ਦੇ ਆਦਰਸ਼ ਅਨੁਸਾਰ 'ਸ਼ਬਦ' ਤੋਂ ਭਾਵ ਚੇਤਨਾ-ਵਿਅਕਤਿਤ ਦੇ ਐਸੇ ਰੂਪਾਂਤਰ ਦਾ ਹੈ, ਜਿਸ ਦੇ ਪ੍ਰਮੁੱਖ ਅੰਸ਼ ਸਦਾਚਾਰਕ ਪਵਿਤਾ, ਚੇਤਨਾਤਮਕ ਨਿਰਮਲਤਾ ਅਤੇ ਉੱਦਾਤ ਅਨੁਚਿੰਤਨ ਹਨ । ਸਪਸ਼ਟ ਹੈ ਕਿ ਮਾਨਵ-ਵਿਅਕਤਿਤੁ ਦੇ ਪੁਨਰ-ਨਿਰਮਾਣ ਦੇ ਸਦਾਚਾਰਕ ਅਤੇ ਅਨੁਚਿੰਤਨਾਤਮਕ ਪਖ ਦੀ ਪਰਿਪਕਤਾ ਦਸ਼ਤੀਆਂ ਦੇ ਨਿਰੋਧ ਅਤੇ ਕੁਸੰਸਕਾਰਾਂ ਦੇ ਵਿਨਾਸ਼ ਤੋਂ ਬਾਅਦ ਹੀ ਸੰਭਵ ਹੈ । ਗੁਰੂ ਅਮਰਦਾਸ ਅਨੁਸਾਰ ਆਨੰਦ-ਅਵਸਥਾ ਦੀ ਪ੍ਰਾਪਤੀ ਗੁਰੂ ਦਾਰਾ ਅਨੁਮ੍ਰਿਤ ਸੱਚੀ ਲਿਵ ਅਰਥਾਤ ਪਵਿਤ੍ਰ ਪ੍ਰਾਣਵੰਤ ਜਿਗਿਆਸਾ ਤੋਂ ਉਪਰਾਤ ਹੀ ਸੰਭਵ ਹੈ; ਤੇ ਉਸ ਦੇ ਅਰਥਾਤ ਗੁਰੂ ਦੇ ਗਿਆਨਮਈ ਪ੍ਰਭਾਵ ਕਾਰਣ ਹੀ ਦੁਸ਼ਤੀਆਂ ਦਾ ਪੂਰਣ ਨਿਰੋਧ ਸੰਭਵ ਹੈ । ਜਿਗਿਆਸਾ ਮਾਨਵ ਸ਼ਕਤੀਆ ਦੇ ਸੂਖਮ ਅਤੇ ਕਰਮ-ਪ੍ਰਧਾਨ ਚੰਡ ਸਰੂਪ ਨੂੰ ਟੰਬ ਜਗਾਉਣ ਦਾ ਇੱਕ ਬਲਵਾਨ ਸਾਧਨ ਹੈ । ਮੁਸਲਮਾਨ ਸੂਫ਼ੀ ਕਵੀਆਂ ਨੇ ਇਨਸਾਨੀ ਵਜੂਦ ਵਿੱਚ ਤਲਬ (ਜਿਗਿਆਸਾ) ਦੀ ਮੌਜੂਦਗੀ ਨੂੰ ਨੂਰੀ ਅੰਸ਼ ਨਾਲ ਤੁਲਨਾ ਦਿੱਤੀ ਹੈ । ਗੁਰੂ ਅਮਰਦਾਸ ਅਨੁਸਾਰ ਨਿਰਮਲ ਜਿਗਿਆਸਾ ਦੇ ਬਿਨਾਂ ਮਾਨਵ ਸ਼ਰੀਰ ਤੁੱਛ ਹੈ । ਸਾਚੀ ਲਿਵੈ ਬਿਨੁ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥ ਜਿਗਿਆਸਾ ਦਾ ਧਰਮ ਗੁਰੂ-ਕਵੀ ਅਨੁਸਾਰ ਪ੍ਰੇਰਣਾਤਮਕ ਅਤੇ ਗਤਿਆਤਮਕ ਹੈ ਕਿਉਂਕਿ ਆਪ ਜੀ ਦੀ ਕਾਵਿ-ਸਾਮਗ੍ਰੀ ਵਿਸ਼ੇਸ਼ ਕਰ ਆਨੰਦ ਵਿੱਚ ਇਹ ਸਪਸ਼ਟਤਾ-ਪੂਰਵਕ ਅੰਕਿਤ ਕੀਤਾ ਗਇਆ ਹੈ ਕਿ ਜਿਗਿਆਸਾਰਹਿਤ ਮਾਨਵ-ਸ਼ਰੀਰ ਨਿਸ਼ਕ੍ਰਿਯ ਢੇਰ ਹੈ । ਆਨੰਦ ਦੀ ਉੱਦਾਤ ਪ੍ਰਮੁੱਖਤਾ ਇਕ ਐਸੀ ਪ੍ਰਾਪਤੀ ਹੈ, ਜਿਥੋਂ ਤਕ ਵਿਰਲੇ ਹੀ ਪਹੁੰਚਦੇ ਹਨ । ਗੁਰੂ ਅਮਰ ਦਾਸ ਜੀ ਨੇ ਮਾਨਵ-ਵਅਕਤਿਤ ਦੀ . ਜਿਸ ਚੇਤਨਾ-ਅਵਸਥਾ ਨੂੰ 'ਆਨੰਦ' ਦਾ ਨਾਮ ਦਿੱਤਾ ਹੈ, ਕਬੀਰ ਨੇ ਉਸੇ . ਅਵਸਥਾ ਨੂੰ ‘ਸਹਜ’ ਸ਼ਬਦ ਨਾਲ ਬਯਾਨ ਕੀਤਾ ਹੈ ਕਿਉਂਕਿ ਕਬੀਰ ਨੇ ‘ਸਹਜ’ ਦੀ ਵਿਲਖਣਤਾ ਜਿਨ੍ਹਾਂ ਸੰਕੇਤਕ ਸ਼ਧਦਾਂ ਦਾਰਾ ਅਭਿਵਿਅਕਤ ਕੀਤੀ ਹੈ, ਗੁਰੂ ਅਮਰਦਾਸ ਜੀ ਨੇ ਭੀ ਕਿਸੇ ਹੱਦ ਤਕ ਉਸੇ ਪ੍ਰਕਾਰ ਦੇ ਸ਼ਬਦ-ਸੰਕੇਤਾਂ ਦਾਰਾ ਆਨੰਦ ਦੀ ਵਿਲਖਣ ਉੱਦਾਤ ਨੂੰ ਪ੍ਰਗਟਾਇਆ ਹੈ । ਵਿਵਹਾਰਕ ਸੰਸਾਰ ਵਿੱਚ ਪ੍ਰੇਮ-ਵਿਆਪਾਰ ਨਾਲ ਸੰਬੰਧਤ ਜਿਹੜੀਆਂ ਮਾਨਤਾਵਾਂ ਹਨ, ਉਨ੍ਹਾਂ ਵਿੱਚ ਪ੍ਰੇਮ-ਪਾਤਰ ਦਾ ਵਿਅਕਤਿਤ ਪੇਮੀ ਦੀ ਇਕ-ਚਿਤਇਕਾਗਰਤਾ ਦਾ ਕੇਦ ਹੁੰਦਾ ਹੈ । ਉਸ ਦਾ ਦੇਸ਼ ਅਤੇ ਨਿਵਾਸ-ਸਥਾਨ ਆਦਰਸ਼ਕ ma
ਪੰਨਾ:Alochana Magazine April 1962.pdf/8
ਦਿੱਖ