ਪੰਨਾ:Alochana Magazine April 1962.pdf/5

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਨਿਜੀ ਸੂਤ ਦੀ ਬਰਕਰਾਰੀ ਨੂੰ ਭੀ ਉਜਾਗ ਤੇ ਕਦੀ ਹੈ । ਇਸ ਰਮਜ਼ ਨੂੰ ਗੁਰੂ-ਕਵੀ ਰਤ ਅਤੇ ਪ੍ਰੇਮ ਦੇ ਵਾਤਾਵਰਣ ਵਿੱਚ ਪ੍ਰਚਲਿਤ ਵਿਚਾਰਾਂ ਤੇ ਵਿਆਪਾਰਾਂ ਅਨੁਸਾਰ ਬਯਾਨ ਕਰਦੇ ਹਨ । ਕਿਸੇ ਪ੍ਰੇਮ ਉਦਗਾਰ ਕੁੱਠੀ ਕਾਮਿਨੀ ਨੂੰ ਉਡੀਕ ਦੀ ਬਿਹਬਲਤਾ ਤੋਂ ਬਾਅਦ ਕੰਤ ਦੀ ਮੌਜੂਦਗੀ ਤੇ ਹਜ਼ੂਰੀ ਪ੍ਰਾਪਤ ਹੋਵੇ, ਪ੍ਰਸੰਨਤਾ ਤੇ ਉਸ ਦਾ ਜਿਹੜਾ ਤਲਾਤਮ ਉਸਦੇ ਪ੍ਰੇਮਬਿਹਬਲਤਾ ਦਾਰਾ ਉੱਚੀਪਤ ਵਿਅਕਤਿਤ ਨੂੰ ਅਨੁਪ੍ਰਾਣਿਤ ਕਰੇਗਾ, ਉਸੇ ਦੇ ਸਮਾਨਾਂਤਰ ਉਪਮਾਨਾਤਮਕ ਛੋਹਾ ਨਾਲ ਗੁਰੂ ਅਮਰਦਾਸ ਜੀ ਨੇ ਪ੍ਰਾਣਾਤਮਕ ਵਿਕਾਸ ਦੇ ਦਿਵਯ-ਮਾਰਗ ਦੀ ਅਵਸਥਾ ਨੂੰ ਬਯਾਨ ਕੀਤਾ ਹੈ । ਰਚਨਾ ਦੇ ਸਰੋਦੀ ਸਭਾਵ ਦੇ ਜਿਹੜੇ ਤਕਾਜ਼ੇ ਹਨ ਉਨ੍ਹਾਂ ਵਿਚ ਸਥਾਈ ਭਾਵ ਦੀ ਹੈਸੀਅਤ ਕੇਵਲ ਰਤੀ ਨੂੰ ਪ੍ਰਾਪਤ ਹੈ । ਰਤੀ-ਕੱਦ ਦੇ ਸਰੀਰਕ ਸੌਂਦਰਯ , ਉਸ ਦੀ ਨਿਕਟਤਾ ਜਾਂ ਦੂਰੀ ਨੂੰ ਆਲੰਬਨ ਮੰਨਿਆ ਜਾਂਦਾ ਹੈ । ਉਦੀਨ ਦਾ ਧਰਮ ਰੁੱਤ ਜਾ ਰਾਤ, ਸਵੇਰ, ਸ਼ਾਮ, ਬਾਗ, ਨਦੀ ਜਾਂ ਝੀਲ ਜਾਂ ਸ਼ੀਤਲ ਪਵਨ ਨੂੰ ਪ੍ਰਾਪਤ ਹੈ । ਰਤੀ ਜਿਸ ਨੂੰ ਸਥਾਈ ਭਾਵ ਮੰਨਿਆ ਜਾਂਦਾ ਹੈ, ਮਾਨਵਮਨ ਵਿੱਚ ਉਤਪੰਨ ਹੋਣ ਵਾਲੀਆਂ ਸੁਭਾਵਿਕ ਤੇ ਨੈਸਰਗਿਕ ਤਰੰਗਾਂ ਵਿੱਚ ਨੇ ਕੇਵਲ ਪ੍ਰਬਲ ਹੈ ਬਲਕਿ ਅਮੋੜ ਤੇ ਪ੍ਰਚੰਡ ਭੀ ਹੈ ਜਿਸ ਦਾ ਪਾਦੁਰਭਾਵ ਸਮਸਤ ਮਾਨਵ-ਵਿਅਕਤਿਤ ਨੂੰ ਸਪੰਦਿਤ ਕਰ ਦੇਂਦਾ ਹੈ । ਇਸ ਸਥਾਈ ਭਾਵ ਦਾ ਪਰਿਸ਼ਕਾਰ ਅਤੇ ਉੱਨਯਨ ਜੇ ਗਿਆਨ ਦਾਰਾ ਕਰ ਲੀਤਾ ਜਾਵੇ ਤਾਂ ਉਸ ਸੂਰਤ ਵਿੱਚ ਰਤੀ-ਵਿਆਪਾਰ ਦਾ ਪਾਤਰ ਦੇਹਧਾਰੀ ਵਜੂਦ ਦੀ ਬਜਾਇ ਆਦਰਸ਼ ਨਿਰਪੇਸ਼ ਤੱਤ ਹੋ ਨਿਬੜਦਾ ਹੈ । ਉਸ ਸੂਰਤ ਵਿੱਚ ਰਡ ਦਾ ਨਾਮ ਉਜਲ ਜਾਂ ਮਧੁਰ ਰਤੀ ਹੋ ਨਿਬੜਦਾ ਹੈ । ਮਧੁਰ ਰਤੀ ਦੇ ਵਿਆਪਾਰ ਉਸਦੇ ਪ੍ਰਗਟਾਉ ਦੇ ਆਲੰਬਨ ਅਤੇ ਉਸਦੇ ਥਕਾਵ ਦੇ ਉਦਨ ਭੀ ਸੂਖਮ ਅਤੇ ਉਜਲ ਹੀ ਹੁੰਦੇ ਹਨ । ਇਸ ਰਚਨਾ ਵਿੱਚ ਗੁਰੂ-ਕਵੀ ਨੇ ਚੇਤਨਾਤਮਕ ਵਿਕਾਸ ਵਿੱਚ ਪ੍ਰਾਪਤੀ ਦੀ ਉਸ ਅਵਸਥਾ ਤੇ ਉਸ ਤੋਂ ਪੈਦਾ ਹੋਈ ਪ੍ਰਸ਼ੰਸਾ ਅਤੇ ਉਸਤਤ ਦੀ ਸੂਖਮ ਬਿਰਤੀ ਨੂੰ ਅੰਕਿਤ ਕੀਤਾ ਹੈ । ਜਪੁਜੀ ਵਿੱਚ ਗੁਰੂ ਨਾਨਕ ਦੇਵ ਜੀ ਅੰਤਿਮ ਲਸ਼ “ਸਚਿਆਰਤਾ ਦਾ ਇਹਸਾਸ ਦੇ ਕੇ ਉਸ ਤਕ ਪਹੁੰਚਣ ਦੇ ਸਾਧਨਾ-ਮਾਰਗ ਅਤੇ ਉਸ ਦਿਆਂ ਪੜਾਵਾਂ ਦਾ ਨਿਰਦੇਸ਼ ਕਰਦੇ ਹਨ । ਇਸ ਰਚਨਾ ਵਿੱਚ ਗੁਰੂ ਜੀ ਨੇ ਪ੍ਰਾਪਤੀ ਦੀ ਅਵਸਥਾ ਨੂੰ ਪ੍ਰਸੰਨਤਾ, ਮੰਗਲ ਅਤੇ ਅਹਲਾਦ ਦੇ ਵਾਤਾਵਰਣ ਨਾਲ ਸੰਬੰਧਿਤ ਉਪਮਾਨਾਂ ਦਾ ਬਯਾਨ ਕਦਦੇ ਹੋਏ ਆਨੰਦ ਨੂੰ ਕਿਸੇ ਕਾਮਿਨੀ ਦੀ