ਪੰਨਾ:Alochana Magazine April 1964.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਲਵਾਨ ।

ਸ਼ੈਲੀ ਦੇ ਸਬੰਧ ਵਿਚ ਕਈ ਤਰ੍ਹਾਂ ਦੇ ਵਹਮ ਪ੍ਰਚਲਿਤ ਹਨ । ਹਿੰਦੀ ਦਾ ਇਕ ਉਘਾ ਅਲੋਚਕ ਲਿਖਦਾ ਹੈ- “ਸ਼ੈਲੀ ਅਨੁਭੁਤ ਵਿਸ਼ਯਵਸਤੂ ਕੋ ਸਜਾਨੇ ਕੇ ਉਨ ਤਰੀਕੋਂ ਕਾ ਨਾਮ ਹੈ ਜੋ ਉਸ ਵਿਸ਼ਥਵਸਤੂ ਕੀ ਅਭਿਵਿਅਕਤ ਕੋ ਸੁੰਦਰ ਏਵਮ ਪ੍ਰਭਾਵ ਪੂਰਨ ਬਨਾਤੇ ਹੈ ” ਇਹ ਪਰਿਭਾਸ਼ਾ ਗਲਤ ਹੈ- ਅਜੇਹਾ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਸਜਾਣ ਦੇ ਤਰੀਕੇ ਅਭਿਵਿਅਕਤੀ ਤੋਂ ਬਾਹਰਲੇ ਹਨ ਤੇ ਉਨ੍ਹਾਂ ਨੂੰ ਇਸ ਉਤੇ ਉਵੇਂ ਹੀ ਲਦਿਆ ਜਾਂਦਾ ਹੈ ਜਿਵੇਂ ਕਿ ਇਕ ਨਾਰੀ ਤੇ ਆਭੂਸ਼ਨ । ਸ਼ੈਲੀ ਸਜਾਣ ਦੇ ਤਰੀਕੇ ਨਹੀਂ ਹਨ-- ਇਹ ਵਿਸ਼ੇ ਤੋਂ ਵੱਖ ਕੀਤੀ ਹੋਈ ਉਸ ਦੀ ਅਭਿਵਿਕਤੀ ਵੀ ਨਹੀਂ ਕਿਉ ਕਿ ਇਸ ਨੂੰ ਇਸ ਦੇ ਵਿਸ਼ੇ ਤੋਂ ਨਿਖੇੜਿਆ ਨਹੀਂ ਜਾ ਸਕਦਾ । ਸੈਲੀ ਵਾਸਤਵ ਵਿਚ ਰੂਪ ਦਾ ਸਜਿੰਦ ਸਬੰਧ (living relationship) ਹੈ ਉਸ ਵਿਸ਼ੇ ਨਾਲ ਜਿਸਨੂੰ ਪ੍ਰਗਟਾਉਣ ਦੀ ਇਹ ਕੋਸ਼ਿਸ਼ ਕਰਦਾ ਹੈ । ਇਹ ਸਬੰਧ ਸਜਿੰਦ ਹੈ ਤੇ ਇਸ ਨੂੰ ਸਜਿੰਦ ਰਖਣ ਲਈ ਇਹ ਜਰੂਰੀ ਹੈ ਕਿ ਅਸੀਂ ਰੂਪ ਵਿਸ਼ੇ ਤੋਂ ਨਿਖੇਝਣ ਦੀ ਭੁਲ ਨਾ ਕਰੀਏ । ਰੂਪ ਵੱਖ ਹੋਇਆ ਨਹੀਂ ਕਿ ਸਬੰਧ ਦੀ ਸਜਿੰਦਤਾ ਖ਼ਤਮ ਹੋਈ ਨਹੀਂ । ਜਦ ਇਹ ਸਬੰਧ ਜੜ ਹੋ ਜਾਂਦਾ ਹੈ ਤਾਂ ਸ਼ੈਲੀ ਵੀ ਜੜ ਅਤੇ ਘਟੀਆ ਹੋ ਜਾਂਦੀ ਹੈ । ਸ਼ੈਲੀ ਇਕ ਚੇਤੰਨ ਇਕਾਈ ਹੈ ਤੇ ਇਹ ਚੇਤੰਨਤਾ ਹੀ ਇਸ ਦੀ ਜਾਨ ਹੈ ।

ਮੇਰਾ ਕਹਣ ਦਾ ਮਤਲਬ ਇਹ ਹੈ ਕਿ ਸ਼ੈਲੀ (Style) ਕੇਵਲ ਰੂਪ (Form) ਨਹੀਂ। ਇਹ ਰੂਪ ਨੂੰ ਵੀ ਆਪਣੇ ਵਿਚ ਸਮੇਟਦੀ ਹੋਈ ਅੱਗੇ ਵੱਧਕੇ ਲੇਖਕ ਦੇ ਚਰਿਤ੍ਰ ਤੇ ਉਸ ਦੇ ਵਿਚੋਂ ਉਪਜੇ ਵਿਚਾਰ ਨਾਲ ਜਿਹਦੀ ਅਭਿਵਿਅਕਤੀ ਦਰਕਾਰ ਹੈ ਆਪਣਾ ਚੇਤੰਨ ਅਨਿਖੜਵਾਂ ਸਬੰਧ ਹਰ ਵੇਲੇ ਜੋੜੀ ਰਖਦੀ ਹੈ ।

ਹਰ ਮਹਾਨ ਲੇਖਕ ਮਹਾਨ ਸ਼ੈਲੀਕਰ ਹੁੰਦਾ ਹੈ । ਲੇਖਕ ਦਾ ਡੂੰਘਾ ਦ੍ਰਿਸ਼ਟੀਕੋਣ ਤੇ ਉਸ ਦਿਸ਼ਟੀਕੋਣ ਨੂੰ ਵਿਅਕਤ ਕਰਨ ਵਾਲੀ ਸ਼ੈਲੀ ਵਾਸਤਵ ਵਿਚ ਇਕ ਹੀ ਹੱਥ ਦੇ ਦੋ ਪੱਖ ਹਨ । ਸ਼ੈਲੀ ਦ੍ਰਿਸ਼ਟੀਕੋਣ ਨੂੰ ਬਲ ਦੇਂਦੀ ਹੈ ਤੇ ਦ੍ਰਿਸ਼ਟੀਕੋਣ ਸ਼ੈਲੀ ਨੂੰ । Herbert Read ਠੀਕ ਹੀ ਲਿਖਦਾ ਹੈ ।

"A great writer is always a good stylist. The greatest English prose writers Swift, Milton, Taylor, Hooker, Berkeley, Shelley are great not only by virtue of their prose style, but also by virtue of the profoundity of their outlook on the world. And these are not separable and dirtinict virtues, but two aspects of one reality. The thought seems to mould and accentate the style and the style reacts to mould and accentate the thought. It is one process of creation,

੧੩