ਪੰਨਾ:Alochana Magazine April 1964.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

 ਪ੍ਰਮਾਤਮਾ ਦਾ ਸਰੂਪ 'ਸਚਦਾਨੰਦ'ਹੈ । ਅਰਥਾਤ ਬ੍ਰਹਮ ਵਿਚ ਸਤਿ । ਚਿਤ ਅਤੇ ਆਨੰਦ ਤਿੰਨ ਗੁਣ ਹਨ । ਜੀਵ ਗੁਰੂ ਦੀ ਸਹਾਇਤਾ ਨਾਲ ਉਸ ‘ਸਚਦਾਨੰਦ' ਨੂੰ ਪ੍ਰਾਪਤ ਕਰ ਸਕਦਾ ਹੈ । ਆਨੰਦ ਸਾਹਿਬ ਦਾ ਵਿਸ਼ਾ ਉਸੇ ਆਨੰਦ ਸਰੂਪ ਦੀ ਪ੍ਰਾਪਤੀ ਹੈ । ਇਹ ਸਾਰੀ ਰਚਨਾ ਆਪਣੇ ਕੇਂਦਰੀ ਭਾਵ ਨਾਲ ਸਬੰਧਿਤ ਹੈ ਅਤੇ ਸਾਰੇ ਭਾਵ ਇਕ ਲੜੀ ਵਿਚ ਪਰੋਤੇ ਹੋਏ ਹਨ । ਜਿਵੇਂ

