ਪੰਨਾ:Alochana Magazine April 1964.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

one art, one aim".

ਸ਼ੈਕਸਪੀਅਰ ਦੀ ਸ਼ੈਲੀ ਦਾ ਉਦਾਹਰਣ ਸ਼ੈਲੀ ਸਬੰਧੀ ਇਨ੍ਹਾਂ ਵਿਚਾਰਾਂ ਨੂੰ ਹੋਰ ਵੀ ਸਪਸ਼ਟ ਕਰ ਦੇਵੇਗਾ । ਉਸ ਦੇ ਪਹਲੇ ਨਾਟਕਾਂ ਦੀ ਸ਼ੈਲੀ ਦੀ ਪ੍ਰਸੰਸਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਨ੍ਹਾਂ ਨਾਟਕਾਂ ਦੇ ਵਸਤੂ ਤੇ ਆਕਾਰ ਵਿਚ ਕੋਈ ਸੰਤੁਲਨ ਜ਼ਾ ਸਮਤਾ (Harmony) ਨਹੀਂ-- ਵਸਤੂ ਘਟੀਆ ਹੈ ਤੇ ਆਕਾਰ ਅਲੰਕਿਤ । ਇਹੋ ਹਾਲ ਸ਼ੈਕਸ਼ਪੀਅਰ ਦੇ ਅੰਤਲੇ ਨਾਟਕਾਂ ਦਾ ਵੀ ਹੈ । ਉਨ੍ਹਾਂ ਵਿਚ ਗੱਲ ਉਲਟ ਹੋ ਗਈ ਹੈ-- ਵਿਚਾਰ ਬਹੁਤ ਵਧੀਆ ਤੇ ਤੀਬਰ ਹਨ ਤੇ ਆਕਾਰ ਵਿਚਾਰ ਨਾਲ ਕਦਮ ਨਹੀਂ ਰੱਖ ਸਕਿਆਂ । ਜੇਕਰ ਸ਼ੈਕਸਪੀਅਰ ਦੇ ਕੁਝ ਨਾਟਕਾਂ ਦੇ ਵਿਚਾਰ ਤੇ ਪ੍ਰਗਟਾਅ ਵਿਚ ਸੰਤੁਲਨ ਹੈ, ਤਾਂ ਉਹ ਹੈ ਉਸ ਦੇ ਵਿਚਕਾਰਲੇ ਨਾਟਕਾਂ ਵਿਚ ।Julius Caesor ਇਕ ਅਜੇਹਾ ਹੀ ਨਾਟਕ ਹੈ । ਇਨਾਂ ਵਿਚਕਾਰਲੇ ਨਾਂਟਕਾਂ ਦੀ ਸ਼ੈਲੀ ਹੀ ਵਧੀਆ ਕਹੀ ਜਾ ਸਕਦੀ ਹੈ । ਜੇਕਰ ਮੈਂ Doucden (ਇਕ ਅੰਗਰੇਜ਼ੀ ਆਲੋਚਕ) ਦੇ ਸ਼ਬਦਾਂ ਵਿਚ ਕਹਣਾ ਹੋਵੇ ਤਾਂ ਸ਼ੈਲੀ ਹੈ “ਇਕ ਪੂਰਨ ਸੰਤੁਲਨ ਤੇ ਸਮਤਾ ਵਿਚਾਰ ਤੇ ਉਸ ਦੀ ਅਭਿਵਿਅਕਤੀ ਵਿਚ ।"

