ਪੰਨਾ:Alochana Magazine April 1964.pdf/10

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹੈ, ਜ਼ਿੰਦਗੀ ਦੀ ਹੂਬਹੂ ਤਸਵੀਰ । ਜਿਵੇਂ ਉਸ ਕੋਈ ਚੀਜ਼ ਵੇਖੀ ਉਵੇਂ ਹੀ ਦਰਸ਼ਕਾਂ ਨੂੰ ਵਿਖਾ ਦਿਤੀ । ਉਸ ਦੇ ਪਾਤਰ ਘੜੇ ਹੋਏ ਨਹੀਂ ਹਨ, ਜੀਵਨ ਵਿਚੋਂ ਚੁਣ ਕੇ ਰੰਗ ਮੰਚ ਤੇ ਲਿਆ ਖਲ੍ਹਾਰੇ ਹਨ, ਐਨ ਅਸਲੀ ਰੂਪ ਵਿਚ, ਆਪਣੀ ਬੋਲੀ ਬੋਲਦੇ, ਆਪਣੀ ਮਨ ਮਰਜ਼ੀ ਕਰਦੇ । ਹਰਚਰਨ ਸਿੰਘ ਦਾ ਯਥਾਰਥਵਾਦ ਨੰਦੇ ਨਾਲੋਂ ਇਸ ਪਰਕਾਰ ਭਿੰਨ ਹੈ ਨੰਦਾ ਪਾਤਰਾਂ ਨੂੰ ਲੋਕਾਂ ਦੀਆਂ ਨਜ਼ਰਾਂ ਨਾਲ ਵੇਖਦਾ ਜਾਚਦਾ ਹੈ, ਹਰਚਰਨ ਸਿੰਘ ਆਪਣੀ ਐਨਕ ਦੇ ਨੰਬਰ ਅਨੁਸਾਰ ਉਨ੍ਹਾਂ ਦਾ ਰੂਪ ਕੁਝ ਵਧਿਆ ਜਾਂ ਘਟਿਆ ਵੇਖ ਸਕਿਆ ਅਤੇ ਉਸੇ ਨੂੰ ਹੀ ਯਥਾਰਥ ਸਮਝ ਕੇ ਪੇਸ਼ ਕਰ ਦਿੱਤਾ । ਉਸ ਦੇ ਪਾਤਰਾਂ ਦਾ ਰੰਗ ਰੂਪ ਉਸ ਦੇ ਆਪਣੇ ਸ਼ੀਸ਼ੇ ਦੇ ਰੰਗ ਅਨੁਸਾਰ ਕੁਝ ਅਣਅਸਲੀ ਹੋ ਗਿਆ ਹੈ । ਉਨ੍ਹਾਂ ਦੀ ਬੋਲੀ ਵੀ ਹਰਚਰਨ ਸਿੰਘ ਨੇ ਆਪ ਸੁਣ ਕੇ ਆਪਣੇ ਮੁੰਹੋ ਬੋਲੀ ਹੈ ਤੇ ਜੋ ਸ਼ਬਦ ਭੁਲ ਗਏ ਉਨ੍ਹਾਂ ਦੀ ਥਾਂ ਆਪਣੇ ਪਾ ਦਿਤੇ । ਇਹ ਟਪਲਾਮਈ ਯਥਾਰਥਵਾਦ ਹੈ ।

ਸੇਖੋਂ ਦੇ ਯਥਾਰਥਵਾਦ ਵਿਚ ਸਮਾਜਵਾਦ, ਵਾਸ਼ਨਾਵਾਦ, ਬੁਧੀਵਾਦ, ਪ੍ਰਗਤੀਵਾਦ ਦੇ ਰੰਗ ਕੁਝ ਇਸ ਤਰ੍ਹਾਂ ਰਲ ਮਿਲ ਗਏ ਹਨ ਕਿ ਉਸ ਦੀ ਠੀਕ ਸੇਧ ਦਾ ਨਿਰਣਾ ਕਰਨਾ ਕਠਨ ਹੋ ਜਾਂਦਾ ਹੈ । ਸੇਖੋਂ ਇਸ ਬੁਨਿਆਦੀ ਤੱਥ ਨੂੰ ਮੰਨਣ ਤੋਂ ਸੰਕੋਚ ਕਰਦਾ ਹੈ ਕਿ ਨਾਟਕਕਾਰ ਦੀ ਦਰਸ਼ਕਾਂ ਤਕ ਪਹੁੰਚ ਭਾਵਾਂ ਰਾਹੀਂ ਹੁੰਦੀ ਹੈ, ਵਿਚਾਰਾਂ ਰਾਹੀਂ ਨਹੀਂ। ਇਹੋ ਕਾਰਨ ਹੈ ਕਿ ਉਹ ਨਾਟਕਕਾਰ ਨਹੀਂ ਬਣ ਸਕਿਆ ਅਤੇ ਕੇਵਲ ਚਿੰਤਕ ਹੀ ਰਹ ਗਇਆ ਹੈ । 'ਨਾਰਕੀ' ਦੀ ਮੰਚ-ਅਨੁਕੂਲਤਾ ਇਸ ਗੱਲ ਦੀ ਸਾਖੀ ਭਰਦੀ ਹੈ ਕਿ ਸੇਖੋਂ ਨੇ ਰੰਗ਼ ਮੰਚ ਨੂੰ ਵੇਖਿਆ ਤਾਂ ਜ਼ਰੂਰ ਹੈ ਪਰ ਰੰਗ ਮੰਚ ਦੀ ਅਹੱਲਿਆ ਦੇ ਅੰਗਾਂ ਵਿਚ ਇੰਦਰ ‘ਕਲਾਕਾਰ' ਵਾਂਗ ਭਾਵ ਪ੍ਰਜਵਲਤ ਕਰਨ ਦੀ ਥਾਂ ਉਸ ਨੇ ਇੰਦਰ ਦੇਵਤਾ ਵਾਂਗ ਇਸ ਨੂੰ ਸਰਾਪ ਕੇ ਪੱਥਰ ਬਣਾ ਦਿਤਾ ਹੈ ਅਤੇ ਇਸ ਪੱਥਰ ਉਤੇ ਆਪਣੀ ਬੁਧੀ ਦਾ ਇਕ ਹੋਰ ਵੱਡਾ ਸਾਰਾ ਪੱਥਰ ਰਖ ਦਿਤਾ ਹੈ ਤਾਂ ਜੋ ਉਸ ਦੇ ਵੇਖਦਿਆਂ ਇਹ ਹਿੱਲ ਨਾ ਸਕੇ । ਆਪਣੀ ਜਿੱਤ ਦੇ ਨਸ਼ੇ ਵਿਚ ਉਸ ਨੇ ਇਸ ਪਰਕਾਰ ਰੰਗਮੰਚ ਕੰਨਿਆਂ ਦਾ ਸਾਹ ਘੁਟ ਦਿਤਾ ਹੈ ।

ਗਾਰਗੀ ਵਾਸਤੇ ਰੰਗ-ਮੰਚ 'ਕਵਾਰੀ-ਟੀਸੀ' ਹੈ ਜੋ ਦੂਰੋਂ ਅਤਿਅੰਤ ਸੁੰਦਰ ਤੇ ਮਨਮੋਹਣੀ ਲਗਦੀ ਹੈ ਪਰ ਨੇੜੇ ਹੋਣ ਤੇ ਉਸ ਦੀ ਲਿਸ਼ਕਦੀ ਬਰਫ਼ ਲਹੂ ਠਾਰ ਦੇਂਦੀ ਹੈ, ਕਦਮ ਜਾਮ ਕਰ ਦੇਂਦੀ ਹੈ ਅਤੇ ਹਿਰਦੇ ਨੂੰ ਕਾਂਬਾ ਲਾ ਦਿੰਦੀ ਹੈ । ਕਦੇ ਉਹ ਵਿਅਕਤੀਵਾਦ ਦਾ ਚੋਲਾ ਪਾ ਕੇ ਇਸ ਵਲ ਵਧਦਾ ਹੈ, ਕਦੇ ਰੁਮਾਂਸਵਾਦ, ਚਿੰਨ੍ਹਵਾਦ, ਪ੍ਰਭਾਵਵਾਦ ਜਾਂ ਪ੍ਰਗਟਾਵਾਦ ਦਾ । ਕਦੇ ਉਹ "ਲੋਹਾਕੁਟ" ਬਣ ਕੇ ਅਗੇ ਵਧਦਾ ਹੈ ਤੇ ਕਦੇ ‘ਕਵੀਂ; ਕਦੇ ਇਹ ਵੀ ਡਰਾਵਾ ਦੇਂਦਾ ਹੈ ਕਿ ਉਹ ਰੰਗਮੰਚ ਨੂੰ ਤਿਆਗ ਕੇ ਲੋਕ ਮਚ ਨੂੰ ਜਾ ਅਪਣਾਏਗਾ । ਪਰ ਉਹ ਸੁਹਿਰਦ ਨਾਟਕਕਾਰ ਬਣ ਕੇ ਅਗਾਂਹ ਨਹੀਂ ਵਧਿਆ ਤੇ ਇਸੇ ਵਾਸਤੇ ਰੰਗਮਚ ਉਸ ਪਾਸੋਂ ਯੋਗ ਬਲ ਪਰਾਪਤ ਨਹੀਂ ਕਰ ਸਕਿਆ ।

ਨੰਦੇ ਦੇ ਯਥਾਰਥਵਾਦ, ਸੇਖੋਂ ਦੀ ਬੌਧਿਕਤਾ ਅਤੇ ਗਾਰਗੀ ਦੀ ਮੰਚ ਸੂਝ ਦਾ ਸੁਮੇਲ