ਪੰਨਾ:Alochana Magazine April 1962.pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੁਣ ਅੰਤ ਵਿੱਚ ਮੈਂ ਇਸ ਗੱਲ ਨੂੰ ਕਾਰ ਕਰਨ ਵਿੱਚ ਨਿਆਇ-ਸੰਗਤ ਹਾਂ ਕਿ ਕਵੀ ਦੀ ਭਾਸ਼ਾ ਬੋਲਣ ਵਾਲੇ ਸਾਰੇ ਲੋਕਾਂ ਲਈ ਕਵਿਤਾ ਦਾ ਸਾਮਾਜਿਕ ਯੋਜਨ-ਆਦਰਸ਼ ਭੀ ਹੁੰਦਾ ਹੈ ਭਾਵੇਂ ਉਹ ਲੋਕ ਕਵੀ ਦੇ ਅਸਤਿਤੁ ‘ਤੋਂ ਪਰਿਚਿਤ ਹੋਣ ਜਾਂ ਨਾ ਹੋਣ । ਇਸ ਗੱਲ ਤੋਂ ਇਹ ਨਿਸ਼ਕਰਸ਼ ਪ੍ਰਾਪਤ ਹੁੰਦਾ ਹੈ ਕਿ ਇਹ ਗੱਲ ਯੂਰਪ ਦੀ ਹਰ ਕੌਮ ਲਈ ਮਹਤੁ-ਪੂਰਣ ਹੈ ਕਿ ਉਹ ਕਵਿਤਾ ਦੇ ਸਿਲਸਿਲੇ ਨੂੰ ਜਾਰੀ ਰਖੇ । ਮੈਂ ਨਾਰਵੀਜੀਅਨ ਕਵਿਤਾ ਨਹੀਂ ਪੜ੍ਹ ਸਕਦਾ। ਪਰ ਜੇ ਮੈਨੂੰ ਇਹ ਕਹਿਆ ਜਾਵੇ ਕਿ ਨਾਰਵੀਜੀਅਨ ਭਾਸ਼ਾ ਵਿੱਚ ਕਾਵਿ-ਦ੍ਰਿਸ਼ਟੀ ਨਹੀਂ ਹੈ ਰਹੀ ਤਾਂ ਮੈਂ ਇਸ ਨੂੰ ਇੱਕ ਖਤਰਾ ਸਮਝ ਕੇ ਚੁਕੰਨਾ ਹੋ ਜਾਵਾਂਗਾ ਅਤੇ ਮੇਰਾ ਇਹ ਚੁਕੰਨਾਪਨ ਉਦਾਰ ਸਹਾਨਭੂਤੀ ਤੋਂ ਅਧਿਕ ਮਹਤੁ-ਪੂਰਣ ਹੋਵੇਗਾ । ਮੈਂ ਇਸਨੂੰ ਇੱਕ ਰੋਗ ਦੇ ਲੱਛਣ-ਚਿੰਨ ਸਮਝਾਂਗਾ ਜੋ ਹੌਲੀ ਹੌਲੀ ਸ਼ਾਇਦ ਸਮਸਤ ਯੂਰਪ ਵਿੱਚ ਫੈਲ ਜਾਵੇਗਾ ਅਤੇ ਇਹ ਹਾਸ-ਅਪਕਰਸ਼ ਦੀ ਭੂਮਿਕਾ ਹੋਵੇਗੀ ਜਿਸ ਦਾ ਮਤਲਬ ਇਹ ਹੋਵੇਗਾ ਕਿ ਹਰ ਥਾਂ ਲੋਕ ਸਭਤਾ-ਪਰਕ ਉਦਗਾਰਾਂ ਦੇ ਪ੍ਰਗਟਾਉ ਦੀ ਸ਼ਕਤੀ ਤੋਂ ਵੰਚਿਤ ਹੁੰਦੇ ਜਾਣਗੇ ਅਤੇ ਆਖਿਰਕਾਰ ਮਹਸੂਸ ਕਰਨ ਦੀ ਯੋਗਤਾ ਤੋਂ ਭੀ ਵੰਚਿਤ ਹੋ ਜਾਣਗੇ । ਇਹ ਗੱਲ ਸਚ-ਮੁਚ ਘਟਿਤ ਹੋ ਸਕਦੀ ਹੈ । ਧਾਰਮਿਕ ਵਿਚਾਰ-ਵਿਸ਼ਵਾਸ ਦੇ ਅਪਕਰਸ਼ ਸੰਬੰਧੀ ਤਾਂ ਹਰ ਥਾਂ ਬਹੁਤ ਕੁਛ ਕਹਿਆ ਗਇਆ ਹੈ ਪਰ ਕਿਸੇ ਨੇ ਧਾਰਮਿਕ ਚਿੰਤਨ-ਅਭਿਗਿਅਤਾ ਬਾਰੇ ਕੁਛ ਨਹੀਂ ਕਹਿਆ ਹੈ । ਆਧੁਨਿਕ ਕਾਲ ਦਾ ਰੋਗ ਇਹ ਨਹੀਂ ਕਿ ਭਗਵਾਨ ਅਤੇ ਇਨਸਾਨ ਸੰਬੰਧ ਕਛ ਧਾਰਣਾਵਾਂ ਵਲੋਂ ਵਿਸ਼ਵਾਸ-ਨਿਸ਼ਠਾ ਦਾ ਅੰਤ ਹੋ ਗਇਆ ਹੈ ਜਿਨ੍ਹਾਂ ਬਾਰੇ ਅਸਾਡੇ ਵਡ-ਵਡੇਰੇ ਧਾ ਰਖਦੇ ਸਨ; ਬਲਕਿ ਅਸਲ ਗੱਲ ਇਹ ਹੈ ਕਿ ਇਸ ਕਾਲ-ਖੰਡ ਨੇ ਭਗਵਾਨ ਅਤੇ ਇਨਸਾਨ ਬਾਰੇ ਮਹਸੂਸ ਕਰਨ ਦੀ ਯੋਗਤਾ ਹੀ ਗਵਾ ਦਿੱਤੀ ਹੈ । ਅਤੇ ਇਹ ਯੋਗਤਾ ਅਸਾਡੇ ਬਾਪ-ਦਾਦਾ ਵਿੱਚ ਮੌਜੂਦ ਸੀ । ਇਕ ਐਸਾ ਅਕੀਦਾ ਜਿਸ ਤੋਂ ਵਿਸ਼ਵਾਸ ਉਠ ਗਇਆ ਹੈ ਇੱਕ ਐਸੀ ਚੀਜ਼ ਤਾਂ ਜ਼ਰੂਰ ਹੈ ਜਿਸ ਨੂੰ ਕਿਸੇ ਸੀਮਾ ਤਕ ਸਮਝਿਆ ਜਾ ਸਕਦਾ ਹੈ ਪਰ ਜਦ ਧਾਰਮਿਕ ਆਵੇਗ-ਵਿਆਪਾਰ ਵਿਲੁਪਤ ਹੋ ਜਾਂਦੇ ਹਨ ਤਾਂ Rਹ ਸ਼ਬਦ ਜਿਨਾਂ ਦੇ ਮਾਧੜ ਮ ਦਾਰਾ ਇਨਸਾਨ ਨੇ ਇਨ੍ਹਾਂ ਆਵੇਗਾਂ ਦੀ ਅਕਿ ਵਿਅਕਤੀ ਦਾ ਯਤਨ ਕੀਤਾ ਸੀ ਪ੍ਰਣਹੀਨ ਹੋ ਜਾਂਦੇ ਹਨ । ਇਹ ਬਾਤ ਦਰੁਸਤ ਹੈ ਕਿ ਧਾਰਮਿਕ ਆਵੇਗ-ਵਿਆਪਾਰ ਹਰ ਦੇਸ਼ ਅਤੇ ਹਰ ਤ ਵਿੱਚ ਵਿਭਿੰਨ ਹੁੰਦੇ ਹਨ ਠੀਕ ਉਸੇ ਤਰ੍ਹਾਂ ਜਿਵੇਂ ਕਾਵਿ-ਅਨੁਭਵ ਵਿਭਿੰਨ ਹੁੰਦਾ ਹੈ । ਅਨੁਭਵ ਬਦਲਦਾ ਰਹਿੰਦਾ ਹੈ ਨਿਸ਼ਠਾ ਅਤੇ ਵਿਸ਼ਵਾਸ-ਸਿੱਧਾਂਤ ਚਾਹੇ ਉਹੀ ਰਹੇ । ਪਰ ਇਹ ਮਾਨਵ-ਜੀਵਨ ਦੀ ਇੱਕ ਲਾਜ਼ਿਮੀ ਸਰਤ ਹੈ । ਮੈਨੂੰ ਜਿਸ ਬਾਤ ਦਾ ਡਰ ਹੈ ਉਸਦਾ ਨਾਮ ਮੋਤ ਹੈ । ਐਸੀ