਣੀ ਦੀ ਨਵੀਂ ਆਸ ਹੈ । ਪਰ ਉਸ ਨੂੰ ਨੰਗੇਜਵਾਦ R?