ਪੰਨਾ:Alochana Magazine April 1962.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਪਾਦਕੀਯ • ਅਨੰਦੁ ਸਾਹਿਬ’ -ਇਕ ਅਧਿਆਤਮਕ ਸਰੋਦ ਸੰਤ-ਕਾਲ ਵਿੱਚ ਮਾਨਵ-ਵਿਅਕਤਿਤ ਦੀ ਪੂਰਣਤਾ ਲਈ ਜਿਹੜੀਆਂ ਮਾਨਤਾਵਾਂ ਤੇ ਜਿਹੜੇ ਮਾਧਨਾ-ਮਾਰਗ ਪੇਸ਼ ਕੀਤੇ ਗਏ ਉਨਾਂ ਵਿੱਚ ਗਿਆਨ, ਕਰਮ ਤੇ ਭਗਤੀ ਦੀ ਖਾਸ ਵਿਸ਼ੇਸ਼ਤਾ ਹੈ । ਭਗਤੀ ਵਿਚਾਰ-ਮਾਨਤਾ ਅਨੁਸਾਰ ਸਾਧਕ ਪ੍ਰੇਮ ਅਰਥਾਤ ਮਧੁਰ ਅਤੇ ਉਜ਼ਲ ਰਤੀ ਦਾ ਪ੍ਰੇਰਿਤ ਆਤਮ-ਪੂਰਣਤਾ ਦੀ ਅਵਸਥਾ ਨੂੰ ਅਤੇ ਮਾਨਵਵਿਅਕਤਿਤ੍ਰ ਦੇ ਈਸ਼ਵਰੀਯਤਾਅਨਰੂਪ ਦਿਵਸ ਵਿਕਾਸ ਨੂੰ ਰਤੀ ਨਾਲ ਸੰਬੰਧਿਤ ਵਾਤਾਵਰਣ ਅਤੇ ਉਸ ਵਾਤਾਵਰਣ ਦਿਆਂ ਕੁਦਰਤੀ ਵਿਆਪਾਰਾਂ ਦੀ ਸਹਾਇਤਾ ਨਾਲ ਬਯਾਨ ਕਰਦਾ ਹੈ । ਭਗਤ ਕਵੀਆਂ ਵਾਰਾ ਰਚਿਤ ਸਾਹਿੱਤ ਵਿੱਚ ਗਿਆਨ, ਕਰਮ ਅਤੇ ਤਿਆਗ ਦੇ ਭਗਤੀ-ਮਈ ਸਮਨਵਯ ਦੇ ਚਿਤਰ ਕਾਫੀ ਪਰਿਮਾਣ ਵਿੱਚ ਹਨ । ਗੁਰੂ ਨਾਨਕ ਦੇਵ ਜੀ ਦੇ ਪਰਵਰਤੀ ਗੁਰੂ-ਵਿਅਕਤੀ ਗੁਰੂ ਨਾਨਕ ਦਾਰਾ ਸਥਾਪਿਤ ਵਿਚਾਰ, ਕਰਮ ਅਤੇ ਸਾਹਿੱਤਕ ਸ਼ੈਲੀ ਦੀ ਮਰਯਾਦਾ ਦਾ ਅਨੁਸਰਣ ਕਰਦੇ ਹੋਏ ਸਮੇਂ ਅਤੇ ਸਥਿਤੀ ਅਨੁਸਾਰ ਉਸ ਵਿੱਚ ਕਿਸੇ ਨਾ ਕਿਸੇ ਪਹਲ ਦਾ ਕਿਸੇ ਨਾ ਕਿਸੇ ਸੂਰਤ ਵਿੱਚ ਵਾਧਾ ਕਰਦੇ ਰਹੇ ਹਨ । ਗੁਰੂ ਨਾਨਕ ਦੇਵ ਜੀ ਦੇ ਸਾਹਿੱਤਕ, ਕਲਾਤਮਕ ਅਤੇ ਸ਼ੈਲੀਗਤ ਭਾਵ ਨੂੰ ਡਾ: ਮੋਹਣ ਸਿੰਘ ਨੇ ਇਉਂ ਬਯਾਨ ਕਰਨ ਦਾ ਯਤਨ ਕੀਤਾ ਹੈ । "Guru Nanak's was the mission rooted in Bhagti saturated by Gyan culminating into action." ਇਨਾਂ ਸ਼ਬਦਾਂ ਵਿੱਚ ਗੁਰੂ ਨਾਨਕ ਦੇਵ ਦਾਰਾ ਸਥਾਪਿਤ ਗਿਆਨਮਈ ਕਰਮ-ਨਿਸ਼ਠ ਭਗਤੀ ਦਾ ਗਤਿਆਤਮਕ ਸਰੂਪ ਸਪਸ਼ਟ ਹੋ ਜਾਂਦਾ ਹੈ । ਭਗਤੀ-ਮਾਰਗ ਜਿਵੇਂ ਕਿ ਉਪਰ ਸੰਕੇਤ ਕੀਤਾ ਜਾ ਚੁੱਕਾ ਹੈ ਸਾਧਕ ਅਤੇ ਧੜ ਦੇ ਵਿਚਕਾਰ ਵਿਅਕਤਿਗਤ ਰਾਗਾਤਮਕ ਸੰਬੰਧ ਸਥਾਪਿਤ ਕਰਨ a ਤਨ ਹੈ । ਸੰਤ-ਅੰਦੋਲਨ ਦੇ ਅੰਤਰਗਤ ਸਾਹਿੱਤਕ ਰਚਨਾ ਕਰਨ