ਪੰਨਾ:Alochana Magazine April 1962.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- - - - - ਕੀਤੀ ਗਈ । ਫਲ ਸਰੂਪ ਟੈਗੋਰ ਦੀਆਂ ਬਹੁਤ-ਸਾਰੀਆਂ ਰਚਨਾਵਾਂ, ਪ੍ਰਾਂਤਕਬੋਲੀਆਂ ਵਿੱਚ ਅਨੁਵਾਦ ਹੋ ਕੇ ਛਪੀਆਂ । ਪੰਜਾਬੀ ਵਿੱਚ ਭੀ, ਟੈਗੋਰ ਦੀਆਂ ਹੋਰ ਰਚਨਾਵਾਂ ਦੇ ਨਾਲ, ਉਸਦੀਆਂ ਕੁੱਝ ਇੱਕ ਪ੍ਰਸਿੱਧ ਕਹਣੀਆਂ ਅਨੁਵਾਦ ਹੋਈਆਂ ਤੇ ਵੱਖ ਵੱਖ ਪੱਤਰਾਂ ਦਾ ਸ਼ਿੰਗਾਰ ਬਣੀਆਂ। ਇਉਂ ਉਸ ਮਹਾਨ ਲੇਖਕ ਦੀਆਂ ਕਿਰਤਾਂ ਨੂੰ, ਪੰਜਾਬੀ ਵਿੱਚ ਸੱਭਣ ਦਾ ਉਪਰਾਲਾ ਕੀਤਾ ਗਇਆ ਹੈ । ਸਮੁੱਚੇ ਰੂਪ ਵਿੱਚ, ੧੯੬੧ ਦੀ ਪੰਜਾਬੀ ਕਹਾਣੀ ਦੀ ਪ੍ਰਾਪਤੀ ਆਦਰਯੋਗ ਹੈ । ਪੰਜਾਬੀ ਕਹਾਣੀ-ਕਾਰਾਂ ਨੇ, ਨਵੇਂ ਨਵੇਂ ਵਿਸ਼ਯ ਅਪਣਾਕੇ ਕਈ ਨਵੇਂ ਰੂਪਾਤਮਕ ਤਜਰਬੇ ਕੀਤੇ ਹਨ । | ਪੰਜਾਬੀ ਕਹਾਣੀਕਾਰਾਂ ਦੀ ਪ੍ਰਤੀ ਪ੍ਰਕ੍ਰਿਤੀ ਵਾਦੀ ਹੈ । ਉਹ ਕੁਦਰਤ ! ਦੇ ਪ੍ਰੇਮੀ ਹਨ । ਕੁਦਰਤ ਉਨ੍ਹਾਂ ਦੀ ਕਲਾ ਦਾ ਸਿੰਗਾਰ ਬਣਦੀ ਹੈ । ਕੁਦਰਤ ਉਨਾਂ ਦੀਆਂ ਰਚਨਾਵਾਂ 'ਚੋਂ ਪਿਛੋਕੜ ਦੇ ਰੂਪ 'ਚ ਢਲਦੀ ਹੈ । ਪ੍ਰਕਿਰਤੀ ਉਨ੍ਹਾਂ ਦੀ ਕਲਾ-ਰਚਨਾ ਲਈ ਪ੍ਰੇਰਣਾ ਦਾ ਸਰੋਤ ਬਣਦੀ ਹੈ । ਪ੍ਰਕ੍ਰਿਤੀ ਉਨਾਂ ਦਾ ਵੱਡਾ ਸਰਮਾਇਆ ਹੈ । ਉਹ ਪ੍ਰਕ੍ਰਿਤੀ ਦੇ ਸ਼ੈਦਾਈ ਹਨ । ਤੇ ਇਸ ਵਰੇ 'ਚ ਛਪੀਆਂ ਪੁਸਤਕਾਂ ਦੇ ਨਾਂ 'ਪਾਰੇ ਮੈਰੇ ‘ਗੋਲਾਂ’ ‘ਬਰੀ’ ‘ ਕਆਂ ਅੰਬਆਂ” “ਡੇਲੀਆਂ' ਤੇ 'ਨਵੀਂ ਸਵੇਰ ਆਦਿ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ । -- ਮਾਸਕ ਪੱਤਰ ਆਲੋਚਨਾ ਆਪ ਗਾਹਕ ਬਣੋ ਹੋਰਨਾਂ ਨੂੰ ਬਣਨ ਲਈ ਪਰੇ 20