ਸ਼ੈਲੀ ਨੂੰ ਵਿਚਾਰ ਦਾ ਆਵਰਨ (dress of thought) ਵੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਜਦ ਕਿ ਅਸੀਂ ਕਿਸੇ ਵੀ ਆਵਰਨ ਨੂੰ ਮਰਜ਼ੀ ਅਨੁਸਾਰ ਚੜ੍ਹਾ ਤੇ ਉਤਾਰ ਸਕਦੇ ਹਾਂ; ਸ਼ੈਲੀ ਤਾਂ ਵਿਚਾਰ ਦਾ ਅਨਿਖੜਵਾਂ ਅੰਗ ਬਣ ਜਾਂਦੀ ਹੈ । ਸਾਹਿਤ ਦੀ ਰਚਨਾ ਸ਼ਦਾ ਇਕੋ ਇਕਾਈ ਰਹਿੰਦੀ ਹੈ । ਇਸ ਨੂੰ ਵਿਚਾਰ ਤੇ ਉਸ ਦੇ ਆਵਰਨ ਵਿਚ ਵੰਡਿਆ ਨਹੀਂ ਜਾ ਸਕਦਾ । ਜਦ ਅਲੰਕਾਰਾਂ ਨੂੰ ਕਿਸੇ ਵੀ ਵਿਚਾਰ ਉਤੇ ਬਾਹਰ ਤੋਂ ਲੱਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਉਹ ਜ਼ਰੂਰ Dress of thought (ਵਿਚਾਰ ਦਾ ਆਵਰਨ) ਬਣ ਜਾਂਦੇ ਹਨ । ਕਾਰਲਾਇਲ (Carlyle) ਦਾ ਇਹ ਕਥਨ ਬਿਲਕਲ ਉfਚਤ ਹੈ ਕਿ ਸ਼ੈਲੀ ਇਕ ਲੇਖਕ ਦਾ ਕੋਟ ਨਹੀਂ, ਸਗੋਂ ਉਸ ਦੀ (skin) ਹੈ ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼ੈਲੀ ਕਿਥੋਂ ਨਿਕਲਦੀ ਹੈ ਜਾਂ ਇਸ ਦਾ ਤਰਤਾ ਸੋਮਾਂ ਹੈ । ਸੋਮਾਂ ਹੈ ਸ਼ੈਲੀ ਦਾ ਖੁਦ ਰਚਨਾਕਾਰ ਜਾਂ ਲੇਖਕ । ਇਸੇ ਲਈ ਪ੍ਰਸਿਧ ਹੈ ਕਿ ਸ਼ੈਲੀ ਹੀ ਮਨੁਖ ਹੈ ( Style is the man), ਦੂਸਰੇ ਸ਼ਬਦਾਂ ਵਿਚ ਹਰ ਸ਼ੈਲੀ ਤੇ ਉਸ ਦੇ ਰਚਨਾਕਾਰ ਦੀ ਇਕ ਗਹਿਰੀ ਤੇ ਅਮਿਟ ਛਾਪ ਲੱਗੀ ਹੁੰਦੀ ਹੈ ਤੇ ਇਸ ਛਾਪ ਤੋਂ ਉਸ ਸ਼ੈਲੀ ਨੂੰ ਹੋਰ ਕਿੰਨੀਆਂ ਹੀ ਸ਼ੈਲੀਆਂ ਤੋਂ ਨਿਖੇੜਿਆਂ ਜਾ ਸਕਦਾ ਹੈ । ਇਸੇ ਤੱਥ ਨੂੰ F. L. Lucas ਨੇ ਇਕ ਹੋਰ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । ਉਸ ਦਾ ਮਤ ਹੈ ਕਿ ਸ਼ੈਲੀ ਦੀ ਨੀਂਹ ਚਰਿਤ੍ਰ ਹੈ (The foundation of style is character) ਉਹ ਕਹਿੰਦਾ ਹੈ ਕਿ ਜੇ ਕਰ ਤੁਸੀਂ ਆਪਣੀ ਸ਼ੈਲੀ ਵਧੀਆ ਬਣਾਨਾ ਚਾਹੁੰਦੇ ਹੋ ਤਾਂ ਤੁਹਾਡਾ ਚਰਿਤ੍ਰ ਨਾ ਕੇਵਲ ਉਤਮ ਨਜ਼ਰ ਆਣਾ ਚਾਹੀਦਾ ਹੈ,

੧੪