ਪੰਨਾ:Alochana Magazine April 1962.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਸ਼ਿਸ਼ਟ ਹੁੰਦੇ ਹਨ । ਪਰ ਇਸ ਦੇ ਵਿਪਰੀਤ ਵਿਚਾਰ ਸਾਮਾਨ ਹੁੰਦਾ ਹੈ । ਕਿਸੇ ਹਰ ਭਾਸ਼ਾ ਵਿੱਚ ਸੋਚਣਾ, ਉਸ ਭਾਸ਼ਾ ਵਿੱਚ ਮਹਸੂਸ ਕਰਨ ਨਾਲੁ ਸੁਗਮਤਰ ਹੁੰਦਾ ਹੈ । ਇਸ ਲਈ ਕੋਈ ਕਲਾ ਕਵਿਤਾ ਦੇ ਮੁਕਾਬਲੇ ਵਿੱਚ ਕੌਮੀ ਵਿਸ਼ੇਸ਼ਤਾਵਾਂ ਦੀ ਅਧਿਕ ਪ੍ਰਤਿਪਾਦਕ ਨਹੀਂ ਹੁੰਦੀ । ਕਿਸੇ ਕੌਮ ਤੋਂ ਉਸ ਦੀ ਭਾਸ਼ਾ ਖਹੀ ਜਾ ਸਕਦੀ ਹੈ, ਉਸਨੂੰ ਦਬਾਇਆ ਜਾ ਸਕਦਾ ਹੈ; ਸਕੂਲਾਂ ਵਿੱਚ ਕਈ ਹੋਰ ਭਾਸ਼ਾ ਬਾਧਯਤ - ਪੂਰਵਕ ਲਾਗੂ ਕੀਤੀ ਜਾ ਸਕਦੀ ਹੈ । ਪਰ ਜਦ ਤਕ ਉਸ ਕੌਮ ਨੂੰ ਨਵੀਨ ਭਾਸ਼ਾ ਵਿੱਚ ਮਹਸੂਸ ਕਰਨਾ ਨਾ ਸਿਖਾਇਆ ਜਾਵੇ ਉਸ ਵਕਤ ਤਕ ਪੁਰਾਣੀ ਭਾਸ਼ਾ ਦਾ ਉਨਾਲਨ ਨਹੀਂ ਕੀਤਾ ਜਾ ਸਕਦਾ ਅਤੇ ਇਹ ਭਾਸ਼ਾ ਕਵਿਤਾ ਦੇ ਮਾਧਯਮ ਦਾਰਾ -ਜੋ ਆਵੇਗ ਦੀ ਅਭਿਵਿਅਕਤੀ ਦਾ ਮਾਧਯਮ ਹੈ-ਦੁਬਾਰਾ ਪ੍ਰਗਟ ਹੋਣ ਲਗ ਪਵੇਗੀ ! ਮੈਂ ਹਣੇ ਨਵੀਨ ਭਾਸ਼ਾ ਵਿੱਚ ਮਹਿਸੂਸ ਕਰਨ । ਉੱਲੇਖ ਕੀਤਾ ਸੀ । ਇਸ ਤੋਂ ਮੇਰਾ ਮੰਤਵ ਨਵੀਨ ਭਾਸ਼ਾ ਵਿੱਚ ਕੇਵਲ ਆਵੇਗ-ਵਿਆਪਾਰਾਂ ਦੇ ਪ੍ਰਗਟਾਉ ਤੋਂ ਹੀ ਨਹੀਂ ਹੈ, ਸਗੋਂ ਉਸ ਤੋਂ ਕਿਤੇ ਵਧੀਕ ਹੈ । ਇੱਕ ਵਿਚਾਰ ਜੋ ਕਿਸੇ ਦੂਸਰੀ ਭਾਸ਼ਾ ਵਿੱਚ ਅਭਿਵਿਅਕਤ ਕੀਤਾ ਗਇਆ ਹੈ, ਉਹੀ ਵਿਚਾਰ ਅਸਾਡੀ ਆਪਣੀ ਭਾਸ਼ਾ ਵਿੱਚ ਪ੍ਰਗਟ ਕੀਤਾ ਜਾ ਸਕਦਾ ਹੈ । ਪਰ ਜਿਥੋਂ ਤਕ ਆਵੇਗ ਜਾਂ ਉਦਗਾਰ ਦਾ ਸੰਬੰਧ ਹੈ, ਉਹ ਉਸੇ ਭਾਸ਼ਾ ਨਾਲ ਵਿਸ਼ਿਸ਼ਟ ਹੁੰਦਾ ਹੈ ਅਤੇ ਕਿਸੇ ਹੋਰ ਭਾਸ਼ਾ ਵਿੱਚ ਉਸੇ ਤਰ੍ਹਾਂ ਪ੍ਰਗਟ ਨਹੀਂ ਕੀਤਾ ਜਾ ਸਕਦਾ ! ਕਿਸੇ ਹੋਰ ਵਿਦੇਸ਼ੀ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦਾ ਸਬਬ ਇਹ ਹੁੰਦਾ ਹੈ ਕਿ ਅਸਾਨੂੰ ਇੱਕ ਪ੍ਰਕਾਰ ਦੇ ਗਉਣ ਵਿਅਕਤਿਤ ਦੀ ਲੋੜ ਪੈਂਦੀ ਹੈ; ਅਤੇ ਆਪਣੀ ਭਾਸ਼ਾ ਤੋਂ ਛੁਟ ਕਿਸੇ ਹੋਰ ਬ ਹਰਲੀ ਭਾਸ਼ਾ ਨੂੰ ਨਾ ਸਿੱਖਣ ਦਾ ਸਬਬ ਇਹ ਹੁੰਦਾ ਹੈ ਕਿ ਅਸਾਂ ਵਿਚੋਂ ਬਹੁਤ ਸਾਰੇ ਵਿਭਿੰਨ ਵਿਅਕਤੀ ਬਣਨਾ ਨਹੀਂ ਚਾਹੁੰਦੇ । ਇੱਕ ਪ੍ਰੇਸ਼ਟ ਭਾਸ਼ਾ ਨੂੰ ਸ਼ਾਜ਼ੋਨਾਦਰ ਹੀ ਖਤਮ ਕੀਤਾ ਜਾ ਸਕਦਾ ਹੈ । ਜਦ ਇੱਕ ਭਾਸ਼ਾ ਦੂਸਰੀ ਭਾਸ਼ਾ ਉਪਰ ਪ੍ਰਧਾਨਤਾ ਪ੍ਰਾਪਤ ਕਰਨ ਲਗਦੀ ਹੈ ਤਾਂ ਆਮ ਤੌਰ ਤੇ ਇਸ ਦਾ ਕਾਰਣ ਇਹ ਹੁੰਦਾ ਹੈ ਕਿ ਉਸ ਭਾਸ਼ਾ ਵਿੱਚ ਐਸੇ ਗੁਣ-ਲਾਭ ਹੁੰਦੇ ਹਨ ਜੋ ਉਸ ਨੂੰ ਉੱਨਤੀ ਅਤੇ ਪ੍ਰਗਤੀ ਦੇ ਪਥ ਤੇ ਅਗੇਰੇ ਵਧਾਉਂਦੇ ਹਨ ਅਤੇ ਜੋ ਨਾ ਕੇਵਲ ਆਪਣੇ ਅਤੇ ਅਸਭਯ ਭਾਸ਼ਾ ਦੇ ਵਿਚਕਾਰ ਅਨਚਿੰਤਨ, ਵਿਸਤਾਰ-ਵਿਆਪਕਤਾ ਅਤੇ ਅਭਿਵਿਅਕਤੀ-ਸੌਸ਼ਠ ਵਜੋਂ ਅੰਤਰ ਰਖਦੀ ਹੈ ਬਲਕਿ ਆਵੇਗ ਦੇ ਪੱਖ ਤੋਂ ਭੀ ਉਚੇਰਾ ਦਰਜਾ ਰਖਦੀ ਹੈ । | ਇਸ ਤਰਾਂ ਉਦਗਾਰ ਅਤੇ ਆਵਗ ਕਿਸੇ ਕੌਮ ਦੀ ਸਾਰਵਜਨਨ ਸਾਮਾਨ ਭਾਸ਼ਾ ਵਿੱਚ ਅਤਿ-ਉੱਤਮਤਾ-ਪੂਰਵਕ ਅਭਿਵਿਅਕਤ ਹੁੰਦੇ ਹਨਐਸੀ ਭਾਸ਼ਾ ਜੋ ਸਮਸਤ ਦਲਾਂ ਅਤੇ ਵਰਗਾਂ ਵਿੱਚ ਸਾਂਝੀ ਹੁੰਦੀ ਹੈ । ਉਸ ਭਾਸ਼ਾ ਦਾ ਢਾਂਚਾ, ਸਰ, ਲਯ, ਧੂਲੀ ਅਤੇ ਮੁਹਾਵਰਾ ਉਸ ਕੰਮ ਦੇ ਵਿਅਕਤਿਤੁ ਨੂੰ ze