ਪੰਨਾ:Alochana Magazine April 1962.pdf/37

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਐਸੀ ਰਹ ਜਾਂਦੀ ਹੈ, ਜਿਸ ਦਾ ਮੰਤਵ ਤਾਤਕਾਲਿਕ ਤੌਰ ਤੇ ਉਨ੍ਹਾਂ ਲੋਕਾਂ ਦੀ ਬੜੀ ਵਡੀ ਗਿਣਤੀ ਉਪਰ ਸਾਮੂਹਿਕ ਪ੍ਰਭਾਵ ਪੈਦਾ ਕਰਨਾ ਹੁੰਦਾ ਹੈ ਜੋ ਇੱਕ ਕਾਲਪਨਿਕ ਕਥਾ ਨੂੰ ਰੰਗ-ਮੰਚ ਤੇ ਵੇਖਣ ਲਈ ਸਮਵੇ: ਹੁੰਦੇ ਹਨ । ਇਸ ਪੱਖ ਤੋਂ ਨਾਟਕੀਯ ਕਵਿਤਾ ਹਰ ਕਾਵਿ-ਰੂਪਾਂ ਨਾਲੋਂ ਨਿਆਰੀ ਹੁੰਦੀ ਹੈ; ਅਤੇ ਚੂੰਕਿ ਉਸ ਦੇ ਮੂਲਭੂਤ ਨਿਯਮ ਯੋਜਨ-ਅਨੁਸ਼ਠਾਨ ਅਤੇ ਮੰਤਵ ਦੇ ਪੱਖ ਤੋਂ ਉਹੀ ਹਨ ਜੋ ਨਾਟਕ ਦੇ ਹਨ, ਇਸ ਲਈ ਇਹ ਨਾਟਕ ਵਿੱਚ ਹੀ ਸਮਾਵਿਸ਼ਟ ਹੋ ਗਈ ਹੈ ਅਤੇ ਇਹ ਗੱਲ ਕਿ ਨਾਟਕ ਦੇ ਵਿਸ਼ੇਸ਼ ਸਾਮਾਜਿਕ ਯੋਜਨ-ਅਨੁਸ਼ਠ ਨ ਕੀ ਹਨ ਹਾਲ ਦੀ ਘੜੀ ਮੇਰੋ ਵਿਸ਼ਯਪਰਕ-ਵਿਚਾਰ-ਖਿੜ ਤੋਂ ਬਾਹਰ ਹੈ । ਜਿਥੋਂ ਤਕ ਦਾਰਸ਼ਨਿਕ ਕਵਿਤਾ ਦੇ ਵਿਸ਼ੇਸ਼ ਪ੍ਰਯੋਂ ਜਨ-ਅਨੁਸ਼ਠਾਨ ਦਾ ਸੰਬੰਧ ਹੈ, ਉਸ ਨੂੰ ਸਮਝਣ ਲਈ ਆਵੱਸ਼ਕ ਹੈ ਕਿ ਜ਼ਰਾ ਵਿਸਤਾਰ-ਸਹਿਤ ਵਿਸ਼ਲੇਸ਼ਣ ਕੀਤਾ ਜਾਵੇ ਅਤੇ ਇਤਿਹਾਸਕ ਦਿਸ਼ਟਿਕੋਣ ਤੋਂ ਇਸ ਉਪਰ ਚਾਨਣਾ ਪਾਇਆ ਜਾਵੇ । ਮੇਰਾ ਵਿਚਾਰ ਹੈ ਕਿ ਮੈਂ ਇਸ ਨੁਕਤੇ ਨੂੰ ਸਪਸ਼ਟ ਕਰਨ ਲਈ ਕਿ ਹਰ ਪ੍ਰਕਾਰ ਦੀ ਕਵਿਤਾ ਦਾ ਵਿਸ਼ੇਸ਼ ਯੋਜਨ-ਅਨੁਸ਼ਠਾਨ ਕਿਸੇ ਹੋਰ ਕਰਤਵ-ਅਨੁਸ਼ਠਾਨ ਨਾਲ ਸੰਬੰਧ ਹੈ, ਕਵਿਤਾ ਦੇ ਬਹੁਤ ਸਾਰੇ ਪ੍ਰਕਾਰ-ਭੇਦਾਂ ਦਾ ਉੱਲੇਖ ਕੀਤਾ ਹੈ । ਉਦਾਹਰਣ ਵਜੋਂ ਨਾਟਕੀਯ ਕਵਿਤਾ ਦਾ ਪ੍ਰਯੋਜ -ਅਨੁਸ਼ਠਾਨ ਨਾਟਕ ਨਾਲ ਸੰਯੁਕਤ ਹੈ : ਸੂਚਨਾਤਮਕਤਾ-ਪ੍ਰਧਾਨ ਉਪਦੇਸ਼ਾਤਮਕ ਕਵਿਤਾ ਦਾ ਪ੍ਰਯੋਜਨ-ਅਨੁਸ਼ਠਾਨ ਉਸ ਦੇ ਵਿਸ਼ਯ-ਵਸਤੂ ਦੇ ਪ੍ਰਯੋਜਨ-ਅਨੁਸ਼ਠਾਨ ਨਾਲ ਸੰਬੱਧ ਹੈ । ਦਾਰਸ਼ਨਿਕ, ਧਾਰਮਿਕ, ਰਾਜਨੀਤਕ ਅਤੇ ਨਿਤੀ-ਪਰਕ ਉਪਦੇਸ਼ਾਤਮਕ ਕਵਿਤਾ ਦਾ ਅਨੁਸ਼ਠਾਨ-ਪ੍ਰਯੋਜਨ , ਦਨਸ਼ਨ, ਧਰਮ, ਰਾਜਨੀਤੀ ਅਤੇ ਨੀਤੀ-ਸ਼ਾਸਤ੍ਰ ਨਾਲ ਸੰਪਿਤ ਹੈ । ਇਹ ਹੋ ਸਕਦਾ ਹੈ ਕਿ ਅਸੀਂ ਇਨ੍ਹਾਂ ਕਾਵਿ-ਪ੍ਰਕਾਰ-ਭੇਦਾਂ 'ਚੋਂ ਕਿਸੇ ਇੱਕ ਦੇ ਪ੍ਰਯੋਜਨ-ਅਨੁਸ਼ਠਾਨ ਬਾਰੇ ਵਿਚਾਰ ਕਰ ਲਈਏ, ਪਰੰਤੂ ਕਵਿਤਾ ਦੇ ਵਾਸਤਵਿਕ ਪ੍ਰਯੋਜਨਅਨੁਸ਼ਠਾਨ ਦਾ ਪ੍ਰਸ਼ਨ ਫਿਰ ਭੀ ਉਥੇ ਦਾ ਉਥੇ ਰਹੇ ਕਿਉਂਕਿ ਇਹ ਸਾਰੇ ਤੱਤ ਸੁੰਦਰਤਾ-ਸਹਿਤ ਗੱਦ ਵਿੱਚ ਬਯਾਨ ਕੀਤੇ ਜਾ ਸਕਦੇ ਹਨ । ਇਸ ਵਿਚਾਰ-ਚਰਚਾ ਨੂੰ ਅੱਗੇ ਤੋਰਨ ਤੋਂ ਪਹਿਲਾਂ ਮੈਂ ਇਹ ਚਾਹੁੰਦਾ ਹਾਂ ਕਿ ਇਸ ਆਪੱਤੀ ਦਾ ਸਮਾਧਾਨ ਭੀ ਹੁਣੇ ਕਰ ਦਿਆਂ ਜਿਸ ਨੂੰ ਇਥੇ ਉਠਾਇਆ ਜਾ ਸਕਦਾ ਹੈ । ਕਈ ਵਾਰੀ ਲੋਕ ਐਮੀ ਕਵਿਤਾ ਨੂੰ ਜਿਸ ਦੇ ਸਨਮੁਖ ਕੋਈ ਵਿਸ਼ੇਸ਼ ਮੰਤਵ ਹੁੰਦਾ ਹੈ ਸੰਦੇਹ-ਸਿਕਤ ਦ੍ਰਿਸ਼ਟੀ ਨਾਲ ਵੇਖਦੇ ਹਨ; ਉਦਾਹਰਣ ਵਜੋਂ ਐਸੀ ਕਵਿਤਾ ਜਿਸ ਵਿੱਚ ਕਵੀ ਕਿਸੇ ਸਾਮਾਜਿਕ, ਨੈਤਿਕ, ਰਾਜਨੀਤਕ ਜਾਂ ਧਾਰਮਿਕ ਵਿਚਾਰ-ਸਿੱਧਾਂਤ ਦਾ ਪ੍ਰਚਾਰ ਕਰ ਰਹਿਆ ਹੋਵੇ । ਐਸੀ ਸੂਰਤ ਵਿੱਚ ਐਸੇ ਲੋਕ ਇਹ ਗੱਲ ਕਹੁਣ ਤੋਂ ਸੰਕੋਚ ਨਹੀਂ ਕਰਦੇ ਕਿ ਜਦ ਕਵੀ ਵਿਸ਼ੇਸ਼ ਵਿਚਾਰ-ਬਿੰਬਾਂ 34