ਪੰਨਾ:Alochana Magazine April 1962.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਉਪਕਸ਼ਾ-ਸ਼ਟੀ ਨਾਲ ਵੇਖਣ ਲਗ ਜਾਂਦਾ ਹੈ ਤਾਂ ਕਵਿਤਾ, ਕਵਿਤਾ ਨਹੀਂ ਰਹਿੰਦੀ । ਇਸ ਦੇ ਵਿਪਰੀਤ ਕੁਛ ਲੋਕ ਐਸੇ ਹਨ ਜਿਨ੍ਹਾਂ ਦਾ ਵਿਚਾਰ ਹੈ ਕਿ ਐਸੀ ਕਵਿਤਾ ਵਾਸਤਵਿਕ ਕਵਿਤਾ ਹੁੰਦੀ ਹੈ ਕਿਉਂਕਿ ਉਸ ਵਿੱਚ ਕਿਸ ਐਸੇ ਵਿਚਾਰ-ਸਿੱਧਾਂਤ ਦੀ ਅਭਿਵਿਅਕਤੀ ਹੁੰਦੀ ਹੈ ਜਿਸ ਨੂੰ ਉਹ ਪਸੰਦ ਕਰਦੇ ਹਨ । ਮੈਂ ਇਥੇ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਪ੍ਰਸ਼ਨ ਕਿ ਕ ਕਵੀ ਆਪਣੀ ਕਵਿਤਾ ਨੂੰ ਕਿਸੇ ਸਾਮਾਜਿਕ ਰਵੱਈਏ ਦੇ ਪ੍ਰਚਾਰ ਜਾਂ ਵਿਰੋਧ ਨਿਮਿਤ ਇਸਤੇਮਾਲ ਕਰ ਰਹਿਆ ਹੈ, ਆਪਣੇ ਆਪ ਵਿੱਚ ਬਹੁਤ ਗੰਭੀਰ ਨਹੀਂ ਹੈ । ਸੰਭਵ ਹੈ ਕਿ ਜਦ ਕਵੀ ਕਿਸੇ ਵਿਸ਼ੇਸ਼ ਪਲ ਦੇ ਸਰਵ-ਪ੍ਰਯ ਰਵੱਈਏ ਨੂੰ ਆਪਣੀ ਕਾਵਿ-ਰਚਨਾ ਵਿੱਚ ਪ੍ਰਸਤੁਤ ਕਰ ਰਹਿਆ ਹੋਵੇ ਤਾਂ ਐਸੀ ਅਵਸਥਾ ਵਿੱਚ ਉਸ ਦੀ ਸੁੰਦਰ ਕਵਿਤਾ ਭੀ ਅਸਥਾਈ ਤੌਰ ਤੇ ਪ੍ਰਯਤਾ ਪ੍ਰਾਪਤ ਕਰ ਲਵ । ਪਰਤੂ ਵਾਸਤਵਿਕ ਕਵਿਤਾ ਦੀ ਕਸੌਟੀ ਇਹ ਹੈ ਕਿ ਉਹ ਕਿਸੇ ਰਵੱਈਏ ਦੀ ਸਾਮਾਨਯ ਪ੍ਰਯਤਾ ਦੇ ਪਰਿਵਰਤਿਤ ਹੋਣ ਦੇ ਉਪਰਾਂਤ ਭੀ ਜੀਵਤ ਰਹਿੰਦੀ ਹੈ । ਸਗੋਂ ਇਥੋਂ ਤਕ ਹੁੰਦਾ ਹੈ ਕਿ ਜਦ ਉਸ ਸਮਸਿਆ ਵਿੱਚ ਕਿਸੇ ਨੂੰ ਰੰਚਕ ਭਰ ਭੀ ਦਿਲਚਸਪੀ ਨਾ ਰਹੀ ਜਿਸ ਬਾਰੇ ਕਵੀ ਨੇ ਆਵੇਸ਼-ਪੂਰਣ ਕਵਿਤਾ ਲਿਖੀ ਸੀ ਉਸ ਵਕਤ ਭੀ ਉਸ ਦੀ ਕਵਿਤਾ ਵਿੱਚ ਉਹੀ ਪਾਣ-ਸ਼ਕਤੀ ਅਤ ਹੀ ਪ੍ਰਭਾਵ-ਪ੍ਰਵਣਤਾ ਬਰਕਰਾਰ ਰਹਿੰਦੀ ਹੈ । Lincretius ਦੀ ਕਵਿਤਾ ਅਜ ਭੀ ਮਹਾਨ ਕਾਵਿ-ਰਚਨਾ ਹੈ ਭਾਵੇਂ ਭੌਤਿਕ ਵਿਗਿਆਨ ਅਤੇ ਜਿਉਤਿਸ਼-ਵਿਦਿਆ ਦੇ ਉਹ ਸਾਰੇ ਵਿਚਾਰ ਜੋ ਇਸ ਕਵਿਤਾ ਵਿੱਚ ਅੰਕਿਤ ਹਨ ਹੁਣ ਬਿਲਕੁਲ ਗ਼ਲਤ ਸਾਬਿਤ ਹੋ ਕੇ ਬਦਲ ਗਏ ਹਨ । ਇਸੇ ਤਰ੍ਹਾਂ ਡਾਈਡਨ ਦੀ ਕਵਿਤਾ ਨੂੰ ਉਦਾਹਰਣ ਵਜੋਂ ਪੇਸ਼ ਕੀਤਾ ਜਾ ਸਕਦਾ ਹੈ ਹਾਲਾਂਕਿ ੧੭ਵੀਂ ਸ਼ਤਾਬਦੀ ਦੇ ਰਾਜਨੀਤਕ ਝਗੜਿਆਂ, ਵਿਤਕਰਿਆਂ ਨਾਲ ਹੁਣ ਐਸਾਨੂੰ ਦਿਲਚਸਪੀ ਨਹੀਂ ਰਹੀ । ਇਸ ਦੀ ਮਿਸਾਲ ਬਿਲਕੁਲ ਐਸੀ ਹੈ ਜਿਵੇਂ ਭੂਤਕਾਲ ਦੀ ਕੋਈ ਮਹਾਨ ਕਾਵਿ-ਕ੍ਰਿਤੀ ਅਜਾਨੂੰ ਹੁਣ ਭੀ ਆਨੰਦ ਪ੍ਰਦਾਨ ਕਰੋ ਬਸ਼ਕ ਵਿਸ਼ਯ-ਵਸਤੂ ਦੇ ਪੱਖ ਤੋਂ ਹੁਣ ਉਸ ਨੂੰ ਗੋਦ ਵਿੱਚ ਬਹੁਤ ਜ਼ਿਆਦਾ ਸੁੰਦਰ ਰੂਪ ਵਿੱਚ ਪੇਸ਼ ਕੀਤਾ ਜਾ ਸਕਦਾ ਹੈ । ਹੁਣ ਜੇ ਅਸਾਂ ਕਵਿਤਾ ਦੇ ਮੂਲਭੂਤ ਸਾਮਾਜਿਕ ਪ੍ਰਯੋਜਨ-ਅਨੁਸ਼ਠਾਨ ਦੀ ਤਲਾਸ਼ ਕਰਨੀ ਹੈ ਤਾਂ ਆਵੱਸ਼ਕ ਹੈ ਕਿ ਪਹਿਲਾਂ ਇਸ ਦੇ ਅਧਿਕ ਸਪਸ਼ਟ ਯੋਜਨ-ਆਦਰਸ਼ਾਂ ਬਾਰੇ ਵਿਚਾਰ ਕਰ ਲਈਏ -ਉਹ ਯੋਜਨ-ਆਦਰਸ਼ ਜਿਨ੍ਹਾਂ ਨੂੰ ਕਵਿਤਾ ਵਿੱਚ ਸਦਾ-ਸਰਵਦਾ ਮੁਖ ਰਖਣਾ ਚਾਹੀਦਾ ਹੈ । ਮੇਰਾ ਵਿਚਾਰ ਹੈ ਕਿ ਕਵਿਤਾ ਦਾ ਪ੍ਰਾਥਮਿਕ ਪ੍ਰਯੋਜਨ-ਦਰਸ਼ ਜਿਸ ਬਾਰੇ ਅਸੀਂ ਵਿਸ਼ਵਾਸ-ਪੂਰਵਕ ਕਹ ਸਕਦੇ ਹਾਂ ਇਹ ਹੈ ਕਿ ਉਹ ਆਨੰਦ ਪ੍ਰਦਾਨ ਕਰੋ | ਜੇ ਮੇਰੇ ਪਾਸ ਇਹ ਪੁਛਿਆ ਜਾਵੇ ਕਿ ਇ! ਆਨੰਦ ਕਿਸ ਪ੍ਰਕਾਰ ਦਾ ਹੋਵੇਗਾ ਤਾਂ ਉਸ ਦਾ ਉੱਤਰ ਮੇਰੇ ਪਾਸ ਕੇਵਲ ਇਹੀ ਹੈ ਕਿ ਉਸੇ ਪ੍ਰਕਾਰ ਦਾ