ਪੰਨਾ:Alochana Magazine April 1962.pdf/45

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਪਣੇ ਜ਼ਮਾਨੇ ਲਈ ਹੁੰਦਾ ਹੈ ਜਾਂ ਇਹ ਕਿ ਦਿਵੰਗਤ ਕਵੀਆਂ ਦਾ ਮਹਤੁ ਅਸਾਡੇ ਲਈ ਖਤਮ ਹੋ ਜਾਂਦਾ ਹੈ, ਜੇ ਕਰ ਅਸਾਡੇ ਪਾਸ ਜਿਉਂਦੇ ਕਵੀ ਮੌਜੂਦ ਨਾ ਹੋਣ । ਮੈਂ ਪਹਲੀ ਗੱਲ ਉਪਰ ਖਸ਼ ਤੌਰ ਤੇ ਜ਼ੋਰ ਦੇ ਕੇ ਕਹਣਾ ਚਾਹੁੰਦਾ ਹਾਂ ਕਿ ਜੇ ਕੋਈ ਕਵੀ ਬੜੀ ਛੇਤੀ ਆਪਣੇ ਪਾਠਕਾਂ ਦੀ ਵਿਸ਼ਾਲ ਗਿਣਤੀ ਪੈਦਾ ਕਰ ਲੈਂਦਾ ਹੈ ਤਾਂ ਇਹ ਗੱਲ ‘ਬਜ਼ਾਤੇ ਖ਼ੁਦ’ ਸੰਦੇਹ-ਯੁਕਤ ਪਰਿਸਥਿਤੀ ਵੱਲ ਇੰਗਤ ਕਰਦੀ ਹੈ ਕਿਉਂਕਿ ਅਸਾਨੂੰ ਇਸ ਗੱਲ ਤੋਂ ਇਹ ਖਦਸ਼ਾ ਪੈਦਾ ਹੋਣ ਲਗ ਜਾਂਦਾ ਹੈ ਕਿ ਉਹ ਕੋਈ ਨਵੀਨ ਚੀਜ਼ ਪੇਸ਼ ਨਹੀਂ ਕਰ ਰਹਿਆ ਹੈ, ਬਲਕਿ ਉਹ ਲੋਕਾਂ ਨੂੰ ਉਹੀ ਕੁਛ ਦੇ ਰਹਿਆ ਹੈ, ਜਿਸ ਤੋਂ ਉਹ ਪਰਿਚਿਤ ਹਨ ਅਤੇ ਉਨ੍ਹਾਂ ਨੂੰ ਉਹੀ ਸਾਮ ਵੰਮਲ ਰਹੀ ਹੈ ਜੋ ਪਿਛਲੀ ਪੀੜੀ ਦੇ ਕਵੀਆਂ ਤੋਂ ਮਿਲਦੀ ਰਹੀ ਹੈ । ਪਰ ਇਹ ਗੱਲ ਭੀ ਮਹੜ-ਪੂਰਣ ਹੈ ਕਿ ਕਵੀ ਦੇ ਆਪਣੇ ਜ਼ਮਾਨੇ ਵਿੱਚ ਭੀ ਸ਼ਿਸ਼ਟ ਅਤੇ ਪ੍ਰੇਸ਼ਟ ਪ੍ਰਕਾਰ ਦੇ ਥੋੜੇ ਬਹੁਤ ਪਾਠਕ ਜ਼ਰੂਰ ਹੋਣੇ ਚਾਹੀਦੇ ਹਨ । ਐਸੇ ਲੋਕਾਂ ਦਾ ਛੋਟਾ ਜਿਹਾ ਹਰਾਵਲ ਦਸਤਾ ਜ਼ਰੂਰੀ ਹੈ ਜੋ ਕਵਿਤਾ ਦੇ ਅਨੁਰਾਗੀ ਹੋਣ, ਜੋ ਸੁਤੰਤ੍ਰ ਰਾਇ ਭੀ ਰਖਦੇ ਹੋਣ ਅਤੇ ਆਪਣੇ ਜ਼ਮਾਨੇ ਤੋਂ ਥੋੜੇ ਬਹੁਤ ਅੱਗ ਭੀ ਹੋਣ ਜਾਂ ਫਿਰ ਇਨ੍ਹਾਂ ਵਿੱਚ ਨੂਤਨਤਾ ਅਤੇ ਮੌਲਿਕਤਾ ਨੂੰ ਤੇਜ਼ੀ ਨਾਲ ਆਤਮਸ ਤ ਕਰਨ ਦੀ ਯੋਗਤਾ ਹੋਵੇ । ਸੰਸਕ੍ਰਿਤ ਦੇ ਵਿਕਾਸ ਦਾ ਅਰਥ-ਅਭਿਪ੍ਰਾਯ ਇਹ ਨਹੀਂ ਕਿ ਹਰ ਵਿਅਕਤੀ ਨੂੰ ਮੁਹਾਜ਼ ਤੇ ਲਿਆਕੇ ਖੜਾ ਕਰ ਦਿੱਤਾ ਜਾਵੇ । ਇਹ ਬਿਲਕੁਲ ਐਸੀ ਹੀ ਗੱਲ ਹੋਵੇਗੀ ਜਿਵੇਂ ਹਰ ਪਾਣੀ ਨੂੰ ਕਦਮ ਮਿਲਾਕੇ ਚੱਲਣ ਲਈ ਤਿਆਰ ਕੀਤਾ ਜਾਵੇ । ਇਸ ਦਾ ਅਰਥਅਭਿਪ੍ਰਾਯ ਇਹ ਹੋਇਆ ਕਿ ਹਰ ਕਾਲ-ਖੰਡ ਵਿਚ ਐਸੇ ਅਤਿ-ਵਿਸ਼ਿਸ਼ਟ ਲੋਕ ਜ਼ਰੂਰ ਹੋਣੇ ਚਾਹੀਦੇ ਹਨ ਜਿਨ੍ਹਾਂ ਦੇ ਨਾਲ ਪਾਠਕਾਂ ਦਾ ਇੱਕ ਐਸਾ ਦਲ ਹੋਵੇ ਜਾਂ ਇੱਕ ਅੱਧ ਪੀੜੀ ਤੋਂ ਪਿਛੇ ਨਾ ਰਹਿੰਦੇ ਹੋਣ । ਚੇਤਨਾ ਅਤੇ ਅਭਿਅਤਾ ਦੇ ਉਹ ਪਰਿਵਰਤਨ ਅਤੇ ਵਿਕਾਸ ਜੋ ਪਹਲਾਂ ਸਿਰਫ ਕੁਛ ਲੋਕਾਂ ਵਿੱਚ ਪ੍ਰਗਟ ਹੁੰਦੇ ਹਨ, ਆਪਣੇ ਆਪ ਹੌਲੀ ਹੌਲੀ ਭਾਸ਼ਾ ਵਿੱਚ ਰਚ-ਮਿਚ ਜਾਂਦੇ ਹਨ; ਅਤੇ ਫਿਰ ਉਨਾਂ ਦੇ ਪ੍ਰਭਾਵ-ਵਸ਼ ਦੂਸਰਿਆਂ ਵਿੱਚ ਭੀ ਨਜ਼ਰ ਆਉਣ ਲਗ ਜਾਂਦੇ ਹਨ ਅਤੇ ਫਿਰ ਤੇਜ਼ੀ ਨਾਲ ਸਰਵ-ਪ੍ਰਿਯ ਲੇਖਕਾਂ ਵਿੱਚ ਆ ਜਾਂਦੇ ਹਨ । ਜਦ ਇਹ ਪਰਿਵਰਤਨ ਭਲੀ ਪ੍ਰਕਾਰ ਸੁਸਥ ਅਤੇ ਪ੍ਰਖਰ ਹੋ ਜਾਂਦੇ ਹਨ ਤਾਂ ਫਿਰ ਇੱਕ ਹੋਰ ਨਵੀਨ ਮਾਰਗ ਦੀ ਲੋੜ ਪੈਂਦੀ ਹੈ । ਇਸ ਤੋਂ ਛੁੱਟ ਇਹ ਕਿ ਜੀਵਿਤ ਲੇਖਕਾਂ ਦੇ ਹਥੀਂ ਹੀ ਦਿਵੰਗਤ ਲੇਖਕ ਜੀਵਨ-ਲ੍ਹਣ ਕਰਦੇ ਹਨ । ਸ਼ੈਕਸਪੀਅਰ ਵਰਗ ਕਵੀ ਨੇ ਅੰਗ੍ਰੇਜ਼ੀ ਭਾਸ਼ਾ ਨੂੰ ਗੰਭੀਰਤਾ-ਪੂਰਵਕ ਪ੍ਰਭਾਵਿਤ ਕੀਤਾ ਹੈ, ਅਤੇ ਇਹ ਪ੍ਰਭਾਵ ਸਿਰਫ਼ ਉਸ ਦੇ ਤੁਰੰਤ ਪਸ਼ਚਾਤ ਆਉਣ ਵਾਲੀ ਪੀੜੀ ਦੇ ਕਵੀਆਂ ਦਾ ਪ੍ਰਸਾਰਿਤ ਨਹੀਂ ਹੋਇਆ ਹੈ ਕਿਉਂਕਿ ਮਹਾਨਤਮ ਕਵੀਆਂ ਵਿੱਚ ਐਸੇ i

83