ਪੰਨਾ:Alochana Magazine April 1962.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇੱਕ ਡਾਲ ਦੇ ਦੇ ਪੱਤੇ, ਧਰਤੀ ਦਾ ਲਾਲ', 'ਬੁੱਢਾ ਨਾਲਾ’ ਤੇ ‘ਖਿੜਨ ਤੇ ਆਪ ਹੀ ਹੱਥ ਪਾ ਲਿਆ’ ਉਸ ਦੀਆਂ ਵੱਖ ਵੱਖ ਮਾਸਿਕ-ਪੱਤਰਾਂ 'ਚੋਂ ਛਪੀਆਂ ਚੰਗੀਆਂ ਕਹਾਣੀਆਂ ਹਨ । | ਸੁਖਬੀਰ, ਅਨੋਖੇ ਰਸ 'ਤੇ ਸੁਆਦ ਨਾਲ ਭਰੀਆਂ ਕਹਾਣੀਆਂ ਰਚਣ ਲਈ ਪ੍ਰਸਿੱਧ ਹੈ । ਉਸਦੀ ਸ਼ੈਲੀ ਬਹੁਤ ਮਿੱਠੀ ਤੇ ਪਿਆਰੀ ਹੈ । ਮਨੁੱਖੀ ਭਾਵਾਂ ਦਾ ਕਲਾਮਈ ਚਿਤ੍ਰਣ, ਸੁਖਬੀਰ ਨੇ ਆਪਣੀਆਂ ਕਹਾਣੀਆਂ 'ਚੋਂ ਕੀਤਾ ਹੈ, ਉਹ ਨਿਸਚੇ ਹੀ ਉਸ ਦੀ ਡੂੰਘੀ ਸੂਝ ਤੇ ਮਨੁੱਖੀ-ਹਮਦਰਦੀ ਦਾ ਲਖਾਇਕ ਹੈ । ‘ਡੁੱਬਦਾ ਚੜ੍ਹਦਾ ਸੂਰਜ ਤੋਂ ਪਿੱਛੋਂ ਭਾਵੇਂ ਉਸਦਾ ਕੋਈ ਹੋਰ ਸੰਨ੍ਹ ਨਹੀਂ ਛਪਿਆ ਪਰ ਰਿਸਾਲਿਆਂ 'ਚੋਂ ਛਪੀਆਂ ਕਹਾਣੀਆਂ, ਉਸ ਦੀ ਉੱਨਤੀ ਦੀਆਂ ਪਰਿਚਾਯਕ ਹਨ ! ‘ਕੈਦ ਤੇ ਚਿੜੀ ਇੱਕ ਤੁਫ਼ਾਨ, ਇੱਕ ਛੱਲ, ਵੇਣੀਆਂ ...? ( ? ) “ਇੱਕ ਮੰਜ਼ਿਲ, ਇੱਕ ਮ੍ਰਿਗ-ਤ੍ਰਿਸ਼ਨਾ’ ਤੇ ‘ਪਾਕਿਸਤਾਨ-ਪਾਕਿਸਤਾਨ ਆਦਿ ਕਹਾਣੀਆਂ ਉਸ ਦੀ ਉਜਲੀ ਤੇ ਉੱਨਤ ਕਲਾ ਦਾ ਦਮ ਭਰਦੀਆਂ ਹਨ । ਲੋਚਨ ‘ਬਖ਼ਸ਼ੀ’ ਤੇ ਦੇਵਿੰਦਰ ਐਮ. ਏ. ਨੇ ਭੀ ਇਸ ਵਰੇ 'ਚੋਂ ਕੁਝ ਚੰਗੀਆਂ ਕਹਾਣੀਆਂ ਰਚੀਆਂ ਹਨ । ਇਹ ਦੋਵੇਂ ਲੇਖਕ ਪਹਲੋਂ ਦੇ ਦੋ ਕਹਾਣੀ ਸੰਨ੍ਹ ਪੰਜਾਬੀ-ਕਹਾਣੀ ਨੂੰ ਸੌਂਪ ਚੁੱਕੇ ਹਨ । ਲੋਚਨ ਬਖ਼ਸ਼ੀ' ਦੀ ਪੰਜਾਬੀਦੁਨੀਆ (ਅਪ੍ਰੈਲ, ੬੧) `ਚੋਂ ਛਪੀ ਕਹਾਣੀ 'ਡਾਂਗਾ ਸਿੰਘ` ਉਸ ਦੇ ਪਾਤਰ ਚਿਤ੍ਰਣ ਦਾ ਇੱਕ ਬਹੁਤ ਵਧੀਆ ਨਮੂਨਾ ਹੈ । ਡਾਂਗਾ ਸਿੰਘ ਦਾ ਮਨੋਵਿਸ਼ਲੇਸ਼ਣ ‘ਬਖ਼ਸੀਂ’ ਨੇ ਬਹੁਤ ਸੁਹਣਾ ਕੀਤਾ ਹੈ ਦੇਵਿੰਦਰ ਦੀਆਂ ਕਹਾਣੀਆਂ 'ਚੋਂ ਭੀ ਮਨੋ-ਵਿਗਿਆਨਕ ਅੰਸ਼ ਬਲਵਾਨ ਹੁੰਦਾ ਹੈ । | ਗੁਲਜ਼ਾਰ 'ਸੰਧੂ' ਦੀਆਂ ਇਸ ਵਰੇ 'ਚ ਛਪੀਆਂ ਕਹਾਣੀਆਂ 'ਚੋਂ ‘ਮੁਕੇ ਦੇ ਮੋਤੀ” (ਜਨ-ਸਾਹਿੱਤ ਨਵੰਬਰ) ਤੇ ਘਰ ਜਾ ਆਪਣੇ ਆਰ-ਸਤੰਬਰ) ਵਰਣਨ-ਯੋਗ ਹਨ । ਇਹ ਕਹਾਣੀਆਂ ਗੁਲਜ਼ਾਰ ਦੇ ਮੁਹਾਂਦਰੇ ਨੂੰ ਨਿੱਖਰੇ-ਰੂਪ 'ਚੋਂ ਪੇਸ਼ ਕਰਦੀਆਂ ਹਨ ! ਰਾਜ ਸ਼ਰਮਾ ਦੇ ਕਹਾਣੀ-ਸੰਗ੍ਰਹੂ ਆਂਦਰਾਂ ਦਾ ਸਾਕ’ ਤੇ ‘ਤੇੜਾਂ ਪੰਜਾਬੀ-ਕਹਾਣੀ-ਸਾਹਿੱਤ ਦੀ ਭੇਟ ਕਰ ਚੁੱਕਾ ਹੈ ! ਉਸ ਕੋਲ ਜ਼ਿੰਦਗੀ ਦੇ ਯਥਾਰਥ ਨੂੰ ਵੇਖਣ ਵਾਲੀ ਦ੍ਰਿਸ਼ਟੀ ਹੈ । ਟਿਕਣ ਉਸਦਾ ਦਿਨੋ ਦਿਨ ਨਿੱਖਰ ਰਹਿਆ ਹੈ । ਧੂੰਏ ਦਾ ਬੱਦਲ, ਧੂੜ' ਤੇ 'ਨਵੇਂ ਮੰਦਰ' ਉਸਦੀਆਂ ਸਫ਼ਲ ਰਚਨਾਵਾਂ ਹਨ । ਮੋਹਨ ਭੰਡਾਰੀ ਭਾਵੇਂ ਅਸਲੋਂ ਨਵਾਂ ਲਿਖਣ ਵਾਲਾ ਹੈ ਪਰ ‘ਤਾਇਆ ਮੰਗਲ ਘੋਟਣਾ' ਇੱਕ ਖ਼ਤ’ ‘ਪਲਾਟ' ਤੇ ਹੋਰ ਸੱਭ ਸੁੱਖ ਸਾਂਦ ਹੈਆਦਿ -. -.-. 22