ਵਿਸ਼ੇਸ਼ ਕ੍ਰਮ ਹੁੰਦਾ ਹੈ । ਜੇ ਉਸ ਕ੍ਰਮ ਨੂੰ ਅਗੇ ਪਿਛੇ ਕਰ ਦਿਤਾ ਜਾਵੇ ਤਾਂ ਵਿਚਾਰਸੰਗਲੀ ਟੁਟ ਜਾਂਦੀ ਹੈ ਅਤੇ ਇਸ ਟੁਟੀ ਹੋਈ ਵਿਚਾਰ-ਸੰਗਲੀ ਵਿਚ ਪ੍ਰਬੰਧ ਦਾ ਪ੍ਰਧਾਨ ਗੁਣ ਲੋਪ ਹੋ ਜਾਂਦਾ ਹੈ ।
ਸੰਸਕ੍ਰਿਤ ਦੇ ਪ੍ਰਮੁਖ ਆਚਾਰੀਆ 'ਅਨੰਦ ਵਰਧਨ' ਨੇ ਪ੍ਰਬੰਧ ਕਾਵਿ ਦੇ ਸਰੂਪ ਬਾਰੇ ਕੁਝ ਸਲੋਕ ਲਿਖੇ ਜਿਨਾਂ ਦੇ ਆਧਾਰ ਤੇ ਪ੍ਰਬੰਧ ਕਾਵਿ ਦੀ ਸ਼ਾਸਤਰੀ ਰੂਪ ਰੇਖਾ ਨਿਸਚਿਤ ਕੀਤੀ ਜਾ ਸਕਦੀ ਹੈ ਜਿਵੇਂ :-
(ਕ) ਸਾਰੀ ਕਥਾ ਚੰਗੀ ਤਰ੍ਹਾਂ ਸੰਗਠਿਤ ਹੋਵੇ ।
(ਖ) ਪ੍ਰਬੰਧ ਕਾਵਿ ਵਿਚ ਇਕ ਪਰਧਾਨ ਰਸ ਹੁੰਦਾ ਹੈ ਅਤੇ ਵਿਰੋਧੀ ਰਸ ਨੂੰ ਅਨਉਚਿਤ ਥਾਂ ਨਹੀਂ ਦਿਤੀ ਜਾਂਦੀ ।
(ਗ) ਰਸ਼ਾਂ ਦੇ ਅਨੁਕੂਲ ਹੀ ਅਲੰਕਾਰਾਂ ਦੀ ਯੋਜਨਾ ਜ਼ਰੂਰੀ ਹੈ ।
(ਘ) ਪ੍ਰਬੰਧ-ਕਾਵਿ ਦੀ ਕਥਾ ਦਾ ਸੰਸਕਾਰ ਹੋਣਾ ਚਾਹੀਦਾ ਹੈ । ਨੀਰਸ ਵਸਤੂ ਨੂੰ ਛਾਂਗ ਦੇਣਾ ਜ਼ਰੂਰੀ ਹੈ ।
(ਝ) ਕਥਾ ਵਸਤੂ ਦਾ ਕੇਵਲ ਉਹੀ ਰਮਣੀਕ ਭਾਗ ਪਰਬੰਧ ਕਾਵਿ ਵਿਚ ਪੇਸ਼ ਕੀਤਾ ਜਾਂਦਾ ਹੈ, ਜਿਸ ਵਿਚ ਭਾਵ, ਵਿਭਾਵ, ਅਨੁਭਾਵ ਤੇ ਸੰਚਾਰੀ ਭਾਵ ਆਦਿ ਅਰਥਾਤ ਰਸ ਦੀ ਪੂਰਨ ਸਮਗਰੀ ਮੌਜੂਦ ਹੋਵੇ । ਇਸ ਕਸਵਟੀ ਅਨੁਸਾਰ ਪ੍ਰਬੰਧ ਕਾਵਿ ਵਿਚ ਨਾਇਕ ਤੇ ਹੋਰ ਪਾਤਰ ਵੀ ਹੋਣੇ ਚਾਹੀਦੇ ਹਨ ।
(ਚ) ਇਹ ਕਥਾ ਇਤਿਹਾਸਕ ਵੀ ਹੋ ਸਕਦੀ ਹੈ ਤੇ ਕਲਪਿਤ ਵੀ । ਅਨੰਦ ਸਾਹਿਬ ਵਿਚ ਪ੍ਰਬੰਧ ਕਾਵਿ ਦੇ ਸਾਰੇ ਗੁਣ ਮਿਲਦੇ ਹਨ ਅਨੰਦ ਸਾਹਿਬ ਦੀ ਇਕ ਵਿਸ਼ੇਸ਼ ਤਰਤੀਬ ਹੈ । ਸਾਰੀਆਂ ਪਉੜੀਆਂ ਆਪਣੇ ਕੇਂਦਰੀ ਵਿਸ਼ੇ ਨਾਲ ਸੰਬੰਧਤ ਹਨ । ਹਰ ਪਉੜੀ ਕੜੀ ਵਾਂਗ ਇਕ ਵਿਸ਼ੇਸ਼ ਗੋਲਾਈ ਵਿਚ ਢਾਲੀ ਗਈ ਹੈ । ਜਿਵੇਂ :-
"ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ ॥
ਕਰਹ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ ॥ ਤਨੁ ਮਨ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥ ਕਹੈ ਨਾਨਕੁ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ।"
ਪਉੜੀ ਦੀ ਤਾਲ ਵੇਖਣ ਯੋਗ ਹੈ । ਪ੍ਰਬੰਧਾਤਮਕਤਾ ਦੀ ਦ੍ਰਿਸ਼ਟੀ ਤੋਂ ਅਨੰਦ ਸਾਹਿਬ ਦੀਆਂ ਸਾਰੀਆਂ ਪਉੜੀਆਂ ਲਾਜਵਾਬ ਹਨ । ਇਸ ਤਰ੍ਹਾਂ ਸਾਰੀਆਂ (ਪਉੜੀਆਂ) ਨੂੰ ਇਕ ਜ਼ੰਜੀਰ ਵਾਂਗ ਪਰੋ ਦਿਤਾ ਗਇਆ ਹੈ । ਇਹ ਸ਼ਾਰਾ ਪ੍ਰਬੰਧ ਕਾਵਿ ਆਪਣੇ ਮੂਲ ਵਿਸ਼ੇ ਤੋਂ ਬਾਹਰ ਨਹੀਂ ਜਾਂਦਾ।