ਸਮੱਗਰੀ 'ਤੇ ਜਾਓ

ਪੰਨਾ:Alochana Magazine April 1964.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਗੋਂ ਉਤਮ ਹੋਣਾ ਵੀ ਚਾਹੀਦਾ ਹੈ ।

ਲੁਕਸ ਸਾਨੂੰ ਇਹ ਵੀ ਦਸਦਾ ਹੈ ਕਿ ਚਰਿਤ੍ਰ ਦੇ ਕਿਹੜੇ ਗੁਣ ਇਕ ਸ਼ੈਲੀ ਨੂੰ ਸੁੰਦਰ ਤੇ ਪ੍ਰਭਾਵਸ਼ਾਲੀ ਬਣਾਂਦੇ ਹਨ । ਇਹ ਗੁਣ ਹਨ ਮਨੁਖੀ ਗੁਣ-- ਉਦਾਹਰਣ ਦੇ ਤੌਰ ਤੇ ਇਮਾਨਦਾਰੀ (sincerity) ਸ਼ਕਤੀ (vitality) ਨਿਮਰਤਾ (courtesy), ਸਵਸਥਤਾ (good health) ਉਤਮ ਹਾਸ (good humour and gaiety) ਆਦਿ ਦੇ ਗੁਣ ।


ਈਸਰ ਸਿੰਘ ਤਾਂਘ ਐਮ. ਏ.

ਅਨੰਦੁ ਸਾਹਿਬ--ਇਕ ਪ੍ਰਬੰਧ-ਕਾਵਿ

ਪ੍ਰਾਚੀਨ ਭਾਰਤੀ ਕਾਵਿ-ਸ਼ਾਸਤਰ ਵਿਚ ਕਾਵਿ ਦੇ ਦੋ ਭੇਦ ਸ੍ਰੀਕਾਰ ਕੀਤੇ ਗਏ ਹਨ । ਮੁਕਤ ਕਾਵਿ ਤੇ ਪ੍ਰਬੰਧ ਕਾਵਿ । ਮੁਕਤਕ ਸਬਦ ਮੁਕਤ ਕਨ ਧਾਤੂ ਤੋਂ ਬਣਿਆ ਹੈ । ਮੁਕਤ ਦਾ ਸ਼ਾਬਦਿਕ ਅਰਥ ਹੈ ਤਿਆਗ ਦੇਣਾ ਜਾਂ ਖੋਹਲ ਦੇਣਾ, ਪਰੰਤੂ ਸਾਹਿਤ ਸ਼ਾਸਤਰ ਵਿਚ ਮਕਤਕ ਸ਼ਬਦ ਦਾ ਅਰਥ ਰੂੜ੍ਹ ਹੋ ਗਿਆ ਹੈ । ਅਗਨੀ ਪੁਰਾਣ ਅਨੁਸਾਰ 'ਮੁਕਤਕ ਇਕ ਹੀ ਸ਼ਲੋਕ ਨੂੰ ਕਹਿੰਦੇ ਹਨ ।' ਆਚਾਰੀਆ ਰਾਮ ਚੰਦਰ ਸ਼ੁਕਲ ਦੇ ਸ਼ਬਦਾਂ ਵਿਚ "ਮੁਕਤਕ ਵਿਚ ਪ੍ਰਬਧ ਕਾਵਿ ਵਾਂਗ ਰਸ ਦੀ ਧਾਰਾ ਨਹੀਂ ਵਹੰਦੀ......ਇਸ (ਮੁਕਤਕ) ਵਿਚ ਰਸ ਦੇ ਅਜੇਹੇ ਛਿੱਟੇ ਪੈਂਦੇ ਹਨ ਜਿਨ੍ਹਾਂ ਨਾਲ ਹਿਰਦੇ ਦੀ ਕਲੀ ਕੁਝ ਦੇਰ ਲਈ ਖਿੜ ਪੈਂਦੀ ਹੈ । ਜੇ ਪ੍ਰਬੰਧ ਕਾਵਿ ਇਕ ਵੱਡਾ ਸਾਰਾ ਬਗੀਚਾ ਹੈ; ਤਾਂ ਮੁਕਤਕ ਇਕ ਚੁਣਿਆ ਹੋਇਆ ਗੁਲਦਸਤਾ ।

ਭਾਵੇਂ ਭਾਰਤੀ ਸਾਹਿੱਤ ਵਿਚ ਪ੍ਰਬੰਧ ਕਾਵਿ ਨੂੰ ਮੁਕਤਕ ਤੋਂ ਵਧੇਰੇ ਮਹੱਤਾ ਦਿਤੀ ਜਾਂਦੀ ਹੈ, ਪਰੰਤੂ ਪ੍ਰਬੰਧ ਕਾਵਿ ਦੀਆਂ ਵਿਸ਼ੇਸ਼ਤਾਵਾਂ ਤੇ ਬਹੁਤ ਘਟ ਵਿਚਾਰ ਕੀਤੀ ਗਈ ਹੈ । ਮੂਲ ਰੂਪ ਵਿਚ ਪ੍ਰਬੰਧ-ਕਾਵਿ ਕਿਸੇ ਵਿਸ਼ੇਸ਼ ਵਿਸ਼ੇ ਨਾਲ ਸੰਬੰਧਤ ਉਹ ਕਾਵਿ-ਰਚਨਾ ਹੈ, ਜਿਸ ਦੀ ਵਿਚਾਰ-ਲੜੀ ਜੰਜੀਰ ਦੀਆਂ ਕੜੀਆਂ ਵਾਂਗ ਜੁੜੀ ਹੋਈ ਹੋਵੇ । ਸਾਰੀਆਂ ਪਉੜੀਆਂ ਕੇਂਦਰੀ ਵਿਸ਼ੇ ਦੇ ਆਲੇ ਦੁਆਲੇ ਘੁੰਮਦੀਆਂ ਰਹਣ । ਪ੍ਰਬੰਧ ਕਾਵਿ ਦਾ ਇਕ

੧੫