ਸਮੱਗਰੀ 'ਤੇ ਜਾਓ

ਪੰਨਾ:Alochana Magazine April 1962.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਲੂ ਹੁੰਦੇ ਹਨ, ਜੋ ਤੁਰੰਤ ਖ ਨਹੀਂ ਹੁੰਦੇ ਅਤੇ ਸਦੀਆਂ ਬਾਅਦ ਦੂਸਰੇ ਕਵੀਆਂ ਨੂੰ ਪ੍ਰਭਾਵਿਤ ਕਰ ਕੇ ਉਹ ਜੀਵਤ ਭਾਸ਼ਾ ਨੂੰ ਨਿਰੰਤਰ ਪ੍ਰਭਾਵਿਤ ਕਰਦੇ ਰਹਿੰਦੇ ਰਨ । ਜੇ ਸਚ-ਮੁਚ ਕਿਸੇ ਅੰਗ੍ਰੇਜ਼ੀ ਭਾਸ਼ਾ ਦੇ ਕਵੀ ਨੇ ਇਹ ਸਿਖਣਾ ਹੈ ਕਿ ਉਹ ਆਪਣੇ ਜ਼ਮਾਨੇ ਵਿੱਚ ਸ਼ਬਦਾਂ ਦਾ ਕਿਵੇਂ ਇਸਤੇਮਾਲ ਕਰੇ ਤਾਂ ਉਸ ਲਈ ਜ਼ਰੂਰੀ ਹੈ ਕਿ ਉਹ ਉਨ੍ਹਾਂ ਲੋਕਾਂ ਦਾ ਗੰਭੀਰਤਾ-ਪੂਰਵਕ ਅਧਿਐਨ ਕਰੇ ਜਿਨ੍ਹਾਂ ਨੇ ਆਪਣੇ ਜ਼ਮਾਨੇ ਵਿੱਚ ਸ਼ਬਦਾਂ ਨੂੰ ਸਰਵੋਤਮ ਰੀਤੀ ਨਾਲ ਇਸਤੇਮਾਲ ਕੀਤਾ ਸੀ ਅਤੇ ਭਾਸ਼ਾ ਨੂੰ ਨਵੀਨ ਸਰੂਪ ਪ੍ਰਦਾਨ ਕੀਤਾ ਸੀ । ਹੁਣ ਤਕ ਮੈਂ ਉਸ ਗੱਲ ਵਲ ਸੰਕੇਤ ਕੀਤਾ ਹੈ ਜਿਸ ਦਾ ਪ੍ਰਭਾਵ ਮੇਰਾ ਵਿਚਾਰ ਹੈ ਕਵਿਤਾ ਉਪਰ ਪੈਂਦਾ ਹੈ; ਅਤੇ ਜਿਸ ਨੂੰ ਇਉਂ ਕਹਿਆ ਜਾ ਸਕਦਾ ਹੈ। ਕਿ ਕੁਛ ਚਿਰ ਪਸ਼ਚਾਤ ਰੋਜ਼ਮੱਰਾ ਦੀ ਭਾਸ਼ਾ ਉਪਰ ਉਸ ਦਾ ਪ੍ਰਭਾਵ ਪੈਣ ਲਗ ਜਾਂਦਾ ਹੈ ਅਤੇ ਚੇਤਨਾ ਤੇ ਅਭਿਗਿਅਤਾ ਵਿੱਚ ਪਰਿਵਰਤਨ ਆਉਣ ਲਗ ਜਾਂਦਾ ਹੈ : ਸਮਾਜ ਦੇ ਵਿਅਕਤੀ-ਸਮੂਹ ਦੇ ਜੀਵਨ, ਸਾਰੇ ਦਲਾਂ ਅਤੇ ਸਾਰੀ ਕੌਮ ਉਪਰ ਚਾਹੇ ਉਹ ਕਵਿਤਾ ਨੂੰ ਪਦੇ ਅਤੇ ਰਸਾਦਨ ਕਰਦੇ ਹੋਣ ਜਾਂ ਨਾ, ਅਸਰ ਪੈਣ ਲਗਦਾ ਹੈ । ਵਾਸਤਵ ਵਿੱਚ ਕਵਿਤਾ ਦਾ ਪ੍ਰਭਾਵ ਦੁਰਗਾਮੀ ਹੁੰਦਾ ਹੈ । ਇਹ ਪ੍ਰਭਾਵ ਬਹੁਤ ਅਪ੍ਰਤੱਖ ਹੁੰਦਾ ਹੈ ਜਿਸ ਨੂੰ ਸਾਬਿਤ ਕਰਨਾ ਬਹੁਤ ਮੁਸ਼ਕਿਲ ਹੈ । ਇਸ ਦੀ ਮਿਸਾਲ ਬਿਲਕੁਲ ਐਸੀ ਹੈ ਜਿਵੇਂ ਸਾਫ਼ ਨਿਰਮਲ ਗਗਨ ਵਿੱਚ ਕਿਸੇ ਚਿੜੀ ਜਾਂ ਹਵਾਈ ਜਹਾਜ਼ ਦੀ ਉੜਾਨ ਦਾ ਨਜ਼ਰੀ ਪਿੱਛਾ ਕੀਤਾ ਜਾਵੇ। ਜੇ ਤੁਸਾ ਉਸਨੂੰ ਉਸ ਵਕਤ ਵੇਖਿਆ ਸੀ ਜਦ ਉਹ ਤੁਸਾਡੀ ਨਜ਼ਰ ਦੇ ਸਾਹਮਣੇ ਸੀ ਅਤੇ ਉਸ ਦੇ ਬਾਅਦ ਤੁਸੀਂ ਉਸ ਨੂੰ ਦੂਰ ਜਾਂਦੇ ਹੋਏ ਨਿਰੰਤਰ ਵੇਖਦੇ ਰਹੇ ਸੀ ਤਾਂ ਐਸੀ ਅਵਸਥਾ ਵਿੱਚ ਤੁਸੀਂ ਉਸ ਨੂੰ ਬਹੁਤ ਦੂਰ ਫਾਸਲੇ ਤੇ ਭੀ ਵੇਖ ਸਕਦੇ ਹੋ ਜਿਥੇ ਉਸ ਪੁਰਸ਼ ਦੀ ਦ੍ਰਿਸ਼ਟੀ ਜਿਸ ਨੂੰ ਤੁਸੀਂ ਹੱਥ ਦੇ ਸੰਕੇਤ ਨਾਲ ਦਸ ਕੇ ਦਿਖਾਉਣਾ ਚਾਹੁੰਦੇ ਹੋ ਦੇਖਣ ਤੋਂ ਅਸਮਰਥ ਰਹਿੰਦੀ ਹੈ । ਬਿਲਕੁਲ ਉਸੇ ਤਰ੍ਹਾਂ ਜੇ ਤੁਸੀਂ ਕਵਿਤਾ ਦੇ ਪ੍ਰਭਾਵ ਨੂੰ ਗੰਭੀਰਤਾ-ਪੂਰਵਕ ਦੇਖਣਾ ਸ਼ੁਰੂ ਕਰੋ ਤਾਂ ਸਾਨੂੰ ਉਨ੍ਹਾਂ ਪਾਠਕਾਂ ਵਿੱਚ ਜੋ ਕਵਿਤਾ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਉਨ੍ਹਾਂ ਵਿੱਚ ਭਾ ਜੇ ਕਵਿਤਾ ਨਾਲ ਦੂਰ ਦਾ ਭੀ ਵਾਸਤਾ ਨਹੀਂ ਰਖਦੇ, ਇਹ ਪ੍ਰਭਾਵ ਨਜ਼ ਤੋਂ ਆਵੇਗਾ । ਇਹ ਪ੍ਰਭਾਵ ਉਸ ਵਕਤ ਸਾਨੂੰ ਜ਼ਰੂਰ ਨਜ਼ਰ ਆਵੇਗਾ ਜੇ ਰਾਸ਼ਟ੍ਰੀਯ ਸੰਸਕ੍ਰਿਤੀ ਜੀਵਿਤ ਅਤੇ ਸਥ ਹੈ ਕਿਉਂਕਿ ਸਥ ਸਮਾਜ ਵਿੱਚ ਹਰ ਅੰਗ-ਭਾਗ ਦਾ ਦੂਸਰੇ ਗ-ਭਾਗ ਉਪਰ ਨਿਰੰਤਰ ਪਾਰਸਪਰਿਕ ਪ੍ਰਭਾਵ ਪੈਂਦਾ ਰਹਿੰਦਾ ਹੈ । ਅਤੇ ਇਹੀ ਉਹ ਚੀਜ਼ ਹੈ ਜਿਸ ਨੂੰ ਮੈਂ ਵਿਸ਼ਾਲਤਮ ਅਰਥਾਂ ਵਿੱਚ ਕਵਿਤਾ ਦੇ ਸਾਮਾਜਿਕ ਯੇ ਜਨ-ਅਨੁਸ਼ਠਾਨ ਦਾ ਨਾਮ ਦੇਦਾ ਹਾਂ ਅਤੇ ਜੋ ਆਪਣੇ ਸੰਸ਼ਠਵ-ਉਤਕਰਸ਼ੀ E8