ਪੰਨਾ:Alochana Magazine April 1962.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਵੇਂ ਕਹਾਣੀਕਾਰਾਂ ਨੂੰ ਪੇਸ਼ ਕਰਨਾ ਹੈ । ਉਸ ਵਿੱਚ ਛਪੀਆਂ ਕਹਾਣੀਆਂ ਪੰਜਾਬੀ ਕਹਾਣੀ ਦੀ ਨੁਹਾਰ ਨੂੰ ਨਿਖਾਰਨ ਦੀਆਂ ਸਾਖੀ ਹਨ । ਅਮਰ ਕਹਾਣੀਆਂ' ਨਿਰੋਲ ਕਹਾਣੀਆਂ ਦਾ ਮਾਸਿਕ ਪੱਤਰ ਹੈ, ਜਿਸ ਦਾ ਨਿਸ਼ਾਨਾ ਹੀ ਅਸਲੋਂ ਨਵੇਂ ਕਹਾਣੀਕਾਰਾਂ ਨੂੰ ਸਾਹਿੱਤ-ਸੰਸਾਰ ਨਾਲ ਪਰਿਚਿਤ ਕਰਵਾਣਾ ਹੈ । ਇਸ ਲਈ ਜੇ ਇਸ ਵਿੱਚ ਛਪੀਆਂ ਕਹਾਣੀਆਂ ਦੀ ਪੱਧਰ ਆਸ਼ਾਜਨਕ ਨਹੀਂ ਤਾਂ ਇਹ ਕੋਈ ਹੈਰਾਨੀ ਤੇ ਗਿਲੇ ਵਾਲੀ ਗੱਲ ਨਹੀਂ । 'ਆਰਸੀ', 'ਪ੍ਰੀਤ ਲੜੀ', 'ਪੰਜ ਦਰਿਆ’ ਤੇ ‘ਚੇਤਨਾ' ਵਿੱਚ ਛਪੀਆਂ ਕਹਾਣੀਆਂ ਦੀ ਪੱਧਰ ਕਾਫ਼ੀ ਉੱਚੀ ਤੇ ਸੰਤੋਸ਼-ਜਨਕ ਹੈ । | ਇਸ ਵਰੇ ਜਿਨ੍ਹਾਂ ਕਹਾਣੀਕਾਰਾਂ ਦੀਆਂ ਕਹਾਣੀਆਂ ਪਰਚਿਆਂ ਵਿੱਚ ਛਪ ਕੇ ਪ੍ਰਸ਼ੰਸਾ ਦੀਆਂ ਪਾਤਰ ਬਣੀਆਂ ਹਨ, ਉਨਾਂ ਤੇ ਇੱਕ ਪੰਛੀ ਝਾਤ ਮਾਰਨੀ ਕੁਥਾਂ ਨਹੀਂ ਹੋਵੇਗੀ । 'ਸੇਖ’ ਦੀ ਇਸ ਸਾਲ ’ਚ ਕੇਵਲ ਇੱਕੋ ਇੱਕ ਕਹਾਣੀ 'ਚਾਹ ਦਾ fਪਿਆਲਾ’ ‘ਕਹਾਣੀ’ ਮਾਸਿਕ ਪੱਤਰ 'ਚ ਛਪੀ ਹੈ, ਜਿਸ ਵਿੱਚ ਗੱਲ ਬੜੀ ਸੁਭਾਵਿਕ ਹੈ ਤੇ ਨਿਭਾ ਨਿਰੋਲ ਮਨੋ-ਵਿਗਿਆਨਕ । | ਗੁਰਮੁਖ ਸਿੰਘ ਮੁਸਾਫ਼ਰ ਰਾਜਨੀਤਕ ਨੇਤਾ ਹੋਣ ਦੇ ਨਾਲ ਨਾਲ, ਇੱਕ ਸਾਹਿੱਤਕਾਰ ਭੀ ਹੈ । ੧੯੬੧ ਵਿੱਚ ਉਸ ਦੀਆਂ ਕਈ ਕਹਾਣੀਆਂ ਮਾਸਿਕ ਪੱਤਰਾਂ 'ਚ ਛਪੀਆਂ ਹਨ, ਜਿਨ੍ਹਾਂ ਵਿੱਚ ਜ਼ਿੰਦਗੀ ਦਾ ਯਥਾਰਥਵਾਦੀ ਚਿਤਰ ਵਿਅੰਗਮਈ ਅੰਦਾਜ਼ 'ਚ ਪੇਸ਼ ਕੀਤਾ ਮਿਲਦਾ ਹੈ । ੨੭ ਜਨਵਰੀ’ ਤੇ ‘ਕਮੇਟੀ ਉਸ ਦੀਆਂ ਸਫ਼ਲ ਕਹਾਣੀਆਂ ਹਨ । | ਸੁਰਜੀਤ ਸਿੰਘ ਸੇਠੀ’ ਆਪਣੀ ਭਾਂਤ ਦਾ ਇੱਕ ਸਫ਼ਲ ਕਹਾਣੀਕਾਰ ਹੈ, ਜਿਸ ਦਾ ਆਪਣਾ ਰੰਗ ਹੈ, ਆਪਣਾ ਨਵੇਕਲਾ ਅੰਦਾਜ਼ ਨੂੰ ਉਸ ਨੇ ਪੰਜਾਬੀ ਕਹਾਣੀ ਵਿੱਚ ਨਵੇਂ ਨਵੇਂ ਪ੍ਰਯੋਗ ਕੀਤੇ ਹਨ। ਉਸ ਦੀਆਂ ਕਹਾਣੀਆਂ ਮਨੋਵਿਗਿਆਨਕ ਢੰਗ ਨਾਲ ਪਾਤਰਾਂ ਦੇ ਹਾਵਾਂ ਭਾਵਾਂ ਦਾ ਵਿਸ਼ਲੇਸ਼ਣ ਕਰਦਅ ਹਨ। ਬੋਲੀ ਤੇ ਸ਼ੈਲੀ ਉਸ ਦੀ ਬੜੀ ਸਰਲ ਤੇ ਪਿਆਰੀ ਹੈ । 'ਸੇਠੀ : ਵਿਸ਼ਯ ਤੇ ਸ਼ੈਲੀ ਦੇ ਪਖ ਜੋ ਨਵੇਂ ਤਜਰਬੇ ਕੀਤੇ ਹਨ, ਉਨ੍ਹਾਂ 'ਚ ਚਿੰਵਾਦ ਦੇ ਅੰਸ਼ ਸਲਾਹੁਣ ਯੋਗ ਹੈ । ੧੯੬੧ ਵਿੱਚ ਛਪੀਆਂ ਉਸ ਦੀਆਂ ਕਹਾਣੀਆਂ ਦੇ “ਚਿੜੀ ਦੇ ਬੋਟ' ਤੇ 'ਸਲਾਮ' ਉੱਤਮ ਰਚਨਾਵਾਂ ਹਨ । | : ਗੁਰਦਿਆਲ ਸਿੰਘ ‘ਫੁੱਲ’ ਨਾਟਕਕਾਰ ਤੋਂ ਇਲਾਵਾ ਕਹਾਣੀਕ ਭੀ ਹੈ । ਉਸਦੀ ਕਹਾਣੀ ਜ਼ਿੰਦਗੀ ਦੇ ਸੱਚ ਚੋਂ ਫੁਟਦੀ ਹੈ ਤੇ ਫੱਲ ਸਿੱ. ਸਾਦੇ ਢੰਗ ਨ ਲ ਹੀ ਉਸ ਦੀ ਉਸਾਰੀ ਕਰਦਾ ਹੈ । 'ਜ਼ਹਿਰ 'ਤੇ ਅੰਮ੍ਰਿ