ਆਨੰਦ ਜੋ ਕਵਿਤਾ ਸਦਾ-ਸਰਵਦਾ ਪ੍ਰਦਾਨ ਕਰਦੀ ਰਹੀ ਹੈ । ਇਸ ਉੱਤਰ ਦਾ ਕਾਰਣ ਇਹ ਕਿ ਇਸ ਦੇ ਇਲਾਵਾ ਜੇ ਕੋਈ ਹੋਰ ਉੱਤਰ ਦਿੱਤਾ ਜਾਵੇ ਤਾਂ ਉਹ ਅਸਾਨੂੰ ਸੌਂਦਰਯ-ਸ਼ਾਸਤ੍ਰ ਅਤੇ ਕਲਾ ਦੇ ਸਾਰ-ਸਰੂਪ ਸੰਬੰਧੀ ਸਾਮਾਨ ਸਮਸਿਆ-ਪ੍ਰਸ਼ਨ ਤੋਂ ਬਹੁਤ ਦੂਰਸਥ ਮੰਡਲਾਂ ਵਿੱਚ ਲੈ ਜਾਵੇ । | ਮੈਂ ਸਮਝਦਾ ਹਾਂ ਕਿ ਇਸ ਗੱਲ ਉਪਰ ਸਭ ਦੀ ਸਹਮਤੀ ਹੋਵੇਗੀ ਕਿ ਹਰ ਚੰਗਾ ਕਵ-ਭਾਵੇਂ ਉਹ ਮਹਾਨ ਕਵੀ ਹੋਵੇ ਜਾਂ ਨਾ-ਅਸਾਨੂੰ ਆਨੰਦ ਤੋਂ ਛੁਟ ਕੁਛ ਹੋਰ ਭੀ ਬਖਸ਼ਦਾ ਹੈ ਕਿਉਂਕਿ ਜੇ ਕਵਿਤਾ ਦਾ ਪ੍ਰਯੋਜਨ ਕੇਵਲ ਆਨੰਦ ਪ੍ਰਦਾਨ ਕਰਨਾ ਹੀ ਹੁੰਦਾ ਤਾਂ ਇਹ ਆਨੰਦ ਬਹੁਤ ਉੱਚ ਦਰਜੇ ਦਾ ਆਨੰਦ ਨਾ ਹੁੰਦਾ । ਕਿਸੇ ਵਿਸ਼ੇਸ਼ ਮੰਤਵ ਤੋਂ ਛੁਟ ਜੋ ਕਾਵਿ-ਰਚਨਾ ਵਿੱਚ ਵਿਦਮਾਨ ਹੋਵੇ ਅਤੇ ਜਿਸ ਦੇ ਉਦਾਹਰਣ ਨਾਨਾਵਿਧ ਕਵਿਤਾ ਦੇ ਹਵਾਲੇ ਨਾਲ ਮੈਂ ਉਪਰ ਪੇਸ਼ ਕਰ ਚੁੱਕਾ ਹਾਂ ਕਵਿਤਾ ਵਿੱਚ ਸਦਾ ਕਿਸੇ ਨਾ ਕਿਸੇ ਨਵੀਨ ਅਨੁਭਵ ਦਾ ਸਪੇਸ਼ਣ ਹੁੰਦਾ ਹੈ; ਜਾਂ ਫਿਰ ਕਿਸੇ ਵਿਗਿਆਤ ਅਨੁਭਵ ਦਾ ਪ੍ਰਤਿਪਾਦਨ ਨਵੀਨ ਗਿਆ-ਸਹਿਤ ਹੁੰਦਾ ਹੈ; ਜਾਂ ਫਿਰ ਕਿਸੇ ਐਸੀ ਵਸਤੂ ਦੀ ਅਭਿਵਿਅਕਤੀ ਹੁੰਦੀ ਹੈ ਜਿਸ ਦਾ ਅਸੀਂ ਅਨੁਭਵ ਤਾਂ ਕੀਤਾ ਸੀ ਪਰ ਉਸ ਦੀ ਅਭਿਵਿਅੰਜਨਾ ਲਈ ਅਸਾਡੇ ਪਾਸ ਉਪਯੁਕਤ ਸ਼ਬਦ-ਸਾਮ ਨਹੀਂ ਸੀ- ਇੱਕ ਐਸਾ ਅਨੁਭਵ ਜੋ ਅਸਾਡੀ ਚੇਤਨਾ ਵਿੱਚ ਪਰਿਸ਼ਕਾਰ-ਵਿਸਤਾਰ ਪੈਦਾ ਕਰਦਾ ਹੈ ਜਾਂ ਅਸਾਡੀ ਅਭਿਗਿਅਤਾ ਨੂੰ ਪਰਿਮਾਰਜਨ-ਸੂਖਮਤਾ ਪ੍ਰਦਾਨ ਕਰਦਾ ਹੈ । ਪਰੰਤੂ ਮੇਰੇ ਇਸ ਲੇਖ ਦਾ ਸੰਬੰਧ ਨਾ ਤਾਂ ਕਵਿਤਾ ਦੇ ਇਸ ਇੱਕ-ਪੱਖੀ ਲਾਭ ਨਾਲ ਹੈ ਅਤੇ ਨਾ ਇਸ ਦਾ ਸੰਬੰਧ ਕਿਸੇ ਇਕਹਰੇ ਆਨੰਦ ਦੇ ਭਾਵ-ਪ੍ਰਕਾਰ ਨਾਲ ਹੈ । ਮੇਰਾ ਵਿਚਾਰ ਹੈ ਕਿ ਅਸੀਂ ਸਭ ਆਨੰਦ ਦਿਆਂ ਉਨ੍ਹਾਂ ਦੁਹਾਂ ਕਾਰਾਂ ਤੇ ਵਾਕਿਫ਼ ਹਾਂ ਜੋ ਕਵਿਤਾ ਵਿੱਚ ਅਸਾਨੂੰ ਪ੍ਰਾਪਤ ਹੁੰਦੇ ਹਨ ਅਤੇ ਨਾਲ ਨਾਲ ਆਨੰਦ ਤੋਂ ਛੁਟ ਅਸੀਂ ਉਸ ਫਰਕ ਨੂੰ ਭੀ ਮਹਸੂਸ ਕਰਦੇ ਹਾਂ ਜੋ ਕਵਿਤਾ ਅਸਾਡੇ ਜੀਵਨ ਵਿੱਚ ਪੈਦਾ ਕਰਦੀ ਹੈ । ਇਹ ਦੋਵੇਂ ਪ੍ਰਭਾਵ ਪੈਦਾ ਕੀਤੇ ਬਿਨਾਂ ਕਵਿਤਾ, ਕਵਿਤਾ ਨਹੀਂ ਰਹਿੰਦੀ । ਅਸੀਂ ਇਸ ਬਾਤ ਨੂੰ ਸੀਕਾਰ ਤਾਂ ਕਰ ਲਵਾਂਗੇ ਪਰ ਨਾਲ ਹੀ ਐਸ ਚੀਜ਼ ਨੂੰ ਨਜ਼ਰ-ਅੰਦਾਜ਼ ਕਰ ਬੈਠਾਂਗੇ ਜੋ ਸਾਮਕ ਰੂਪ ਵਿੱਚ ਕਵਿਤਾ ਸਮਾਜ ਨੂੰ ਪ੍ਰਦਾਨ ਕਰਦੀ ਹੈ । ਮੈਂ ਇਸ ਬਾਤ ਨੂੰ ਬੜੇ ਵਿਆਪਕ ਅਰਥਾਂ ਵਿੱਚ ਇਸਤੇਮਾਲ ਕਰ ਰਹਿਆ ਹਾਂ ਕਿਉਂਕਿ ਮੇਰਾ ਵਿਚਾਰ ਹੈ ਕਿ ਹਰ ਕੌਮ ਦੇ ਪਾਸ ਆਪਣੀ ਕਵਿਤਾਂ ਹੋਣੀ ਚਾਹੀਦੀ ਹੈ; ਅਤੇ ਇਹ ਕਵਿਤਾ ਨਾ ਕੇਵਲ ਉਨ੍ਹਾਂ ਲੋਕਾਂ ਲਈ ਹੋਵੇ ਜੋ ਇਸ ਦਾ 32
ਪੰਨਾ:Alochana Magazine April 1962.pdf/39
ਦਿੱਖ