ਤੇ ਰਮਣੀਯ ਹਨ । ਉਸ ਦੀ ਹਜ਼ੂਰ ਦੇ ਸਹਾਇਕ ਸਾਧਨ ਭ ਖੁਸ਼-ਗਵਾਰ ਹਨ । ਇਸ ਦੇ ਸਮਾਨਾਂਤਰ ਸੰਤ-ਕਾਵਿ ਵਿੱਚ ਉੱਦਾਤ ਅਵਸਥਾ ਜਿਹੜੀ ਕਿ ਸਾਧਕ ਦੀਆਂ ਪਵਿਤ੍ਰ ਚਿਤਵਿੱਤੀਆਂ ਦਾ ਇੱਕ-ਮਾ ਕੇ 'ਦ ਹੈ, ਦੇ ਸਹਾਇਕ ਸਾਧਨਾਂ ਵਿੱਚ ਗੁਰੂ ਤੇ ਉਸ ਦਾ ਨਿਰਦਿਸ਼ਟ ਧਿਆਨ ਅਤੇ ਸਿਮਰਨ ਕਯਾ ਭੀ ਉਤਮ ਅਤੇ ਪਵਿਤ੍ਰ ਹਨ । ਗੁਰ ਦਾ ਵਿਅਕਤਿਤ-ਪ੍ਰਤੀਕ ਭੀ ਸਾਧਕ ਲਈ ਉਦਗਾਰ-ਬਲਿਦਾਨ ਦਾ ਆਧਾਰ ਹੈ । ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ , ਜਿਸ ਦੀਆਂ ਏਹ ਵਡਿਆਈਆਂ । ਗੁਰੂ ਨਾ ਕੇਵਲ ਧਿਆਨ-ਪ੍ਰਕ੍ਰਿਯਾ ਅਤੇ ਗਿਆਨ ਦਾ ਸੋਮਾ ਹੈ ਬਲਕਿ ਗੁਰੂ ਹੀ ਸਾਧਕ ਦੇ ਚੇਤਨ-ਵਿਅਕਤਿਤ ਨੂੰ ਆਨੰਦ ਦੀ ਅਨੁਭੂਤੀ ਦੀ ਸਮਰਥਾ ਬਖਸ਼ਦਾ ਹੈ । ਸੂਫੀ ਕਵੀ ਸੁਲਤਾਨ ਬਾਹੂ ਮੁਰਸ਼ਿਦ ਦੇ ਪ੍ਰਭਾਵ ਨੂੰ ਮਨ ਵਿੱਚ ਸਥਾਪਤ ਚੰਬੇ ਦੀ ਬੂਟੀ ਕਹਿੰਦਾ ਹੈ । ਉਸ ਤੋਂ ਬਾਅਦ ਅੰਤਿਮ ਤਾਨ ਇਨ੍ਹਾਂ ਸ਼ਬਦਾਂ ਦੇ ਤੋੜ ਕੇ ਰਸ਼ਿਦ ਦੀ ਪੂਜਨੀਯਤਾ ਦੀ ਸਾਖੀ ਭਰਦਾ ਹੈ । ਮੁਰਸ਼ਿਦ ਬਾਹੂ ਸਦ ਹੀ ਜੀਵੇ, ਜਿਨ ਇਹ ਬੂਟੀ ਲਾਈ ਹੂ । ਧਿਆਨ-ਪ੍ਰਕ੍ਰਿਯਾ ਭੀ ਆਪਣੇ ਸੁਭਾਵ ਵਿੱਚ ਦੰਦਮਈ ਹੈ, ਜਿਸ ਵਿਚ ‘ਲਾ’ ਤੇ ‘ਇੱਲਾ' ਦੇ ਹੀ ਦੇ ਵਿਰੋਧੀ ਤੱਤ ਹਨ । ਮ ਤੀਆਂ ਨੂੰ ਸੰਸਾਰਕ ਜੀਵਨ ਉਸ ਦੀਆਂ ਰੰਗੀਨੀਆਂ, ਸੰਸਾਰਕ ਸੰਬੰਧਾਂ ਦੀਆਂ ਮਜ਼ਬੂਤੀਆਂ ਅਤੇ ਸੰਸਾਰਕ ਪਦਾਰਥਾਂ ਦੀ ਦਿਸਦੀ ਚਮਕ ਭੜਕ ਤੋਂ ਹਟਾ ਕੇ ਉਸ ਇੱਕ ਅਖੰਡ ਦੇ ਸਤ ਹਜ ਸੌਮਤਾ-ਮਈ ਸਰੂਪ ਉਤੇ ਕੇਂਦ੍ਰਿਤ ਕਰਨਾ ਪੈਂਦਾ ਹੈ । ਗੁਰੂ ਅਮਰਦਾਸ ਜੀ ਨੇ ਇਸ ਰਚਨਾ ਵਿੱਚ ਸੱਚ ਅਰਥਾਤ ਉਸ ਇੱਕ ਪਵਿਤ੍ਰ ਤੇ ਸ਼ਾਸ਼ਵਤ ਨਾਲ ਸਨੇਹ ਅਤੇ ਲਗਨ ਨੂੰ ਦ੍ਰਿੜਾਉਂਦੇ ਹੋਏ ਮਾਇਆ ਮੋਹਨੀ, ਭਰਮ ਭੁਲਾਣੀ ਕਹ ਕੇ ਸੰਸਾਰ ਦਿਆਂ ਨਸ਼ਵਰ ਪਦਾਰਥਾਂ ਦੀ ਜ਼ਾਹਿਰੀ ਰੰਗਨੀ ਤੋਂ ਆਪਣੇ ਆਪ ਨੂੰ ਬਚਾਉਣ ਦਾ ਉਪਦੇਸ਼ ਦਿੱਤਾ ਹੈ, ਅਤੇ ਮੁਕਾਬਲੇ ਤੇ ਧਿਆਨ ਕੇ ਦੀ ਨਿਰਪੇਸ਼ਤਾ ਦੇ ਚਿਤਰ ਨੂੰ ਪੁਨਰਾਵਿੱਤੀ ਅਲੰਕਾਰ ਦੀ ਸਹਾਇਤ। ਨਾਲ ਉਜਾਗਰ ਕੀਤਾ ਹੈ | ਅਗੰਮ, ਅਗੋਚਰ, ਅਨੰਤ, ਨਿਧਾਨ ਆਦਿ ਸ਼ਬਦ ਧਿਆਨ-ਕੇ ਦੇ ਅਸਤਿਤੁ ਦੀ ਉਸ ਨਿਰਪੇਸ਼ਤਾ ਦੇ ਸੂਚਕ ਹਨ, ਜਿਹੜੀ ਗਿਆਨ, ਕਲਪਨਾ ਅਤੇ ਉਦਭਾਵਨਾ ਤੋਂ ਭੀ ਅਤੀਤ ਹੈ । | ਮਧੁਰ ਰਤੀ ਦੇ ਅਨੁਸਾਰੀ ਦਾ ਆਚਾਰ ਅਤੇ ਕਰਮ-ਸਾਧਨਾ ਵਿਲਖਣ ਹੁੰਦੀ ਹੈ ।
ਪੰਨਾ:Alochana Magazine April 1962.pdf/9
ਦਿੱਖ