ਜਦੋਂ ਜੀਵ ਸਤਿਗੁਰੂ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ । ਗੁਰੂ-ਕਿਰਪਾ ਨਾਲ ਜੀਵ ਆਪਣੇ ਮਨ ਨੂੰ 'ਹਰਿ ਨਾਲ, ਜਿਸ ਦੇ ਘਰ ਵਿਚ ਸਭ ਕੁਝ ਹੈ । ਉਸ ਦਾ 'ਸਾਚਾ ਨਾਮੇ ਹੀ ਗੁਰਸਿਖ ਦਾ ਆਧਾਰ ਹੈ ਜਿਸ ਨਾਲ ਸ਼ਾਂਤੀ ਤੇ ਸੁਖ ਪ੍ਰਾਪਤ ਹੁੰਦਾ ਹੈ ਅਤੇ ਸਾਰੀਆਂ ਆਸ਼ਾਵਾਂ ਪੂਰਨ ਹੋ ਜਾਂਦੀਆਂ ਹਨ । ਉਸ ‘ਹਰਿ' ਨੇ'ਪੰਜੇ ਦੂਤ' ਆਪਣੇ ਵਸ ਵਿਚ ਕੀਤੇ ਹੋਏ ਹਨ ਅਤੇ 'ਕਾਲ-ਕੰਟੂਕ' ਨੂੰ ਮਾਰ ਦਿਤਾ ਹੈ । ਅਜਿਹਾ 'ਸਾਚੀ ਲਿਵ' ਕਾਰਣ ਹੀ ਹੋਇਆ। ਜੇ ਸਾਚੀ ਲਿਵ ਨ ਹੁੰਦੀ ਤਾਂ ਇਹ ਦੇਹਨਿਮਾਣੀ ਕੀ ਕਰ ਸਕਦੀ ਸੀ ? “ਆਨੰਦ ਆਨੰਦ ਸਭੁ ਕੋ ਕਹੈ' ਪਰੰਤੂ ਆਨੰਦ ਗੁਰੁ ਤੋਂ ਜਾਣਿਆ ਜਾ ਸਕਦਾ ਹੈ । ਗੁਰੂ ਹੀ ਕਿਰਪਾ ਕਰਕੇ ਜੀਵ ਦੀ ਮੋਹ-ਮਮਤਾ ਤਰੋੜ ਦੇਂਦਾ ਹੈ । ਪਰੰਤੂ ਇਹ ਵਡਿਆਈ ਉਸੇ ਨੂੰ ਪ੍ਰਾਪਤ ਹੁੰਦੀ ਹੈ । ਜਿਸ ਨੂੰ ਬਾਬਾ ਬਖ਼ਸ਼ਦਾ ਹੈ । ਗਿਆਨ ਪ੍ਰਾਪਤੀ ਮਗਰੋਂ ਇਹ ਸੱਦਾ ਦਿਤਾ ਜਾਂਦਾ ਹੈ--- 'ਆਵਹੁ ਸੰਤ ਪਿਆਰਿਹੋ । ਅਕਥ ਕੀ ਕਰਹ ਕਹਾਣੀ' ਤੇ ਨਾਲ ਹੀ ਚੰਚਲ ਮਨ ਨੂੰ ਚੇਤੰਨ ਕੀਤਾ ਜਾਂਦਾ ਹੈ-- 'ਏ ਮਨ ਚੰਚਲਾ, ਚਤੁਰਾਈ ਕਿਨੇ ਨ ਪਾਇਆ।' ਇਹ ਚਤੁਰਾਈ ਉਸ ਅਨੰਦ ਸਰੂਪ (ਬ੍ਰਹਮ) ਨਾਲ ਨਹੀਂ ਢਲ ਸਕਦੀ । ਇਸ ਚਤੁਰਾਈ ਨੇ ਜੀਵ ਨੂੰ ਮੋਹ ਵਿਚ ਫਸਾਇਆ ਹੋਇਆ ਹੈ । ਇਹ ਮੋਹ ਮਮਤਾ ਤੇ ਮਾਇਆ ਦਾ ਸਰੂਪ ਬੜਾ ਮਨ ਮੋਹਣਾ ਹੈ । ਜਿਸ ਨੇ ਜੀਵ ਨੂੰ ਭਰਮ ਵਿਚ ਭੁਲਾਇਆਂ ਹੋਇਆ ਹੈ । ਇਸ ਲਈ-- 'ਏ ਮਨ ਪਿਆਰਿਆ ਤੂੰ ਸਦਾ ਸਚ ਸਮਾਲੇ' ਕਿਉਂਕਿ ਇਹ ਕੁਟੰਬ ਦਾ ਮੋਹ ਝੂਠਾ ਹੈ । ਇਸ ਨੇ ਜੀਵ ਨਾਲ ਨਹੀਂ ਜਾਣਾ । ਇਸ ਲਈ ਜੀਵ ਨੂੰ ਅਜੇਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਕਾਰਨ ਉਸਨੂੰ ਅੰਤ ਸਮੇਂ ਪਛਤਾਣਾ ਪਵੇ । ਜੀਵ ਨੂੰ ਕੇਵਲ ਗੁਰੂ ਉਪਦੇਸ਼ ਅਨੁਸਾਰ 'ਸੱਚ` ਧਿਆਉਣਾ ਚਾਹੀਦਾ ਹੈ । ਇਹ ‘ਸਚ'ਅਗਮ ਹੈ, ਅਗੋਚਰ ਹੈ । ਉਸ ਨੇ ਖੇਲ ਕਾਰਣ ਜੀਵ ਪੈਦਾ ਕੀਤੇ ਹਨ, ਇਹ ਸਾਰੀ ਸ੍ਰਿਸ਼ਟੀ ਬਣਾਈ ਹੈ ਅਤੇ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ । ਗੁਰੂ ਹੀ ਅਜੇਹਾ ਸੋਮਾ ਹੈ, ਜਿਥੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ । ਸਤਿਗੁਰੂ ਹੀ ‘ਲਬੁ, ਲੋਭੁ ਅਹੰਕਾਰ’ ਨੂੰ ਨਸ਼ਟ ਕਰਦਾ ਹੈ । ਅਜੇਹੇ ਅੰਮ੍ਰਿਤ ਦੇ ਸਮੇ- ਗੁਰੂ ਦੇ ਭਗਤਾਂ-- ਦੀ ਚਾਲ ਨਿਰਾਲੀ ਹੁੰਦੀ ਹੈ ! ਉਹ ‘ਬਿਖਮ ਮਾਰਗ' ਤੇ ਚਲਣ ਦੀ ਸ਼ਕਤੀ ਰੱਖਦੇ ਹਨ ਅਤੇ ਹਰਿ ਦੇ ਹੁਕਮ ਅਨੁਸਾਰ ਟੁਰਦੇ ਹਨ । ਉਹ ਤਾਂ ਕੇਵਲ ਇਹੀ ਜਾਣਦੇ ਹਨ--'ਜਿਉਂ' ਤੂੰ ਚਲਾਇਹਿ ਤਿਵ ਚਲਹ ਸ਼ੁਆਮੀ ਹੋਰ ਕਿਆ ਜਾਣਾ ਗੁਣ ਤੇਰੇ ।'

ਇਹ 'ਸੋਹਲਾ' ਜੇਹੜਾ ਸਤਿਗੁਰੂ ਨੇ ਸੁਣਾਇਆ, ਉਹ ਕੇਵਲ ਉਨ੍ਹਾਂ ਦੇ ਮਨ ਵਿਚ

੧੭